Punjab

10 ਤਸਵੀਰਾਂ ਨਾਲ ਵੇਖੋ ਮੀਂਹ ਨਾਲ ਬੇਹਾਲ ਹਿਮਾਚਲ ਦਾ ਹਾਲ !

ਬਿਊਰੋ ਰਿਪੋਰਟ : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਐਂਟਰੀ ਦੇ ਨਾਲ ਤਬਾਹੀ ਮਚਨੀ ਸ਼ੁਰੂ ਹੋ ਗਈ ਹੈ । ਲੈਂਡ ਸਲਾਇਡ ਦੇ ਕਾਰਨ 2 ਨੈਸ਼ਨਲ ਹਾਈਵੇਅ ਸਮੇਤ 301 ਸੜਕਾਂ ‘ਤੇ ਆਵਾਜਾਹੀ ਪੂਰੀ ਤਰ੍ਹਾਂ ਨਾਲ ਬੰਦ । ਚੰਡੀਗੜ੍ਹ NH 21 10 ਕਿਲੋਮੀਟਰ ਤੱਕ ਜਾਮ ਹੈ, 21 ਘੰਟੇ ਤੋ ਰਸਤਾ ਬੰਦ ਹੈ। ਸਾਢੇ ਤਿੰਨ ਵਜੇ ਮੁੜ ਤੋਂ ਲੈਂਡਸਲਾਇਡ ਹੋ ਗਈ ਹੈ । ਇਸ ਨਾਲ ਹਾਈਵੇਅ ਨੂੰ ਬਹਾਲ ਕਰਨ ਦੇ ਅਸਾਰ ਫਿਲਹਾਲ ਘੱਟ ਵਿਖਾਈ ਦੇ ਰਹੇ ਹਨ ।

ਹਾਈਵੇਅ ਬੰਦ ਹੋਣ ਨਾਲ ਮੰਡੀ,ਪੰਡੋਹ ਅਤੇ ਨਾਗਚਲਾ ਵਿੱਚ ਲੰਮਾ ਟਰੈਫਿਕ ਜਾਮ ਹੈ । ਸੈਂਕੜੇ ਬੱਸਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਫਸੇ ਹਨ। ਇਸ ਤੋਂ ਪਹਿਲਾਂ ਲੋਕਾਂ ਭੁੱਖੇ ਪਿਆਸੇ ਰਾਤ ਗੱਡੀਆਂ ਵਿੱਚ ਹੀ ਗੁਜ਼ਾਰਨੀ ਪਈ । ਦਿਨ ਵਿੱਚ ਵੀ ਖਾਣਾ ਨਸੀਬ ਨਹੀਂ ਹੋਇਆ ਹੈ । ਲਗਾਤਾਰ ਹੋ ਰਹੇ ਮੀਂਹ ਨਾਲ ਸੜਕ ਨੂੰ ਮੁੜ ਤੋਂ ਸ਼ੁਰੂ ਕਰਨ ਵਿੱਚ ਪਰੇਸ਼ਾਨੀ ਆ ਰਹੀ ਹੈ ।

ਇਸੇ ਤਰ੍ਹਾਂ NH-5 ਵੀ ਠੋਯੋਗ ਵਿੱਚ ਬੰਦ ਹੋਣ ਦੇ ਨਾਲ ਨਾਰਕੰਡਾ,ਚਾਂਸ਼ਲ, ਹਾਟੂ ਪੀਕ ਅਤੇ ਕਿਨੌਰ ਜਾਣ ਵਾਲੇ ਸੈਲਾਨੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। NH-5 ਬੀਤੇ 9 ਦਿਨਾਂ ਤੋਂ ਬੰਦ ਹੈ । ਇਸ ਨਾਲ ਰੋਜ਼ਾਨਾ ਉਪਰੀ ਸ਼ਿਮਲਾ,ਕਿਨੌਰ,ਕੁੱਲੂ,ਜ਼ਿਲ੍ਹੇ ਦੇ ਲੋਕਾਂ ਦੇ ਨਾਲ ਸੈਲਾਨੀ ਵੀ ਕਾਫੀ ਪਰੇਸ਼ਾਨ ਹਨ ।

ਮੀਂਹ ਨਾਲ 13 ਗੱਡੀਆਂ ਪਾਣੀ ਵਿੱਚ ਰੁੜੀਆਂ

24 ਘੰਟੇ ਦੇ ਅੰਦਰ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਵਿਅਕਤੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ । ਤੇਜ਼ ਮੀਂਹ ਨਾਲ ਪੱਕੇ ਮਕਾਨ ਅਤੇ 13 ਗੱਡੀਆਂ,ਇੱਕ ਸਕੂਲ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ ਹੈ। ਮੀਂਹ ਦੀ ਵਜ੍ਹਾ ਕਰਕੇ 2.56 ਕਰੋੜ ਦੀ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਇਆ ਹੈ । PWD ਮੰਤਰੀ ਵਿਕਰਮਾਦਿਤਿਆ ਸਿੰਘ ਨੇ ਕਿਹਾ ਹੈ ਕਿ ਪ੍ਰਦੇਸ਼ ਵਿੱਚ ਬੰਦ ਪਈਆਂ 301 ਸੜਕਾਂ ਨੂੰ ਬਹਾਲ ਕਰਨ ਦੇ ਲਈ ਜੰਗੀ ਪੱਧਰ ‘ਤੇ ਕੰਮ ਚੱਲ ਰਿਹਾ ਹੈ । ਸੜਕਾਂ ਨੂੰ ਮੁੜ ਤੋਂ ਚਲਾਉਣ ਦੇ ਲਈ 390 ਮਸ਼ੀਨਾਂ ਲਗਾਇਆ ਗਈਆਂ ਹਨ । ਬਰਸਾਤ ਵਿੱਚ 2 ਦਿਨਾਂ ਦੇ ਅੰਦਰ 27.50 ਕਰੋੜ ਦਾ ਨੁਕਸਾਨ ਹੋ ਗਿਆ ਹੈ ।

ਅਗਲੇ 5 ਦਿਨ ਲਈ ਅਲਰਟ

ਮੌਸਮ ਵਿਭਾਗ ਮੁਤਾਬਿਕ ਸੂਬੇ ਦੇ ਲੋਕਾਂ ਨੂੰ ਅਗਲੇ 5 ਦਿਨ ਤੱਕ ਮੀਂਹ ਤੋਂ ਰਾਹਤ ਮਿਲਣ ਦੇ ਅਸਾਰ ਨਹੀਂ ਹਨ । ਪ੍ਰਦੇਸ਼ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੇ ਲਈ ਔਰੇਂਜ ਅਲਰਟ ਹੈ 28 ਅਤੇ 30 ਜੂਨ ਲਈ ਯੈਲੋ ਅਲਰਟ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ 102% ਫੀਸਦੀ ਵੱਧ ਮੀਂਹ ਹੋਇਆ ਹੈ

ਐਤਵਾਰ ਨੂੰ ਇੱਥੇ ਤਬਾਹੀ ਹੋਈ

ਐਤਵਾਰ ਨੂੰ ਮੰਡੀ ਦੇ ਸਰਾਜ ਦੀ ਤੁਗੰਧਾਰ ਅਤੇ ਕੁੱਲੂ ਦੀ ਮੌਹਲ ਖੱਡ ਵਿੱਚ ਹੜ੍ਹ ਆਉਣ ਦੇ ਨਾਲ ਇੱਕ ਦਰਜ ਤੋਂ ਜ਼ਿਆਦਾ ਗੱਡੀਆਂ ਰੁੜ ਗਈਆਂ, ਇਸ ਤੋਂ ਇਲਾਵਾ ਕਈਆਂ ਘਰਾਂ ਨੂੰ ਨੁਕਸਾਨ ਹੋਇਆ। ਕਾਲਕਾ,ਸ਼ਿਮਲਾ ਰੇਲਵੇ ਟਰੈਕ ‘ਤੇ ਪਹਾੜਾਂ ਤੋਂ ਪੱਥਰ ਅਤੇ ਮਲਵਾ ਡਿੱਗ ਰਿਹਾ ਹੈ ।