ਬਿਊਰੋ ਰਿਪੋਰਟ : ਅਕਸਰ ਮੁਸਲਮਾਨ ਭਾਈਚਾਰੇ ਵਿੱਚ ਹੀ 1 ਤੋਂ ਵੱਧ ਵਿਆਹ ਕਰਵਾਉਣ ਦੀ ਛੋਟ ਹੁੰਦੀ ਹੈ ਪਰ ਭਾਰਤ ਦਾ ਇੱਕ ਅਜਿਹਾ ਪਿੰਡ ਵਿੱਚ ਹੈ ਜਿੱਥੇ ਮਹਿਲਾਵਾਂ ਨੂੰ 4 ਵਿਆਹ ਕਰਵਾਉਣ ਦੀ ਛੋਟ ਦਿੱਤੀ ਗਈ ਹੈ । ਸਿਰਫ਼ ਇੰਨਾਂ ਹੀ ਨਹੀਂ ਇੱਥੇ ਧੀਆਂ ਨੂੰ ਪਿਉ ਦੀ ਜਾਇਦਾਦ ਵਿੱਚੋ ਹਿੱਸਾ ਦੇਣ ਦਾ ਵੀ ਰਿਵਾਜ਼ ਨਹੀਂ ਹੈ। ਜੇਕਰ ਬਾਹਰੀ ਲੋਕਾਂ ਦਾ ਪਰਛਾਵਾਂ ਖਾਣੇ ‘ਤੇ ਪੈ ਜਾਵੇ ਤਾਂ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ । ਇਹ ਪਿੰਡ ਹੈ ਭਾਰਤ-ਤਿੱਬਤ ਔਲਡ ਰੋਡ ਤੋਂ 28 ਕਿਲੋਮੀਟਰ ਦੂਰ ਛਿਤਕੁਲ ਪਿੰਡ। ਇੱਥੋਂ ਤਿੱਬਤ ਅਤੇ ਚੀਨ ਸਰਹੱਦ 60 ਕਿਲੋਮੀਟਰ ਦੂਰੀ ‘ਤੇ ਹੈ । ਪਹਿਲਾਂ ਸਰਹੱਦ ਦੇ ਪਾਰ ਵੀ ਜਾ ਸਕਦੇ ਸਨ ਪਰ 1962 ਦੀ ਭਾਰਤ-ਚੀਨ ਜੰਗ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ।
ਛਿਤਕੁਲ ਪਿੰਡ ਦੇ ਲੋਕਾਂ ਦਾ ਸਭਿਆਚਾਰ,ਰਹਿਣ-ਸਹਿਣ, ਪਾਣ-ਪੀਣ,ਕਾਨੂੰਨ ਦੇਸ਼ ਦੇ ਹੋਰ ਹਿੱਸਿਆ ਨਾਲੋਂ ਬਿਲਕੁਲ ਵੱਖ ਹੈ। ਇੱਥੇ ਦੇਸ਼ ਦੇ ਹੋਰ ਹਿੱਸਿਆ ਵਾਂਗ ਹਿੰਦੂ ਮੈਰਿਜ ਐਕਟ ਲਾਗੂ ਨਹੀਂ ਹੁੰਦਾ ਹੈ । ਮਹਿਲਾਵਾਂ ਨੂੰ 4 ਵਿਆਹ ਕਰਨ ਦੀ ਇਜਾਜ਼ਤ ਹੈ । ਜ਼ਿਆਦਾਤਰ ਮਹਿਲਾਵਾਂ 1 ਹੀ ਪਰਿਵਾਰ ਵਿੱਚ 2 ਜਾਂ ਫਿਰ 4 ਭਰਾਵਾਂ ਨਾਲ ਵਿਆਹ ਕਰਦੀ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਪਰ ਜ਼ਿਆਦਾਤਰ ਮਹਿਲਾਵਾਂ ਅਜਿਹਾ ਹੀ ਕਰਦੀਆਂ ਹਨ । ਖ਼ਾਸ ਗੱਲ ਇਹ ਹੈ ਕਿ ਸਾਰੀ ਮਹਿਲਾਵਾਂ ਪਤੀਆਂ ਨਾਲ ਇੱਕੋ ਹੀ ਘਰ ਵਿੱਚ ਰਹਿੰਦੀਆਂ ਹਨ । ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਹਾਭਾਰਤ ਦੇ ਸਮੇਂ ਦੌਰਾਨ ਜਦੋਂ ਪਾਂਡਵ ਵਨਵਾਸ ‘ਤੇ ਗਏ ਸਨ ਤਾਂ ਕਿਹਾ ਜਾਂਦਾ ਹੈ ਕਿ ਉਹ ਇੱਥੇ ਆਏ ਸਨ । ਸਰਦਿਆਂ ਵਿੱਚ ਪਿੰਡ ਦੀ ਗੁਫ਼ਾ ਵਿੱਚ ਕੁੰਤੀ ਅਤੇ ਦ੍ਰੋਪਤੀ ਨੇ ਕੁਝ ਵਕਤ ਬਿਤਾਇਆ ਸੀ । ਜਿਸ ਤੋਂ ਬਾਅਦ ਇੱਥੇ ਦੇ ਸਥਾਨਕ ਲੋਕਾਂ ਨੇ ਕਈ ਪਤਨੀਆਂ ਵਾਲੀ ਰਵਾਇਤ ਨੂੰ ਅਪਣਾ ਲਿਆ ।
ਵਿਆਹ ਤੋਂ ਬਾਅਦ ਜੇਕਰ ਕੋਈ ਭਰਾ ਪਤਨੀ ਦੇ ਨਾਲ ਕਮਰੇ ਵਿੱਚ ਹੁੰਦਾ ਹੈ ਤਾਂ ਕਮਰੇ ਦੇ ਬਾਹਰ ਦਰਵਾਜ਼ੇ ‘ਤੇ ਆਪਣੀ ਟੋਪੀ ਰੱਖ ਦਿੰਦਾ ਹੈ। ਅਜਿਹੇ ਵਿੱਚ ਦੂਜਾ ਪਤੀ ਅੰਦਰ ਨਹੀਂ ਆਉਂਦਾ ਹੈ
ਛਿਤਕੁਲ ਪਿੰਡ ਵਿੱਚ ਹੋਣ ਵਾਲੇ ਵਿਆਹ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਇੱਥੇ ਵਿਆਹ ਦੇ ਰਿਵਾਜ਼ ਵੀ ਵੱਖ ਹਨ। ਇੱਥੇ ਦੇਵੀ-ਦੇਵਤਾਵਾਂ ਦੀ ਮਰਜ਼ੀ ਦੇ ਨਾਲ ਹੀ ਵਿਆਹ ਹੁੰਦੇ ਹਨ। ਵਿਆਹ ਤੋਂ ਪਹਿਲਾਂ ਮੰਦਰ ਵਿੱਚ ਬਲੀ ਦਿੱਤੀ ਜਾਂਦੀ ਹੈ। ਇਸ ਦੇ ਬਾਅਦ ਦੇਵਤਾ ਨੂੰ ਘਰ ਲਿਆਇਆ ਜਾਂਦਾ ਹੈ। ਲਾੜੀ ਨੂੰ ਘਰ ਵਿੱਚ ਲਿਆਉਣ ਤੋਂ ਪਹਿਲਾਂ ਪੁਜਾਰੀ ਨਦੀ ਅਤੇ ਨਾਲਿਆਂ ਦੇ ਕੋਲ ਬੁਰੀ ਸ਼ਕਤੀਆਂ ਨੂੰ ਭਜਾਉਣ ਲਈ ਪੂਜਾ ਕਰਦਾ ਹੈ। ਵਿਆਹ ਤੋਂ ਠੀਕ ਪਹਿਲਾਂ ਲਾੜਾ-ਲਾੜੀ ਮੰਦਰ ਵਿੱਚ ਪੂਜਾ ਦੇ ਲਈ ਜਾਂਦੇ ਹਨ। ਦਾਜ ਲੈਣ-ਦੇਣ ਤੇ ਪੂਰੀ ਤਰ੍ਹਾਂ ਨਾਲ ਰੋਕ ਹੁੰਦੀ ਹੈ ।
ਛਿਤਕੁਲ ਪਿੰਡ ਦੇ ਲੋਕ ਭਾਰਤ ਦੇ ਸਕਸੈਸ਼ਨ ਐਕਟ ਨੂੰ ਨਹੀਂ ਮਨ ਦੇ ਹਨ । ਰਿਵਾਇਤ ਮੁਤਾਬਿਕ ਕੁੜੀਆਂ ਨੂੰ ਪਿਤਾ ਦੀ ਜਾਇਦਾਦ ਤੋਂ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਹੈ । ਜਿੰਨਾਂ ਘਰਾਂ ਵਿੱਚ ਕੁੜੀਆਂ ਹੁੰਦੀਆਂ ਹਨ । ਉਨ੍ਹਾਂ ਘਰਾਂ ਵਿੱਚ ਸਿਰਫ਼ ਕੁਵਾਰੇ ਹੋਣ ਤੱਕ ਦੀ ਜਾਇਦਾਦ ਦੀ ਵਰਤੋਂ ਕਰਨ ਦੀ ਛੋਟ ਹੁੰਦੀ ਹੈ । ਵਿਆਹ ਤੋਂ ਬਾਅਦ ਸਾਰੀ ਜਾਇਦਾਦ ਨਜ਼ਦੀਕ ਦੇ ਰਿਸ਼ਤੇਦਾਰਾਂ ਨੂੰ ਟਰਾਂਸਫਰ ਹੋ ਜਾਂਦੀ ਹੈ ।