‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਿਮਾਚਲ ਪ੍ਰਦੇਸ਼ ਵਿੱਚ 17 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਕਰੋਨਾ ਵੈਕਸੀਨੇਸ਼ਨ ਕੀਤੀ ਜਾਵੇਗੀ। ਹਿਮਾਚਲ ਪ੍ਰਦੇਸ਼ ਨੂੰ ਸੀਰਮ ਇੰਸਟੀਚਿਊਟ ਤੋਂ 1 ਲੱਖ 7 ਹਜ਼ਾਰ 620 ਕਰੋਨਾ ਡੋਜ਼ ਮਿਲੀ ਹੈ। NHM ਦੇ ਨਿਰਦੇਸ਼ਕ ਡਾ.ਨਿਪੁਨ ਜਿੰਦਲ ਨੇ ਇਹ ਜਾਣਕਾਰੀ ਦਿੱਤੀ ਹੈ। 15 ਮਈ ਨੂੰ ਵੈਕਸੀਨੇਸ਼ਨ ਦਾ ਸ਼ਡਿਊਲ ਜਾਰੀ ਹੋਵੇਗਾ। ਇਸ ਸਬੰਧੀ ਕੋਵਿਨ ਪੋਰਟਲ ‘ਤੇ ਜਾਣਕਾਰੀ ਲਈ ਜਾ ਸਕਦੀ ਹੈ।