ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਵਿਭਾਗ (Himachal Tourism) ਨੇ ਆਪਣੇ ਹੋਟਲਾਂ (Hotels) ਵਿੱਚ ਵਿੰਟਰ ਸੀਜ਼ਨ ਦੌਰਾਨ ਜ਼ਬਰਦਸਤ ਡਿਸਕਾਊਂਟ (Discount) ਦਾ ਐਲਾਨ ਕੀਤਾ ਹੈ। ਸ਼ਿਮਲਾ ਦੇ ਵਿਲੀ ਪਾਰਕ, ਕਾਜਾ ਦੀ ਸਪੀਤੀ ਅਤੇ ਸੁੰਦਰ ਨਗਰ ਦੇ ਸੁਕੇਤ ਹੋਟਲ ਨੂੰ ਛੱਡ ਕੇ ਪ੍ਰਦੇਸ਼ ਦੇ 53 ਹੋਟਲਾਂ ਵਿੱਚ ਵਿੱਚ ਛੋਟ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ।
HPTDC ਨੇ 10 ਤੋਂ 40 ਫੀਸਦੀ ਤੱਕ ਡਿਸਕਾਊਂਟ ਦਾ ਐਲਾਨ ਕੀਤਾ ਹੈ। ਇਹ ਛੋਟ 1 ਨਵੰਬਰ ਤੋਂ 20 ਦਸੰਬਰ ਤੱਕ ਜਾਰੀ ਰਹੇਗੀ। ਸੂਬੇ ਵਿੱਚ ਬੀਤੇ 2 ਹਫ਼ਤਿਆਂ ਵਿੱਚ ਸੈਲਾਨੀਆਂ ਦੀ ਆਮਦ ਵਧੀ ਹੈ। HPTDC ਦੇ ਕਮਰਿਆਂ ਵਿੱਚ ਬੁਕਿੰਗ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ ’ਤੇ ਜਾ ਕੇ ਕੀਤੀ ਜਾ ਸਕਦੀ ਹੈ। ਨਿਗਮ ਦੇ ਹੋਟਲਾਂ ਵਿੱਚ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਤਿਓਹਾਰਾ ਨੂੰ ਵੇਖਦੇ ਹੋਏ 2 ਹੋਟਲਾਂ ਵਿੱਚ ਛੋਟ ਨਹੀਂ
ਰਾਮਪੁਰ ਵਿੱਚ ਕੌਮਾਂਤਰੀ ਲਵੀ ਫੈਸਟਿਵਲ ਨੂੰ ਵੇਖ ਦੇ ਹੋਏ 11 ਤੋਂ 15 ਨਵੰਬਰ ਤੱਕ ਬੁਸ਼ੇਹਰ ਰੀਜੈਂਸੀ ਹੋਟਲ ਅਤੇ ਰੇਣੁਕਾ ਮੇਲੇ ਦੇ ਦੌਰਾਨ ਹੋਟਲ ਰੇਣੂਕਾਜੀ ਹੋਟਲ ਵਿੱਚ ਛੋਟ ਨਹੀਂ ਦਿੱਤੀ ਜਾਵੇਗੀ। ਸ਼ਿਮਲਾ ਵਿੱਚ ਹੋਲੀ-ਡੇ-ਹੋਮ ਹੋਟਲ ਵਿੱਚ 25 ਫੀਸਦੀ ਛੋਟ ਦਿੱਤੀ ਜਾਵੇਗੀ।
ਕਸੌਲੀ ਦੇ ਰੋਸ ਕਾਮਨ, ਹੋਟਲ ਨੂਰਪੁਰ, ਚਿੰਦੀ ਦੇ ਹੋਟਲ ਮਮਲੇਸ਼ਵਰ, ਨਗਰ ਵਿੱਚ ਹੋਟਲ ਕੁੰਜਮ, ਕੁੱਲੂ ਦੇ ਸਿਲਵਰਮੂਨ, ਨਾਰਕੰਡਾ ਦੇ ਹੋਟਲ ਹਾਟੂ, ਡਲਹੌਜੀ ਦੇ ਮਣੀ ਮਹੇਸ਼ ਅਤੇ ਗੀਤਾਜੰਲੀ, ਨਾਲਦੇਹਰਾ ਦੇ ਗੋਲਫ ਗਲੇਡ ਹੋਟਲ, ਮਨਾਲੀ ਦੇ ਹੋਟਲ ਹਡਿੰਬਾ ਕਾਟੇਜ ਅਤੇ ਫਾਗੂ ਦੇ ਐੱਪਲ ਬਲਾਸਮ ਵਿੱਚ 30 ਫੀਸਦੀ ਅਤੇ ਮਨਾਲੀ ਦੇ ਹੋਟਲ ਲਾਗ ਹੇਟਸ ਵਿੱਚ 40 ਫੀਸਦੀ ਤੱਕ ਛੋਟ ਦਿੱਤੀ ਗਈ ਹੈ।
ਇਨ੍ਹਾਂ ਹੋਟਲਾਂ ਵਿੱਚ 10 ਤੋਂ 20 ਫੀਸਦੀ ਦੀ ਛੋਟ
HPTDC ਦੇ ਹਮੀਰ ਹੋਟਲ, ਰੋਹਡੂ ਦੇ ਚਾਂਸਲ, ਚੰਬਾ ਦੇ ਹੋਟਲ ਇਰਾਵਤੀ, ਚਿੰਤਪੁਰਣੀ ਹਾਈਟਸ, ਹੋਟਲ ਬਘਾਲ, ਹੋਟਲ ਜਵਾਲਾਜੀ, ਸਵਾਰਘਾਟ ਦੇ ਹਿੱਸ ਟਾਪ, ਰਾਮਪੁਰ ਦੇ ਬੁਸ਼ੈਹਰ, ਧਰਮਸ਼ਾਲਾ ਦੇ ਕੁਣਾਲ, ਹੋਟਲ ਸ਼ਿਵਲਿੰਕ, ਪਾਉਂਟਾ ਸਾਹਿਬ ਦੇ ਹੋਟਲ ਯਮੁਨਾ ਵੀ ਇਸ ਵਿੱਚ ਸ਼ਾਮਲ ਹਨ।