India

ਹਿਮਾਚਲ ਪ੍ਰਦੇਸ਼ ਨੇ ਕਰੋਨਾ ਤੋਂ ਬਾਅਦ ਇਸ ਬਿਮਾਰੀ ਨੂੰ ਐਲਾਨਿਆ ਮਹਾਂਮਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਿਮਾਚਲ ਪ੍ਰਦੇਸ਼ ਨੇ ਬਲੈਕ ਫੰਗਸ ਨੂੰ ਇੱਕ ਸਾਲ ਲਈ ਮਹਾਂਮਾਰੀ ਐਲਾਨ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ CMO ਦੀ ਅਗਵਾਈ ਹੇਠ ਨਿਗਰਾਨੀ ਟੀਮਾਂ ਲਗਾਈਆਂ ਗਈਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਬਲੈਕ ਫੰਗਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਹਿਮਾਚਲ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਸਨੂੰ ਮਹਾਂਮਾਰੀ ਐਲਾਨ ਕੀਤਾ ਹੈ। ਹਿਮਾਚਲ ਸਰਕਾਰ ਨੇ ਮਹਾਂਮਾਰੀ ਰੋਗ ਐਕਟ, 1897 ਦੇ ਸੈਕਸ਼ਨ 2 ਦੇ ਤਹਿਤ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਾਰੇ ਸਿਹਤ ਕੇਂਦਰਾਂ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ Mucormycosis ਦੀ ਸਕਰੀਨਿੰਗ, ਡਾਇਗਨੋਸਿਸ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। Mucormycosis ਦੇ ਕਿਸੇ ਵੀ ਸੰਕਰਮਿਤ ਜਾਂ ਸ਼ੱਕੀ ਕੇਸ ਬਾਰੇ ਜਾਣਕਾਰੀ CMO ਰਾਹੀਂ ਸਿਹਤ ਮੰਤਰਾਲੇ ਨੂੰ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ। ਪੰਜਾਬ ਅਤੇ ਹਰਿਆਣਾ ਪਹਿਲਾਂ ਹੀ ਬਲੈਕ ਫੰਗਸ ਨੂੰ ਮਹਾਂਮਾਰੀ ਐਲਾਨ ਚੁੱਕੇ ਹਨ।