ਚੰਡੀਗੜ੍ਹ : ਮੌਸਮ ਕੇਂਦਰ ਚੰਡੀਗੜ੍ਹ ਦੀ ਤਾਜ਼ਾ ਅੱਪਡੇਟ ਮੁਤਾਬਕ ਕੱਲ ਯਾਨੀ ਦੋ ਮਈ ਨੂੰ ਮਾਝਾ ਅਤੇ ਦੋਆਬੇ ਵਿੱਚ ਓਰੈਂਜ ਅਲਰਟ ਹੈ ਜਦਕਿ ਸੂਬੇ ਦੇ ਬਾਕੀ ਖੇਤਰ ਵਿੱਚ ਯੈਲੋ ਅਲਰਟ ਹੈ। ਓਰੈਂਜ ਅਲਰਟ ਵਾਲੇ ਜ਼ਿਲਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ ਅਤੇ ਬਰਨਾਲਾ ਵਿੱਚ ਭਾਰੀ ਮੀਂਹ ਨਾਲ ਗੜੇ ਪੈਣ ਦੀ ਚੇਤਵਾਨੀ ਹੈ। ਇਸਦੇ ਨਾਲ ਹੀ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣ ਦ ਸੰਭਵਾਨਾ ਹੈ।
ਇਸ ਦਿਨ ਸੂਬੇ ਦੇ ਬਾਕੀ ਯੈਲੋ ਅਲਰਟ ਵਾਲੇ ਹਿੱਸੇ ਵਿੱਚ ਹੀ ਗਰਜ ਚਮਕ ਨਾਲ ਮੀਂਹ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣ ਬਾਰੇ ਦੱਸਿਆ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਤਿੰਨ ਮਈ ਨੂੰ ਸਾਰੇ ਸੂਬੇ ਵਿੱਚ ਯੈਲੋ ਅਲਰਟ ਹੈ। ਇਸ ਦਿਨ ਗਰਜ ਚਮਕ ਨਾਲ ਮੀਂਹ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ।
ਚਾਰ ਮਈ ਨੂੰ ਫ਼ਾਜ਼ਿਲਕਾ, ਮੁਕਤਸਰ, ਮੋਗਾ ਅਤੇ ਬਠਿੰਡਾ ਵਿਖੇ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ ਜਦਕਿ ਸੂਬੇ ਦੇ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ। ਇਸ ਦੇ ਨਾਲ ਹੀ ਪੰਜ ਮਈ ਨੂੰ ਫ਼ਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿਖੇ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ ਜਦਕਿ ਸੂਬੇ ਦੇ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ।