CPM ਵਿਧਾਇਕ ਰਾਕੇਸ਼ ਸਿੰਗਾ ਖਿ ਲਾਫ ਪੁ ਲਿਸ ਨੇ ਮਾਮ ਲਾ ਦਰਜ ਕੀਤਾ, ਮਰੀਜ਼ ਦੇ ਰਿਸ਼ਤੇਦਾਰਾਂ ਨੇ ਕੀਤੀ ਸੀ ਸ਼ਿਕਾਇਤ
‘ਦ ਖ਼ਾਲਸ ਬਿਊਰੋ : ਸਰਕਾਰ ਵੱਲੋਂ ਵੀ ਇਸ਼ਤਿਹਾਰਾਂ ਦੇ ਜ਼ਰੀਏ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ AMBULENCE ਸੜਕ ‘ਤੇ ਹੋਵੇ ਤਾਂ ਉਸ ਨੂੰ ਪਹਿਲ ਦੇ ਅਧਾਰ ‘ਤੇ ਰਸਤਾ ਦਿੱਤਾ ਜਾਵੇ ਇਸ ਨਾਲ ਮਰੀਜ਼ ਦੀ ਜਾਨ ਬਚ ਸਕਦੀ ਹੈ। ਕਿਸਾਨ ਅੰਦੋਲਨ ਦੌਰਾਨ ਵੀ ਜਥੇਬੰਦੀਆਂ ਨੇ ਬੰਦ ਕੀਤੇ ਗਏ ਰਸਤੇ ਵਿੱਚੋ AMBULENCE ਲਈ ਖ਼ਾਸ ਰਾਹ ਬਣਾਇਆ ਸੀ। ਇਹ ਜ਼ਰੂਰੀ ਵੀ ਸੀ, ਪਰ ਸ਼ਾਇਦ ਪਾਲਿਸੀ ਬਣਾਉਣ ਵਾਲੇ ਸਿਆਸਤਦਾਨਾਂ ਲਈ ਸਿਆਸਤ ਤੋਂ ਉੱਤੇ ਕੁੱਝ ਨਹੀਂ ਹੈ ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ MLA ਵੱਲੋਂ ਲਗਾਏ ਗਏ ਸਿਆਸੀ ਧਰਨੇ ਦੀ ਵਜ੍ਹਾਂ ਕਰਕੇ ਲੱਗੇ ਲੰਮੇ ਜਾਮ ਕਾਰਨ ਇਕ ਸ਼ਖ਼ਸ ਦੀ AMBULENCE ਵਿੱਚ ਹੀ ਮੌ ਤ ਹੋ ਗਈ। ਰਿਸ਼ਤੇਦਾਰਾਂ ਦੀ ਸ਼ਿਕਾਇਤ ‘ਤੇ ਪੁ ਲਿਸ ਨੇ ਵਿਧਾਇਕ ਖਿ ਲਾਫ਼ ਮਾਮ ਲਾ ਦਰਜ ਕਰ ਲਿਆ ਹੈ ।
ਇਸ ਵਿਧਾਇਕ ‘ਤੇ ਮਾਮ ਲਾ ਦਰਜ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ CPM ਦੇ ਇਕਲੌਤੇ ਵਿਧਾਇਕ ਰਾਕੇਸ਼ ਸਿੰਘਾ ਅਤੇ ਪਾਰਟੀ ਦੇ 11 ਹੋਰ ਨੇਤਾਵਾਂ ‘ਤੇ ਇਕ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿਚ ਦੋ ਸ਼ ਲਗਾਇਆ ਗਿਆ ਹੈ ਕਿ 34 ਕਿਲੋਮੀਟਰ ਦੂਰ ਬੇਖਲਤੀ ਵਿਖੇ NH-5 ‘ਤੇ ਨਾਕਾਬੰਦੀ ਤੋਂ ਲੰਘਣ ਤੋਂ ਇਨਕਾਰ ਕਰਨ ਕਾਰਨ ਦਮੇ ਦੇ ਮਰੀਜ਼ ਦੀ ਮੌ ਤ ਹੋ ਗਈ। ਸੁੱਕਰਵਾਰ ਨੂੰ ਸ਼ਿਮਲਾ ਜ਼ਿਲੇ ਦੇ ਥੀਓਗ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਸਿੰਘਾ ਅਤੇ ਹੋਰ ਦੋ ਸ਼ੀ ਖੇਤਰ ਵਿਚ ਅਨਿਯਮਿਤ ਪਾਣੀ ਦੀ ਸਪਲਾਈ ਦਾ ਵਿ ਰੋਧ ਕਰ ਰਹੇ ਸਨ। ਉਨ੍ਹਾਂ ‘ਤੇ IPC ਦੀ ਧਾਰਾ 341, 143 ਅਤੇ 304 A ਦੇ ਤਹਿਤ ਗਲਤ ਤਰੀਕੇ ਨਾਲ ਰੋਕ ਲਗਾਉਣ ਅਤੇ ਗੈਰਕਾਨੂੰਨੀ ਇਕੱਠ ਕਰਨ ਅਤੇ ਲਾਪਰਵਾਹੀ ਨਾਲ ਮੌ ਤ ਦਾ ਕਾਰਨ ਬਣਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਕੀਤੀ ਮੰਗ
ਸ਼ਿਕਾਇਤਕਰਤਾ ਸੁਰੇਸ਼ ਕੁਮਾਰ ਨੇ ਦੋ ਸ਼ ਲਾਇਆ ਕਿ ਉਹ ਆਪਣੇ ਸਹੁਰੇ ਸੁਖਚੈਨ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਚਿਰਗਾਂਵ ਲੈ ਕੇ ਜਾ ਰਿਹਾ ਸੀ ,ਜਦੋਂ ਉਨ੍ਹਾਂ ਦੀ ਗੱਡੀ ਫੱਗੂ ਤੋਂ ਸ਼ੁਰੂ ਹੋ ਕੇ ਲੰਬੇ ਜਾਮ ਵਿੱਚ ਫਸ ਗਈ। ਜੋ ਕਿ ਨਾਕਾਬੰਦੀ ਕਾਰਨ ਲੱਗੀ ਹੋਈ ਸੀ। ਸੁਰੇਸ਼ ਨੇ ਕਿਹਾ ਕਿ ਉਸ ਦੇ ਸਹੁਰੇ ਨੂੰ ਕੁਝ ਘੰਟੇ ਪਹਿਲਾਂ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਡਾਕਟਰਾਂ ਨੇ ਉਸ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਨੇੜਲੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੂੰ ਸਾਹ ਦੀ ਸ਼ਿਕਾਇਤ ਕੀਤੀ, ਪਰ ਸਾਡੀ ਕਾਰ ਜਾਮ ਵਿੱਚ ਫਸ ਗਈ। ਬਹੁਤ ਮੁਸ਼ੱਕਤ ਅਤੇ 75 ਮਿੰਟ ਦੀ ਦੇਰੀ ਤੋਂ ਬਾਅਦ ਪੁਲਿ ਸ ਨੇ ਨਾਕਾਬੰਦੀ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕੀਤੀ ਅਤੇ ਅਸੀਂ ਥੀਓਗ ਦੇ ਹਸਪਤਾਲ ਪਹੁੰਚ ਗਏ। ਦੇਰੀ ਦੀ ਕੀਮਤ ਸਾਨੂੰ ਮਹਿੰਗੀ ਪਈ, ਸੁਰੇਸ਼ ਨੇ CPM ਨੇਤਾਵਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।