ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਅੱਗੇ ਚੱਲ ਰਹੀ ਹੈ। ਵੋਟਾਂ ਦੀ ਸ਼ੁਰੂਆਤੀ ਗਿਣਤੀ ‘ਚ ਹੇਮਾ ਮਾਲਿਨੀ ਨੇ ਲੀਡ ਲੈ ਲਈ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਹੇਮਾ ਮਾਲਿਨੀ ਕਰੀਬ 28000 ਵੋਟਾਂ ਨਾਲ ਅੱਗੇ ਹੈ। ਭਾਜਪਾ ਉਮੀਦਵਾਰ ਹੇਮਾ ਮਾਲਿਨੀ ਨੂੰ ਹੁਣ ਤੱਕ 48555 ਵੋਟਾਂ ਮਿਲੀਆਂ ਹਨ। ਕਾਂਗਰਸੀ ਉਮੀਦਵਾਰ ਮੁਕੇਸ਼ ਧਨਗਰ 19800 ਵੋਟਾਂ ਨਾਲ ਕਾਫੀ ਪਛੜ ਰਹੇ ਹਨ। ਬਸਪਾ ਉਮੀਦਵਾਰ ਸੁਰੇਸ਼ ਸਿੰਘ ਕਰੀਬ 15800 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ।
