India Punjab

ਭਾਰੀ ਮੀਂਹ ਕਾਰਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਵਧਿਆ!

ਮੁਹਾਲੀ: ਮਾਨਸੂਨ ਸੀਜ਼ਨ ਦੇ ਚੱਲਦਿਆਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਭਾਰੀ ਬਰਸਾਤ ਹੋਣ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਹੈ। ਡੈਮ ਵਿੱਚ ਪਾਣੀ ਦਾ ਪੱਧਰ 1585.83 ਫੁੱਟ ’ਤੇ ਪੁੱਜ ਗਿਆ ਹੈ ਜਦਕਿ ਭਾਖੜਾ ਡੈਮ ਵਿੱਚ 1680 ਫੁੱਟ ਤੱਕ ਹੀ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ। ਜੇ ਬਾਰੀ ਬਾਰਸ਼ ਜਾਰੀ ਰਹੀ ਤਾਂ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਵੱਲ ਵਧ ਸਕਦਾ ਹੈ।

ਹਾਸਲ ਜਾਣਕਾਰੀ ਅਨੁਸਾਰ 30 ਜੂਨ 2024 ਨੂੰ ਭਾਖੜਾ ਡੈਮ ਵਿੱਚ ਪਾਣੀ ਦੀ ਆਵਕ 34162 ਕਿਊਸਿਕ ਫੁੱਟ ਦਰਜ ਕੀਤੀ ਗਈ ਜਦੋਂ ਕਿ 29693 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚੋਂ ਸਤਲੁਜ ਦਰਿਆ ਵਿੱਚ 10350 ਕਿਊਸਿਕ ਫੁੱਟ, ਨੰਗਲ ਹਾਈਡਲ ਚੈਨਲ ’ਚ 12500 ਕਿਊਸਿਕ ਫੁੱਟ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ’ਚ 10150 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਧੀਨ ਭਾਖੜਾ ਡੈਮ, ਗੰਗੂਵਾਲ ਪਾਵਰ ਹਾਊਸ, ਕੋਟਲਾ ਪਾਵਰ ਹਾਊਸ, ਪੌਂਗ ਡੈਮ, ਦੇਹਰ ਪਾਵਰ ਹਾਊਸ ਆਦਿ ਹਾਈਡਲ ਪ੍ਰਾਜੈਕਟ ਆਉਂਦੇ ਹਨ ਜਦੋਂ ਕਿ ਦੇਹਰਾ ਅਤੇ ਪੌਂਗ ਡੈਮ ’ਚੋਂ ਰਾਜਸਥਾਨ ਦਾ ਹਿੱਸਾ ਕੱਢਣ ਮਗਰੋਂ ਇਨ੍ਹਾਂ ਪ੍ਰਾਜੈਕਟਾਂ ’ਚੋਂ ਪੰਜਾਬ ਨੂੰ 51.80 ਫੀਸਦੀ, ਹਰਿਆਣਾ ਨੂੰ 37.51 ਫੀਸਦੀ, ਹਿਮਾਚਲ ਪ੍ਰਦੇਸ਼ ਨੂੰ 7.19 ਫੀਸਦੀ ਅਤੇ ਚੰਡੀਗੜ੍ਹ ਨੂੰ 3.5 ਫੀਸਦੀ ਬਿਜਲੀ ਮਿਲਦੀ ਹੈ।

ਇਸੇ ਤਰ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਹਿਤ ਪੈਦੇ ਹਾਈਡਲ ਪ੍ਰਾਜੈਕਟਾਂ ਦੀ ਬਿਜਲੀ ਪੈਦਾਵਾਰ ਵਿੱਚ ਪੰਜ ਸੂਬਿਆਂ ਦੀ ਭਾਈਵਾਲੀ ਹੈ, ਜਿਸ ਨੂੰ ਪੰਜਾਬ ਪੁਨਰਗਠਨ ਐਕਟ 1966 ਤਹਿਤ ਬੀਬੀਐੱਮਬੀ ਦਾ ਹਿੱਸਾ ਪੰਜਾਬ ਤੇ ਹਰਿਆਣਾ ਦਰਮਿਆਨ 58.42 ਦੇ ਅਨੁਪਾਤ ਨਾਲ ਵੰਡਿਆ ਗਿਆ ਸੀ।

ਭਾਰਤ ਵਿੱਚ ਤੀਜੀ ਸਭ ਤੋਂ ਵੱਡੀ ਸਥਾਪਤ ਹਾਈਡਰੋ ਪਾਵਰ ਸਮਰੱਥਾ ਹੈ ਜੋ ਕਿ 400, 220, 132 ਅਤੇ 66 ਟਰਾਂਸਮਿਸ਼ਨ ਲਾਈਨਾਂ ਦੇ 3751.96 ਸਰਕਟ ਕਿਲੋਮੀਟਰ ਨੂੰ ਕਵਰ ਕਰਦਾ ਹੈ। ਇਹ ਇੱਕ ਵਿਸਤ੍ਰਿਤ ਨੈੱਟਵਰਕ ਰਾਹੀਂ ਉੱਤਰੀ ਗਰਿੱਡ ਵਿੱਚ ਬਿਜਲੀ ਦਾ ਸੰਚਾਰ ਵੀ ਕਰਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇਸ਼ ਵਿੱਚ ਭਾਖੜਾ ਅਤੇ ਪੌਂਗ ਡੈਮਾਂ ਵਰਗੇ ਭੰਡਾਰਾਂ ਦੀ ਵਿਸ਼ਾਲ ਦਾ ਸ਼੍ਰੇਣੀ ਰੱਖ-ਰਖਾਅ ਕਰਦਾ ਹੈ ਅਤੇ ਲੰਬੇ ਹਾਈ ਹਾਈਡਰੋ ਸੁਰੰਗਾਂ ਅਤੇ ਹਾਈਡਲ ਚੈਨਲਾਂ ਦਾ ਵੀ ਸੰਚਾਲਨ ਕਰਦਾ ਹੈ।

ਇਹ ਵੀ ਪੜ੍ਹੋ – ਜਲੰਧਰ ‘ਚ ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਡਿਪਟੀ ਮੇਅਰ ਕਮਲਜੀਤ ਭਾਟੀਆ ‘ਆਪ’ ‘ਚ ਸ਼ਾਮਲ