‘ਦ ਖਾਲਸ ਬਿਊਰੋ:ਪੰਜਾਬ-ਹਰਿਆਣਾ ਹਾਈਕੋਰਟ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪਾਈ ਗਈ ਪਟੀਸ਼ਨ ਤੇ ਹੁਣ 30 ਅਗਸਤ ਨੂੰ ਸੁਣਵਾਈ ਕਰੇਗੀ । ਹਾਈ ਕੋਰਟ ਨੇ ਕੇਂਦਰੀ ਗ੍ਰਹਿ ਵਿਭਾਗ ਅਤੇ ਸਿੱਖਿਆ ਵਿਭਾਗ ਨੂੰ ਨੋਟਿਸ ਜਾਰੀ ਕਰਦਿਆਂ ਹੋਇਆਂ 30 ਅਗਸਤ ਤੱਕ ਇਸ ਮਾਮਲੇ ਸੰਬੰਧੀ ਵਿਚਾਰ ਕਰਨ ਫੈਸਲਾ ਲੈਣ ਲਈ ਕਿਹਾ ਹੈ। ਪੰਜਾਬ ਯੂਨੀਵਰਸਟੀ ਨੂੰ ਕੇਂਦਰੀ ਯੂਨੀਵਰਸਟੀ ਦਾ ਦਰਜਾ ਦੇਣ ਸੰਬੰਧੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਗਈ ਹੈ।ਕੁਝ ਸਮਾਂ ਪਹਿਲਾਂ ਚੰਡੀਗੜ੍ਹ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੇਂਦਰੀ ਨਿਯਮ ਲਾਗੂ ਕੀਤੇ ਗਏ ਸਨ ਪਰ ਇਹ ਨਿਯਮ ਪੰਜਾਬ ਯੂਨੀਵਰਸਟੀ ਤੇ ਲਾਗੂ ਨਹੀਂ ਹੁੰਦੇ ।ਸੋ ਇਸੇ ਲਈ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਟੀ ਬਣਾਉਣ ਲਈ ਹਾਈ ਕੋਰਟ ਵਿੱਚ ਇਹ ਪਟੀਸ਼ਨ ਪਾਈ ਗਈ ਹੈ ਤਾਂ ਜੋ ਸੇਵਾਮੁਕਤ ਅਧਿਆਪਕਾ ਵਲੋਂ ਸੇਵਾਮੁਕਤੀ ਦੀ ਉਮਰ 60 ਤੋਂ ਵਧਾ ਕੇ 65 ਸਾਲ ਤੱਕ ਕੀਤੀ ਜਾ ਸਕੇ ।
Punjab
ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਏ ਜਾਣ ਦੇ ਮਾਮਲੇ ‘ਚ ਹਾਈ ਕੋਰਟ ਨੇ ਕੇਂਦਰ ਤੇ ਛੱਡਿਆ ਫ਼ੈਸਲਾ
- May 24, 2022

Related Post
Khalas Tv Special, Lifestyle, Punjab, Video
VIDEO – Punjab Unified Building Rule 2025 । Punjab
November 1, 2025
