The Khalas Tv Blog Punjab 6 ਦਿਨ ਤੋਂ ਲਾਪਤਾ 21 ਸਾਲ ਦਾ ਨੌਜਵਾਨ ਇਸ ਮਾੜੇ ਹਾਲ ਵਿੱਚ ਮਿਲਿਆ! ਕਿਸਮਤ ਧੋਖਾ ਦੇ ਗਈ !
Punjab

6 ਦਿਨ ਤੋਂ ਲਾਪਤਾ 21 ਸਾਲ ਦਾ ਨੌਜਵਾਨ ਇਸ ਮਾੜੇ ਹਾਲ ਵਿੱਚ ਮਿਲਿਆ! ਕਿਸਮਤ ਧੋਖਾ ਦੇ ਗਈ !

ਬਿਊਰੋ ਰਿਪੋਰਟ : ਹਿਮਾਚਲ ਤੋਂ ਪਹਿਲੀ ਵਾਰ ਭਿਆਨਕ ਵਾਰਦਾਤ ਦੀ ਖ਼ਬਰ ਆਈ ਹੈ । ਜਿਸ ਨੇ ਪੂਰੇ ਸੂਬੇ ਨੂੰ ਹਿੱਲਾ ਦਿੱਤਾ ਹੈ,ਦਿੱਲੀ,ਮੁੰਬਈ ਤੋਂ ਬਾਅਦ ਹੁਣ ਹਿਮਾਚਲ ਦੇ ਚੰਬਾ ਵਿੱਚ ਇੱਕ 21 ਸਾਲ ਦੇ ਨੌਜਵਾਨ ਦਾ ਕਤਲ ਕਰਕੇ ਉਸ ਦੇ 8 ਟੁੱਕੜੇ ਕੀਤੇ ਗਏ । ਫਿਰ ਬੋਰੀ ਵਿੱਚ ਪਾਕੇ ਨਾਲੇ ਵਿੱਚ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਰ ਲਾਸ਼ ਨਾਲੇ ਵਿੱਚ ਕਿਸੇ ਥਾਂ ‘ਤੇ ਅਟਕ ਗਈ ਅਤੇ ਬਦਬੂ ਆਉਣ ਤੋਂ ਬਾਅਦ ਲੋਕਾਂ ਨੇ ਬੋਰੀ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ । ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਇਹ ਲਾਸ਼ 21 ਸਾਲ ਦੇ ਮਨੋਹਰ ਦੀ ਸੀ ਜਿਸ ਦੀ ਪੁਲਿਸ 6 ਦਿਨਾਂ ਤੋਂ ਤਲਾਸ਼ ਕਰ ਰਹੀ ਸੀ । ਪੁਲਿਸ ਨੇ ਇਸ ਮਾਮਲੇ ਵਿੱਚ 2 ਨਾਬਾਲਿਕ ਇੱਕ ਬਾਲਿਗ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ।

ਪਿਉ,ਪੁੱਤ ਤੇ ਧੀ ਹਿਰਾਸਤ ਵਿੱਚ

ਪੁਲਿਸ ਮੁਤਾਬਿਕ 6 ਦਿਨ ਤੋਂ ਚੰਬਾ ਦਾ ਰਹਿਣ ਵਾਲਾ ਮਨੋਹਰ ਲਾਪਤਾ ਸੀ । ਘਰ ਵਾਲਿਆਂ ਨੇ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ । ਸਵੇਰੇ ਜਦੋਂ ਪੁਲਿਸ ਨੂੰ ਪਿੰਡ ਵਾਲਿਆਂ ਨੇ ਬੋਰੀ ਬਾਰੇ ਦੱਸਿਆ ਤਾਂ ਉਹ ਮਨੋਹਰ ਦੀ ਲਾਸ਼ ਨਿਕਲੀ । ਪੁਲਿਸ ਨੇ ਇਸ ਮਾਮਲੇ ਵਿੱਚ ਫਾਰੈਂਸਿਕ ਟੀਮ ਨੂੰ ਧਰਮਸ਼ਾਲਾ ਤੋਂ ਜਾਂਚ ਲਈ ਸੱਦਿਆ ਹੈ। ਪਰ ਪੁਲਿਸ ਨੇ ਜਿਹੜੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਉਸ ਵਿੱਚ ਇੱਕ ਨਾਬਾਲਿਗ ਲੜਕੀ ਅਤੇ ਮੁੰਡਾ ਹੈ ਜਦਕਿ ਇੱਕ ਬਾਲਿਗ ਸ਼ਖਸ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋ ਪਿਉ,ਪੁੱਤਰ ਅਤੇ ਧੀ ਹਨ । ਦੱਸਿਆ ਜਾ ਰਿਹਾ ਹੈ ਮਨੋਹਰ ਦਾ ਇੱਕ ਮੁਸਲਿਮ ਕੁੜੀ ਦੇ ਨਾਲ ਪ੍ਰੇਮ ਸਬੰਧ ਸਨ । ਪਰਿਵਾਰ ਨੂੰ ਇਹ ਪਸੰਦ ਨਹੀਂ ਸੀ,ਇਲਜ਼ਾਮ ਹੈ ਕਿ ਕੁੜੀ ਦੇ ਘਰ ਵਾਲਿਆਂ ਨੇ ਪਹਿਲਾਂ ਧੋਖੇ ਦੇ ਨਾਲ ਮਨੋਹਰ ਨੂੰ ਬੁਲਾਇਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਿਕਾਣੇ ਲਾਉਣ ਦੇ ਲਈ ਉਸ ਦੇ ਟੁੱਕੜੇ ਕੀਤੇ ਅਤੇ ਫਿਰ ਉਸ ਨੂੰ ਨਾਲੇ ਵਿੱਚ ਸੁੱਟ ਦਿੱਤਾ ।

ਫਿਲਹਾਲ ਪੁਲਿਸ ਤਿੰਨਾਂ ਤੋਂ ਪੁੱਛ-ਗਿੱਛ ਕਰ ਰਹੀ ਹੈ, ਕਤਲ ਦੀ ਵਾਰਦਾਤ ਨੂੰ ਕਿਵੇ ਅੰਜਾਮ ਦਿੱਤਾ ਗਿਆ ? ਹੋਰ ਕੌਣ-ਕੌਣ ਲੋਕ ਸ਼ਾਮਲ ਸਨ ? ਮਨੋਹਰ ਦੇ ਕਤਲ ਨੂੰ ਅੰਜਾਮ ਦੇਣ ਦੇ ਪਿੱਛੇ ਵਜ੍ਹਾ ਕੀ ਸੀ ? ਇਸ ਤੋਂ ਪਹਿਲਾਂ ਦਿੱਲੀ ਵਿੱਚ 3 ਅਜਿਹੇ ਮਾਮਲੇ ਆ ਚੁੱਕੇ ਹਨ ਜਦੋਂ ਪ੍ਰੇਮੀ ਵੱਲੋਂ ਆਪਣੀ ਮਹਿਲਾ ਦੋਸਤ ਦੇ ਟੁੱਕੜੇ-ਟੁੱਕੜੇ ਕਰਕੇ ਕਤਲ ਕੀਤਾ ਗਿਆ ਸੀ । ਸ਼ਰਧਾ ਕਤਲਕਾਂਡ ਸਭ ਤੋਂ ਵੱਡਾ ਸੀ। ਇਸ ਤੋਂ ਬਾਅਦ ਹਰਿਆਣਾ ਦੇ ਇੱਕ ਸ਼ਖਸ ਨੇ ਵਿਆਹ ਦਾ ਦਬਾਅ ਬਣਾ ਰਹੀ ਪ੍ਰੇਮਿਆ ਦੇ ਟੁੱਕੜੇ ਕਰਕੇ ਉਸ ਨੂੰ ਆਪਣੇ ਢਾਬੇ ਦੇ ਫ੍ਰਿਜ ਵਿੱਚ ਪਾ ਦਿੱਤਾ ਸੀ। ਇਸੇ ਤਰ੍ਹਾਂ ਇੱਕ ਸ਼ਖਸ ਨੇ ਆਪਣੀ ਪਤਨੀ ਦੇ ਟੁੱਕੜੇ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਟੁੱਕੜੇ ਨਾਲੇ ਵਿੱਚ ਸੁੱਟ ਦਿੱਤੇ ਸਨ ।

Exit mobile version