ਕੱਲ੍ਹ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਾ ਰਿਹਾ ਹੈ। ਅੱਜ ਸਵੇਰੇ ਮੁਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਐਸ.ਏ.ਐਸ. ਨਗਰ, ਅੰਮ੍ਰਿਤਸਰ, ਗੁਰਦਾਸਪੁਰ ਫਤਿਹਗੜ੍ਹ ਸਾਹਿਬ, ਬਠਿੰਡਾ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਮੋਗਾ, ਐਸ.ਬੀ.ਐਸ. ਨਗਰ ਦੇ ਕੁਝ ਹਿੱਸਿਆਂ ਵਿੱਚ ਗਰਜ/ਬਿਜਲੀ ਦੇ ਨਾਲ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਫਿਰ ਵੀ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.4 ਡਿਗਰੀ ਸੈਲਸੀਅਸ ਘੱਟ ਰਿਹਾ। ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਦੀ ਰਿਪੋਰਟ ਮੁਤਾਬਕ, ਰਾਜ ਦਾ ਸਭ ਤੋਂ ਵੱਧ ਤਾਪਮਾਨ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿੱਚ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਜੂਦਾ ਪੰਜਾਬ ਭਵਿੱਖਬਾਣੀ:31/07/2025 05:53:2. ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ pic.twitter.com/6CfBlsBCKL
— IMD Chandigarh (@IMD_Chandigarh) July 31, 2025
ਅੰਮ੍ਰਿਤਸਰ ਵਿੱਚ ਬੁੱਧਵਾਰ ਸਵੇਰੇ 8.30 ਵਜੇ ਤੱਕ 15 ਮਿਲੀਮੀਟਰ ਅਤੇ ਸ਼ਾਮ 5.30 ਵਜੇ ਤੱਕ 1 ਮਿਲੀਮੀਟਰ ਹੋਰ ਮੀਂਹ ਪਿਆ। ਇਸੇ ਤਰ੍ਹਾਂ, ਪਟਿਆਲਾ ਵਿੱਚ ਪਿਛਲੇ 24 ਘੰਟਿਆਂ ਵਿੱਚ 32.3 ਮਿਲੀਮੀਟਰ, ਬਠਿੰਡਾ ਵਿੱਚ 115 ਮਿਲੀਮੀਟਰ, ਗੁਰਦਾਸਪੁਰ ਵਿੱਚ 57.2 ਮਿਲੀਮੀਟਰ ਅਤੇ ਪਠਾਨਕੋਟ ਵਿੱਚ 27 ਮਿਲੀਮੀਟਰ ਮੀਂਹ ਪਿਆ।
Nowcast #Punjab Time:30/07/2025 23:56Valid upto:31/07/2025 02:56 IST :2) Thunderstorm\Lightning with Moderate Rain very likely over parts of Sangrur, Mansa, Barnala, Patiala, S.A.S Nagar, Fatehgarh Sahib, Bathinda, Ludhiana, CHANDIGARH, Rupnagar, Moga, SBS Nagar, pic.twitter.com/IzHW6a1EEl
— IMD Chandigarh (@IMD_Chandigarh) July 30, 2025
ਡੈਮਾਂ ਵਿੱਚ ਵਧ ਰਿਹਾ ਪਾਣੀ ਦਾ ਪੱਧਰ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੋਂ ਬਾਅਦ ਡੈਮਾਂ ਦੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋ ਰਿਹਾ ਹੈ। ਸਤਲੁਜ ਦਰਿਆ ‘ਤੇ ਬਣੇ ਭਾਖੜਾ ਡੈਮ ਦਾ ਪੂਰਾ ਪਾਣੀ ਦਾ ਪੱਧਰ 1685 ਫੁੱਟ ਹੈ। 30 ਜੁਲਾਈ 2025 ਨੂੰ ਸਵੇਰੇ 6 ਵਜੇ ਤੱਕ, ਡੈਮ ਵਿੱਚ ਪਾਣੀ ਦਾ ਪੱਧਰ 1619.66 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਕੁੱਲ ਸਮਰੱਥਾ ਦਾ 60.65 ਫੀਸਦ ਹੈ। ਪਿਛਲੇ ਸਾਲ ਇਸੇ ਦਿਨ, ਇਹ ਪਾਣੀ ਦਾ ਪੱਧਰ 1606.81 ਫੁੱਟ ਸੀ।
ਇਸੇ ਤਰ੍ਹਾਂ ਬਿਆਸ ਦਰਿਆ ‘ਤੇ ਬਣੇ ਪੌਂਗ ਡੈਮ ਦਾ ਪੂਰਾ ਪਾਣੀ ਦਾ ਪੱਧਰ 1400 ਫੁੱਟ ਹੈ। ਇਸ ਸਾਲ ਡੈਮ ਵਿੱਚ ਪਾਣੀ ਦਾ ਪੱਧਰ 1350.21 ਫੁੱਟ ਹੈ, ਜੋ ਕਿ ਇਸ ਦੀ ਕੁੱਲ ਸਮਰੱਥਾ ਦਾ 55.48 ਫੀਸਦ ਹੈ। ਜਦੋਂ ਕਿ ਪਿਛਲੇ ਸਾਲ ਇਸੇ ਦਿਨ ਇਹ ਪਾਣੀ ਦਾ ਪੱਧਰ 1319.29 ਫੁੱਟ ਸੀ।
ਰਾਵੀ ਦਰਿਆ ‘ਤੇ ਸਥਿਤ ਥੀਨ ਡੈਮ ਦਾ ਪੂਰਾ ਪਾਣੀ ਦਾ ਪੱਧਰ 1731.98 ਫੁੱਟ ਹੈ। ਇਸ ਵੇਲੇ ਡੈਮ ਵਿੱਚ ਪਾਣੀ ਦਾ ਪੱਧਰ 1667.27 ਫੁੱਟ ਹੈ, ਜੋ ਕਿ ਇਸਦੀ ਕੁੱਲ ਸਮਰੱਥਾ ਦਾ 59.59 ਪ੍ਰਤੀਸ਼ਤ ਹੈ।