‘ਦ ਖਾਲਸ ਬਿਊਰੋ:ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੈ ਰਹੀ ਅੰਤਾਂ ਦੀ ਗਰਮੀ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪੂਰੇ ਪੰਜਾਬ ਵਿੱਚ ਹੀਟ ਵੇਵ ਕਾਰਨ ਤਾਪਮਾਨ ਵਧੇਗਾ, ਜਿਸ ਕਾਰਣ ਆਉਂਦੇ ਦਿਨਾਂ ਵਿੱਚ ਗਰਮੀ ਦੇ ਹੋਰ ਵੱਧਣ ਦੀ ਸੰਭਾਵਨਾ ਹੈ । ਪੰਜਾਬ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗਰਮੀ ਦਾ ਕਹਿਰ ਜਾਰੀ ਹੈ ਤੇ ਬਿਲਕੁਲ ਵੀ ਮੀਂਹ ਨਾ ਪੈਣ ਕਾਰਨ ਮੌਸਮ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ। ਹਾਲਾਂਕਿ ਵਿਸਾਖੀ ਵਾਲੇ ਦਿਨ ਸੂਬੇ ‘ਚ ਦਿਨ ਭਰ ਗਰਮੀ ਤਾਂ ਰਹੀ ਪਰ ਸ਼ਾਮ ਨੂੰ ਤਾਪਮਾਨ ਵਿੱਚ ਗਿਰਾਵਟ ਆ ਗਈ,ਜਿਸ ਕਾਰਣ ਮੌਸਮ ਸੁਹਾਵਣਾ ਹੋ ਗਿਆ। ਸੂਬੇ ਭਰ ਵਿੱਚ ਤੇਜ਼ ਹਨੇਰੀ ਦੇ ਵਿਚਕਾਰ ਕੁਝ ਥਾਵਾਂ ‘ਤੇ ਬਾਰਿਸ਼ ਵੀ ਹੋਈ। ਹਾਲਾਂਕਿ ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਗਰਮੀ ਵਧੇਗੀ।