India

ਸੌਧਾ ਸਾਧ ਦੀ ਫਰਲੋ ‘ਤੇ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਕੀਤਾ ਜਾਰੀ

ਸੌਧਾ ਸਾਧ ਰਾਮ ਰਹੀਮ ਵੱਲੋਂ ਇਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ 21 ਦਿਨਾਂ ਦੀ ਫਰਲੋ ਦੀ ਮੰਗ ਕੀਤੀ ਗਈ ਹੈ। ਸੌਧਾ ਸਾਧ ਇਸ ਸਮੇ ਹਰਿਆਣਾ ਦੀ ਸੁਨਾਰੀਆ ਜੇਲ ’ਚ ਬੰਦ ਹੈ। ਉਸ ਦੀ ਫਰਲੋਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਸਬੰਧੀ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਸੌਧਾ ਸਾਧ ਨੇ ਆਪਣੀ ਦਿੱਤੀ ਅਰਜੀ ਵਿੱਚ ਕਿਹਾ ਹੈ ਕਿ ਉਸ ਨੇ ਇਕ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਹੈ, ਇਸ ਕਰਕੇ ਉਸ ਦੀ ਅਰਜੀ ਸਵੀਕਾਰ ਕੀਤੀ ਜਾਵੇ।

ਇਸ ਅਰਜੀ ਨੂੰ ਲੈ ਕੇ ਹਾਈਕੋਰਟ ਨੇ ਪੁੱਛਿਆ ਕਿ ਇਕ ਕੈਦੀ ਨੂੰ ਕਿੰਨੇ ਦਿਨਾਂ ਦੀ ਪੈਰੋਲ ਅਤੇ ਫਰਲੋ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹਾਈਕੋਰਟ ਨੇ ਪੁੱਛਿਆ ਕਿ ਰਾਮ ਰਹੀਮ ਵਰਗੇ ਕਿੰਨੇ ਅਪਰਾਧੀਆਂ ਨੂੰ ਫਰਲੋ ਤੋਂ ਮਨਾਂ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰੀ ਵਕੀਲ ਨੇ ਜਵਾਬ ਦਿੰਦਿਆ ਕਿਹਾ ਕਿ ਘੋਰ ਅਪਰਾਧੀ ਹੋਣ ਕਰਕੇ ਦੋ ਨੂੰ ਫਰਲੋ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਹਾਈਕੋਰਟ ਨੇ ਦੋਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੌਧਾ ਸਾਧ ਦੀ ਪੈਰੋਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਦਾ ਪ੍ਰਚਾਰ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਢੇਸ ਪਹੁੰਚਾਉਂਦਾ ਹੈ। ਇਸ ਨੂੰ ਪੈਰੋਲ ਨਾ ਦਿੱਤੀ ਜਾਵੇ। ਇਸ ਉੱਤੇ ਹਾਈ ਕੋਰਟ ਨੇ ਕਿਹਾ ਸੀ ਕਿ ਸਾਡੀ ਆਗਿਆ ਤੋਂ ਬਿਨ੍ਹਾਂ ਰਾਮ ਰਹਿਮ ਨੂੰ ਪੈਰੋਲ ਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ –  ਪਟਿਆਲਾ ਦੀ ਸੜਕ ‘ਤੇ ਦੌੜੀ ਮੌਤ ਦੀ ਕਾਰ! ਚਾਰੋ ਪਾਸੇ ਚੀਕਾਂ ਦੀ ਅਵਾਜ਼, ਵੀਡੀਓ ਵੇਖ ਕੇ ਹੋਸ਼ ਉੱਡ ਗਏ