Punjab

ਮਾਨਸਾ ਦੀ ‘SP’ ਭਾਬੀ ‘ਤੇ ਡਾਕਟਰ ਨਨਾਣ ਦਾ ਇਲਜ਼ਾਮ ! ਟ੍ਰੇਨਿੰਗ ‘ਤੇ ਜਾਣ ਤੋਂ ਪਹਿਲਾਂ ਭਾਬੀ ਨੂੰ ਬੱਚਾ ਸੌਂਪਿਆ ! ਹੁਣ ਬੱਚਾ ਦੇਣ ਤੋਂ ਮਨਾ ਕਰ ਦਿੱਤਾ !

ਬਿਉਰੋ ਰਿਪੋਰਟ : ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਪੁਲਿਸ ਵਿੱਚ ਤਾਇਨਾਤ SP ਭਾਬੀ ਅਤੇ ਡਾਕਟਰ ਨਨਾਣ ਦਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਇਹ ਮਾਮਲਾ ਬੱਚੇ ਨੂੰ ਲੈਕੇ ਹੈ । ਪੇਸ਼ੇ ਤੋਂ ਡਾਕਟਰ ਬੱਚੇ ਦੀ ਜੈਵਿਕ ਮਾਂ ਦਾ ਦਾਅਵਾ ਹੈ ਕਿ ਉਸ ਦੀ ਨਨਾਣ ਦੇ ਧੋਖੇ ਦੇ ਨਾਲ ਉਸ ਦੇ ਬੱਚੇ ਨੂੰ ਕਾਨੂੰਨੀ ਤੌਰ ‘ਤੇ ਫਰਜ਼ੀ ਤਰੀਕੇ ਨਾਲ ਗੋਦ ਲਿਆ ਹੈ,ਜਦਕਿ ਉਸ ਨੇ ਕੁਝ ਦਿਨ ਲਈ ਬੱਚਾ ਸੰਭਾਲਣ ਦੇ ਲਈ ਦਿੱਤਾ ਸੀ । ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਪਰਿਵਾਰ ਨੂੰ ਫੈਮਲੀ ਕੋਰਟ ਜਾਣ ਦੇ ਨਿਰਦੇਸ਼ ਦਿੰਦੇ ਹੋਏ ਬੱਚਾ ਇਸ ਦੌਰਾਨ ਕਿਸ ਕੋਲ ਰਹੇਗਾ ਇਸ ਦਾ ਫੈਸਲਾ ਵੀ ਕਰ ਦਿੱਤਾ ।

ਕੋਰੋਨਾ ਦੇ ਦੌਰਾਨ ਬੱਚਾ ਛੱਡਿਆ ਸੀ

ਮਾਨਸਾ ਦੀ ਰਹਿਣ ਵਾਲੀ ਬੱਚੇ ਦੀ ਜੈਵਿਕ ਮਾਂ ਮੁਤਾਬਿਕ ਉਹ ਪੇਸ਼ੇ ਤੋਂ ਡਾਕਟਰ ਹੈ ਅਤੇ ਉਸ ਦੀ ਭਾਬੀ ਪੰਜਾਬ ਪੁਲਿਸ ਵਿੱਚ SP ਹੈ। ਕੋਰੋਨਾ ਦੇ ਦੌਰਾਨ ਉਸ ਨੂੰ ਟ੍ਰੇਨਿੰਗ ਲਈ ਪੁਣੇ ਜਾਣਾ ਸੀ । ਇਸ ਦੌਰਾਨ ਉਹ ਆਪਣਾ ਬੱਚਾ ਮਾਤਾ-ਪਿਤਾ ਅਤੇ ਭਰਾ-ਭਾਬੀ ਕੋਲ ਛੱਡ ਗਈ । ਜਦੋਂ ਉਹ ਵਾਪਸ ਆਈ ਤਾਂ ਉਸ ਨੇ ਬੱਚਾ ਵਾਪਸ ਸੌਂਪਣ ਨੂੰ ਕਿਹਾ ਤਾਂ ਭਾਬੀ ਪੁਲਿਸ ਵਿੱਚ ਹੈ ਅਤੇ ਉਸ ਨੇ ਸਾਜਿਸ਼ ਕਰਕੇ ਗੋਦ ਲੈਣ ਦੇ ਦਸਤਾਵੇਜ਼ ਜ਼ਬਰਨ ਹਸਤਾਖਰ ਕਰਵਾ ਲਏ ।

ਹਾਈਕੋਰਟ ਨੇ ਕਿਹਾ ਬੱਚੇ ਹਿੱਤ ਸਭ ਤੋਂ ਜਿਆਦਾ ਜ਼ਰੂਰੀ

ਗੋਦ ਲੈਣ ਵਾਲੀ ਮਾਂ ਨੇ ਹਾਈਕੋਰਟ ਨੂੰ ਦੱਸਿਆ ਕਿ ਇੱਕ ਵਾਰ ਗੋਦ ਲੈਣ ਦੇ ਬਾਅਦ ਬੱਚੇ ਦੀ ਕਸਟਡੀ ਜੈਵਿਕ ਮਾਪਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਹੈ । ਹਾਈਕੋਰਟ ਨੇ ਸਾਰੇ ਪੱਖਾਂ ਦੀ ਸੁਣਵਾਈ ਦੇ ਬਾਅਦ ਕਿਹਾ ਮਾਮਲਾ ਬੱਚੇ ਦੀ ਕਸਟਡੀ ਨੂੰ ਲੈਕੇ ਹੈ ਇਸ ਲਈ ਫੈਸਲਾ ਫੈਮਿਲੀ ਲਾਅ ਦੇ ਦਾਇਰੇ ਵਿੱਚ ਆਉਂਦਾ ਹੈ । ਅਦਾਲਤ ਨੇ ਕਿਹਾ ਮੁੱਦਿਆਂ ਨੂੰ ਪਿੱਛੇ ਰੱਖ ਦੇ ਹੋਏ ਬੱਚੇ ਦੇ ਹਿੱਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਲਈ ਬੱਚੇ ਨੂੰ ਗੋਦ ਲੈਣ ਵਾਲੀ ਮਾਂ ਨੂੰ ਨਿਰਦੇਸ਼ ਦਿੱਤੇ ਕਿ ਜੈਵਿਕ ਮਾਪਿਆਂ ਨੂੰ ਹਫਤੇ ਵਿੱਚ ਦੇ ਅਖੀਰਲੇ 2 ਦਿਨ ਮਿਲਣ ਦਾ ਅਧਿਕਾਰ ਦਿੱਤਾ ਜਾਵੇ। ਅਦਾਲਤ ਨੇ ਕਿਹਾ ਸਾਰੇ ਪੱਖਾਂ ਨੂੰ ਮਤਭੇਦ ਭੁਲਾ ਕੇ ਬੱਚੇ ਦੀ ਭਲਾਈ ਬਾਰੇ ਸੋਚਣਾ ਚਾਹੀਦਾ ਹੈ ਤਾਂਕੀ ਬੱਚੇ ‘ਤੇ ਕਿਸੇ ਤਰ੍ਹਾਂ ਦਾ ਬੁਰਾ ਪ੍ਰਭਾਅ ਨਾ ਨਜ਼ਰ ਆਏ ।

ਹਾਈਕੋਰਟ ਨੇ ਨਿਰਦੇਸ਼ ਦਿੱਤੇ ਕਿ ਗੋਦ ਲਏ ਬੱਚੇ ਨੂੰ ਇਹ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ ਹੈ ਕਿ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਦੇ ਲਈ ਜ਼ਬਰਦਸਤੀ ਉਸ ਨੂੰ ਮਾਪਿਆਂ ਤੋਂ ਦੂਰ ਕਰਕੇ ਦੂਜੇ ਮਾਪਿਆਂ ਕੋਲ ਭੇਜਿਆ ਜਾ ਰਿਹਾ ਹੈ । ਬੱਚੇ ਦੀ ਕਸਟਡੀ ਕਿਸ ਨੂੰ ਮਿਲੇਗੀ ਇਸ ਦਾ ਫੈਸਲਾ ਫੈਮਿਲੀ ਕੋਰਟ ਕਰੇਗੀ । ਅਜਿਹਾ ਹੋਣ ਦੇ ਬਾਅਦ ਜਿਸ ਪੱਖ ਨੂੰ ਅਧਿਕਾਰ ਮਿਲੇ ਅਤੇ ਬੱਚਾ ਜਿਸ ਕੋਲ ਆਪਣੇ ਆਪ ਨੂੰ ਸੁਰੱਖਿਅਤ ਮੰਨੇ ਉਸ ਕੋਲ ਜਾ ਸਕਦਾ ਹੈ। ਇਸ ਦੌਰਾਨ ਦੋਵਾਂ ਪਰਿਵਾਰਾਂ ਨੂੰ ਬੱਚੇ ਨਾਲ ਸਮਾਂ ਬਿਤਾਉਣ ਦਾ ਮੌਕਾ ਵੀ ਮਿਲ ਜਾਵੇਗਾ।