‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾ ਰੀ ‘ਤੇ 25 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਵਿੱਚ ਕੇਸ ਦੀ ਸੁਣਵਾਈ ਦੇ ਦੌਰਾਨ ਦੋਹਾਂ ਧਿਰਾਂ ਦੇ ਵਕੀਲਾਂ ਨੇ ਆਪੋ ਆਪਣੀਆਂ ਦਲੀਲਾਂ ਅਦਾਲਤ ਵਿੱਚ ਰੱਖੀਆਂ । ਜਿਸ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸਾਬਕਾ ਮੰਤਰੀ ਦੀ ਗ੍ਰਿਫ ਤਾਰੀ ਤੇ 25 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਉਸ ਨੇ ਹਾਈਕੋਰਟ ਜਾ ਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਉਸ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਹੈ।
ਅਦਾਲਤ ਨੇ ਪੰਜਾਬ ਸਰਕਾਰ ਤੋਂ ਵੀ ਜਵਾਬ ਤਲਬੀ ਕੀਤੀ ਹੈ ਤੇ ਜਲਦੀ ਹੀ ਸਰਕਾਰ ਨੂੰ ਅਦਾਲਤ ਵਿੱਚ ਇਸ ਸਬੰਧ ਵਿੱਚ ਸਟੇਟਸ ਰਿਪੋਰਟ ‘ਤੇ ਮਾਮਲੇ ਨਾਲ ਜੁੜੇ ਸਾਰੇ ਤੱਥ ਪੇਸ਼ ਕਰਨ ਲਈ ਕਿਹਾ ਹੈ। ਗਿਲਜੀਆਂ ‘ਤੇ ਜੰਗਲਾਤ ਵਿਭਾਗ ‘ਚ ਭ੍ਰਿ ਸ਼ਟਾਚਾਰ ਦੇ ਇਲ ਜ਼ਾਮ ਲੱਗੇ ਸੀ ਤੇ ਉਹ ਲਗਾਤਾਰ ਇਸ ਮਾਮਲੇ ਵਿੱਚ ਰੁਪੋਸ਼ ਚੱਲ ਰਹੇ ਸਨ।ਵਿਜੀਲੈਂਸ ਦੀ ਟੀਮ ਨੇ ਇਸੇ ਮਾਮਲੇ ਦੇ ਸਬੰਧ ਵਿੱਚ ਉਸ ਦੇ ਭਤੀਜੇ ਦਲਜੀਤ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਤੇ ਇਸੇ ਮਾਮਲੇ ਵਿੱਚ ਦਲਜੀਤ ਦੇ ਇੱਕ ਸਹਾਇਕ ਬਿੰਦਰ ਸਿੰਘ ਨੂੰ ਵੀ ਗ੍ਰਿਫ ਤਾਰ ਕੀਤਾ ਹੈ।
ਦਲਜੀਤ ਸਿੰਘ ਦੀ ਗ੍ਰਿਫ ਤਾਰੀ ਦੇ ਪਿਛੋਂ ਵਿਜੀਲੈਂਸ ਵਲੋਂ ਉਸ ਦੇ ਘਰ ਰੇਡ ਕੀਤੀ ਗਈ ਸੀ,ਜਿਸ ਵਿੱਚ ਕਈ ਅਹਿਮ ਸਬੂਤ ਮਿਲਣ ਦਾ ਦਾਅਵਾ ਵਿਜੀਲੈਂਸ ਨੇ ਕੀਤਾ ਹੈ।ਦਲਜੀਤ ਦਾ ਪ੍ਰਾਈਵੇਟ ਗੱਡੀ ਤੇ ਐਮਐਲਏ ਦਾ ਲੱਗਿਆ ਹੋਇਆ ਸਟਿਕਰ ਵੀ ਵਿਜੀਲੈਂਸ ਦੀ ਨਜ਼ਰੇ ਚੜਿਆ ਸੀ ਕਿਉਂਕਿ ਜੋ ਕਿ ਸਿਰਫ ਸਰਕਾਰ ਵਲੋਂ ਵਿਧਾਇਕ ਨੂੰ ਮਿਲੀ ਗੱਡੀ ‘ਤੇ ਹੀ ਲਗਾਇਆ ਜਾ ਸਕਦਾ ਹੈ ਅਤੇ ਉਸੇ ਗੱਡੀ ਵਿਚੋਂ ਕਈ ਅਹਿਮ ਸਬੂਤ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਸੀ। ਦਲਜੀਤ ‘ਤੇ ਇਹ ਇਲ ਜ਼ਾਮ ਲੱਗੇ ਹਨ ਕਿ ਆਪਣੇ ਮੰਤਰੀ ਚਾਚੇ ਦੇ ਭ੍ਰਿਸ਼ ਟਾਚਾਰ ਦਾ ਸਾਰਾ ਹਿਸਾਬ-ਕਿਤਾਬ ਉਸ ਕੋਲ ਹੁੰਦਾ ਸੀ,ਜਦੋਂ ਕਿ ਬਿੰਦਰ ਸਿੰਘ ਤੇ ਵਿਚੋਲਾ ਹੋਣ ਦਾ ਇਲ ਜ਼ਾਮ ਲਗਿਆ ਹੈ।ਕੱਲ ਹੀ ਦਲਜੀਤ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਰਿਮਾਂਡ ਤੇ ਭੇਜਿਆ ਸੀ ਤੇ ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਬੇਕਸੂਰ ਦਸਿਆ ਸੀ ਤੇ ਇਸ ਸਾਰੀ ਕਾਰਵਾਈ ਨੂੰ ਸਿਆਸੀ ਬਦ ਲਾਖੋਰੀ ਕਿਹਾ ਸੀ।