India

ਪੰਜਾਬ ਦੀ ਗੁਆਂਢੀ ਸਰਕਾਰ ਵੀ ਯੂਪੀ ਸਰਕਾਰ ਦੇ ਨਕਸ਼ੇ ਕਦਮ ’ਤੇ! ਹੁਣ ਦੁਕਾਨਦਾਰਾਂ ਤੇ ਹੋਟਲ ਮਾਲਕਾਂ ਨੂੰ ਲਿਖਣਾ ਹੋਵੇਗਾ ਨਾਂ

ਬਿਉਰੋ ਰਿਪੋਰਟ – ਹਿਮਾਚਲ ਦੀ ਸੁਖਵਿੰਦਰ ਸਿੰਘ ਸੁੱਖੂ (HIMACHAL CHIEF MINISTER SUKHVINDER SINGH SUKHU) ਸਰਕਾਰ ਵੀ ਹੁਣ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ (UP CHIEF MINISTER YOGI ADITYANATH) ਦੇ ਰਸਤੇ ਚੱਲ ਪਈ ਹੈ। ਹਿਮਾਚਲ ਸਰਕਾਰ ਨੇ ਨਵੀਂ ਸਟਰੀਟ ਵੈਂਡਰ ਪਾਲਿਸੀ ਤਿਆਰ ਕੀਤੀ ਹੈ ਇਸ ਨੂੰ ਨਸ਼ਰ ਕਰਨ ਵੇਲੇ ਮੰਤਰੀ ਵਿਕਰਮਾਦਿੱਤਿਆ ਸਿੰਘ (VIKRAMDITYA SINGH) ਨੇ ਯੋਗੀ ਸਰਕਾਰ ਦੇ ਫੈਸਲੇ ਨੂੰ ਕੋਟ ਕੀਤਾ ਹੈ।

ਬੀਤੇ ਦਿਨ ਹੀ ਯੂਪੀ ਸਰਕਾਰ ਨੇ ਇਸੇ ਫੈਸਲੇ ਨੂੰ ਲਾਗੂ ਕੀਤਾ ਸੀ। ਇਸ ਤੋਂ ਪਹਿਲਾਂ ਕਾਂਵੜ ਯਾਤਰਾ ਦੇ ਰਸਤੇ ਵਿੱਚ ਪੈਣ ਵਾਲੀਆਂ ਦੁਕਾਨਾਂ ਅਤੇ ਢਾਬਿਆਂ ਦੇ ਮਾਲਕਾਂ ਨੂੰ ਯੋਗੀ ਸਰਕਾਰ ਆਪਣਾ ਨਾਂ ਦੁਕਾਨਾ ’ਤੇ ਲਿਖਣ ਦੇ ਆਦੇਸ਼ ਦਿੱਤੇ ਸਨ ਜਿਸ ’ਤੇ ਸੁਪਰੀਮ ਕੋਰਟ ਨੇ ਰੋਕ ਲੱਗਾ ਦਿੱਤੀ ਸੀ।

ਨਵੀਂ ਨੀਤੀ ਮੁਤਾਬਿਕ ਹੁਣ ਹਿਮਾਚਲ ਪ੍ਰਦੇਸ਼ ਵਿੱਚ ਸਟ੍ਰੀਟ ਵੈਂਡਰਾਂ, ਵਿਕਰੇਤਾਵਾਂ ਅਤੇ ਹੋਟਲ ਮਾਲਕਾਂ ਨੂੰ ਆਪਣੀ ID ਵਿਖਾਉਣੀ ਹੋਵੇਗੀ। ਸੁੱਖੂ ਸਰਕਾਰ ਨੇ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਪਛਾਣ ਪੱਤਰ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਹਰ ਤਰ੍ਹਾਂ ਦੇ ਵਿਕਰੇਤਾਵਾਂ ਨੂੰ ਆਪਣਾ ਨਾਮ ਅਤੇ ਫੋਟੋ ਪਛਾਣ ਦਿਖਾਉਣੀ ਹੋਵੇਗੀ। ਇਨ੍ਹਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ।

ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਆਮ ਲੋਕਾਂ ਨੇ ਇਸ ਸਬੰਧ ਵਿੱਚ ਆਪਣੀ ਚਿੰਤਾ ਅਤੇ ਖਦਸ਼ਾ ਜ਼ਾਹਰ ਕੀਤਾ ਸੀ ਅਤੇ ਇਸ ਦੇ ਮੱਦੇਨਜ਼ਰ, ਅਸੀਂ ਉੱਤਰ ਪ੍ਰਦੇਸ਼ ਵਾਂਗ ਅਜਿਹੀ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨਾਲ ਵਿਕਰੇਤਾਵਾਂ ਲਈ ਆਪਣਾ ਨਾਮ ਅਤੇ ਪਛਾਣ ਪੱਤਰ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ। ਹੁਣ ਹਰ ਦੁਕਾਨਦਾਰ ਅਤੇ ਰੇਹੜੀ ਵਾਲੇ ਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਹੋਵੇਗਾ।

ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਮੁੱਖ ਮੰਤਰੀ ਯੋਗੀ ਦੀ ਤਸਵੀਰ ਨਾਲ ਖ਼ਬਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ।