The Khalas Tv Blog India ਮਹਾਂਮਾਰੀ ਦੌਰਾਨ ਪਰਿਵਾਰ ਨੂੰ ਸ਼ਾਹੀ ਵਿਆਹ ਕਰਨ ਪਿਆ ਮਹਿੰਗਾ, 6 ਲੱਖ ਦਾ ਹੋਇਆ ਜ਼ੁਰਮਾਨਾ
India

ਮਹਾਂਮਾਰੀ ਦੌਰਾਨ ਪਰਿਵਾਰ ਨੂੰ ਸ਼ਾਹੀ ਵਿਆਹ ਕਰਨ ਪਿਆ ਮਹਿੰਗਾ, 6 ਲੱਖ ਦਾ ਹੋਇਆ ਜ਼ੁਰਮਾਨਾ

‘ਦ ਖ਼ਾਲਸ ਬਿਊਰੋ :- ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਤੇ ਦਿਸ਼ਾ-ਨਿਰਦੇਸ਼ਾਂ ਦੀ ਜੈਪੁਰ ਦੇ ਜ਼ਿਲ੍ਹਾ ਭੀਲਵਾੜਾ ‘ਚ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇੱਥੋ ਦੇ ਇੱਕ ਪਰਿਵਾਰ ਨੂੰ ਸ਼ਾਹੀ ਵਿਆਹ ਕਰਨ ਦੇ ਮਾਮਲੇ ‘ਚ ਪ੍ਰਸ਼ਾਸਨ ਵੱਲੋਂ 6.26 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। 13 ਜੂਨ ਨੂੰ ਹੋਏ ਇਸ ਵਿਆਹ ਸਮਾਗਮ ਵਿੱਚ 250 ਕਰੀਬ ਮਹਿਮਾਨਾਂ ਨੇ ਸੱਦਿਆ ਗਿਆ ਸੀ। ਜੋ ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਦੇ ਬਿਲਕੁਲ ਉਲਟ ਹੈ। ਜਦਕਿ ਨਿਯਮਾਂ ਅਨੁਸਾਰ ਸਿਰਫ 50 ਵਿਅਕਤੀਆਂ ਨੂੰ ਹੀ ਵਿਆਹਾਂ ‘ਚ ਸ਼ਾਮਿਲ ਹੋਣ ਇਜਾਜ਼ਤ ਹੈ।

 

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸ਼ਾਹੀ ਵਿਆਹ ਦੇ ਕਾਰਨ ਵਿਆਹ ਵਾਲੇ ਮੁੰਡੇ ਦੇ ਦਾਦੇ ਸਮੇਤ ਹੋਰ 15 ਵਿਅਕਤੀਆਂ ਨੂੰ ਕੋਰੋਨਾਵਾਇਰਸ ਨੇ ਆਪਣੀ ਲਪੇਟ ‘ਚ ਲੈ ਲਿਆ ਹੈ,  ਹਾਲਕਿ ਲਾੜੇ ਦੇ ਦਾਦੇ ਦੀ ਕੇਵਿਡ-19 ਨਾਲ ਮੌਤ ਹੋ ਗਈ ਹੈ। ਜਾਂਚ ਦੌਰਾਨ ਲਾੜੀ ਤੇ 17 ਹੋਰ ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਕੋਰੋਨਾ ਨਾਲ ਪੀੜਤ 15 ਮਰੀਜ਼ਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ 100 ਤੋਂ ਵੱਧ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

 

ਪ੍ਰਸ਼ਾਸ਼ਨ ਨੇ ਲਾੜੇ ਦੇ ਪਿਉ  ਨੂੰ ਮਹਾਂਮਾਰੀ ਐਕਟ ਤਹਿਤ 6.26 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਅਤੇ  ਤਿੰਨ ਦਿਨਾਂ ਅੰਦਰ ਰਾਸ਼ੀ ਜਮ੍ਹਾਂ ਕਰਵਾਉਣ ਦੀ ਤਾਕੀਦ ਕੀਤੀ ਹੈ। ਜੁਰਮਾਨੇ ਵਿੱਚ ਇਕਾਂਤਵਾਸ ਤੇ ਪੀੜਤਾਂ ਦੇ ਇਲਾਜ ਦਾ ਖ਼ਰਚਾ ਆਦਿ ਸ਼ਾਮਲ ਹੈ। ਜੇਕਰ ਕੋਈ ਹੋਰ ਖ਼ਰਚਾ ਹੁੰਦਾ ਹੈ ਤਾਂ ਉਹ ਵੀ ਆਉਂਦੇ ਦਿਨਾਂ ’ਚ ਪਰਿਵਾਰ ਤੋਂ ਵਸੂਲਿਆ ਜਾਵੇਗਾ।

ਜੇਕਰ ਕੋਰੋਨਾਵਾਇਰਸ ਦੀ ਇਸ ਭਿਆਨਕ ਬਿਮਾਰੀ ਤੋਂ ਬਚਣਾ ਹੈ ਤਾਂ ਲੋਕਾਂ ਨੂੰ ਅਪੀਲ ਹੈ ਕਿ, ਭਾਰਤ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਨਿਯਮਾਂ ਪਾਲਣ ਕੀਤਾ ਜਾਵੇ ਤਾਂ ਇਸ ਹੀ ਲੜਾਈ ਤੋਂ ਜਿੱਤਿਆ ਜਾ ਸਕੇ।

Exit mobile version