Punjab

ਪਟਿਆਲਾ ’ਚ ਕੇਕ ਨਾਲ ਬੱਚੀ ਦੀ ਮੌਤ ਦੇ ਮਾਮਲੇ ’ਚ ਹੈਰਾਨੀਜਨਕ ਖ਼ੁਲਾਸਾ! ਬੇਕਰੀ ਦੇ ਜਾਂਚ ਨਤੀਜਿਆਂ ਉਡਾਏ ਹੋਸ਼

ਪਟਿਆਲਾ ਵਿੱਚ ਜਨਮ ਦਿਨ ਵਾਲੇ ਦਿਨ ਕੇਕ ਖਾ ਕੇ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਆਨਲਾਈਨ ਆਰਡਰ ਕੀਤਾ ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ਵਿੱਚ ਸਿਹਤ ਵਿਭਾਗ ਨੇ ਕੇਕ ਬਣਾਉਣ ਵਾਲੀ ਬੇਕਰੀ ਤੋਂ ਕੇਕ ਦੇ ਕੁਝ ਸੈਂਪਲ ਲਏ ਸੀ। ਚਾਰ ਨਮੂਨਿਆਂ ਵਿਚੋਂ ਦੋ ਨਮੂਨੇ ਫੇਲ੍ਹ ਹੋ ਗਏ ਹਨ, ਜਦਕਿ ਦੋ ਸਹੀ ਪਾਏ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੇਲ੍ਹ ਹੋਏ ਨਮੂਨਿਆਂ ਵਿੱਚ ਸੈਕਰੀਨ (Saccharin) ਸਵੀਟਨਰ ਦੀ ਵਰਤੋਂ ਨਿਰਧਾਰਿਤ ਮਾਤਰਾ ਤੋਂ ਵੱਧ ਕੀਤੀ ਗਈ ਸੀ।

ਪਟਿਆਲਾ ਦੇ ਡੀਐਚਓ (DHO) ਡਾਕਟਰ ਵਿਜੇ ਜਿੰਦਲ ਨੇ ਦੱਸਿਆ ਕਿ 30 ਮਾਰਚ ਨੂੰ ਸੈਂਪਲਾਂ ਲਏ ਗਏ ਸਨ। ਇਨ੍ਹਾਂ ਦੀ ਰਿਪੋਰਟ ਵਿੱਚ ਇਹ ਖ਼ੁਲਾਸਾ ਹੋਇਆ ਹੈ। ਹੁਣ ਇਸ ਸਬੰਧੀ ਏ.ਡੀ.ਸੀ. ਵੱਲੋਂ ਕਾਰਵਾਈ ਕੀਤੀ ਜਾਵੇਗੀ ਉਹ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਏਡੀਸੀ ਨੂੰ ਭੇਜਣਗੇ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕੇਕ ਫੈਕਟਰੀ ਦੇ ਮਾਲਕ ਤੇ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

ਸਬੰਧਿਤ ਖ਼ਬਰ – ਮਾਨਵੀਂ ਦੀ ਮੌਤ ਮਾਮਲੇ ਵਿੱਚ ਹੋਇਆ ਅਹਿਮ ਖੁਲਾਸਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਮਾਹਰਾਂ ਮੁਤਾਬਕ ਸੈਂਪਲ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਕੇਕ ਬਣਾਉਂਦੇ ਸਮੇਂ ਸੈਕਰੀਨ (Saccharin) ਮਿਸ਼ਰਣ ਦੀ ਜ਼ਿਆਦਾ ਮਾਤਰਾ ਵਰਤੀ ਗਈ ਸੀ, ਜਦੋਂ ਕਿ ਸੈਕਰੀਨ ਦੀ ਵਰਤੋਂ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਕੀਤੀ ਜਾਂਦੀ ਹੈ। ਇਹ ਉਤਪਾਦਾਂ ਨੂੰ ਮਿੱਠਾ ਬਣਾਉਣ ਲਈ ਵਰਤਿਆ ਜਾਂਦਾ ਹੈ, ਹਾਲਾਂਕਿ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਉਨ੍ਹਾਂ ‘ਤੇ ਇਸ ਦਾ ਅਸਰ ਜ਼ਿਆਦਾ ਹੁੰਦਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਕੇਕ ਖਾਣ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ, ਉਸ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਉਸ ਦੀ ਰਿਪੋਰਟ ਆਉਣੀ ਬਾਕੀ ਹੈ।

ਹੋਰ ਤਾਜ਼ਾ ਖ਼ਬਰਾਂ – 
ਅਸਮਾਨ ‘ਚ ਟਕਰਾਏ 2 ਹੈਲੀਕਾਪਟਰ, 10 ਮੌਤਾਂ, Video ਵਾਇਰਲ
ਬਠਿੰਡਾ ‘ਚ ਝੁੱਗੀਆਂ ‘ਚ ਲੱਗੀ ਭਿਆਨਕ ਅੱਗ, 2 ਭੈਣਾਂ ਜ਼ਿੰਦਾ ਸੜੀਆਂ