‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਟਿਆਲਾ ਦੇ ਵੱਡੇ ਪ੍ਰਾਈਵੇਟ ਪ੍ਰਾਈਮ ਹਸਪਤਾਲ ਦੇ ਖਿਲਾਫ ਸ਼ਿਕਾਇਤ ਦੇ ਮਾਮਲੇ ਵਿੱਚ ਅੱਜ ਸੁਣਵਾਈ ਹੋ ਰਹੀ ਹੈ। ਜਾਣਕਾਰੀ ਅਨੁਸਾਰ ਦੇਵੀਗੜ੍ਹ ਦੇ ਮਦਨ ਲਾਲ ਦੇ ਭਰਾ ਨੇ ਹਸਪਾਲ ਦੇ ਖਿਲਾਫ ਇਹ ਸ਼ਿਕਾਇਤ ਕੀਤੀ ਹੈ। ਉਸਨੇ ਦੋਸ਼ ਲਾਇਆ ਸੀ ਕਿ ਪ੍ਰਾਈਮ ਹਸਪਤਾਲ ਦੇ ਡਾ. ਸੋਨੀਆ, ਡਾ. ਹਰਸ਼ਵਰਧਨ, ਡਾ.ਇੰਦਰਜੀਤ ਰਾਣਾ ਤੇ ਡਾ. ਉਪਿੰਦਰਜੀਤ ਕੌਰ ਨੇ ਇਲਾਜ ਦੌਰਾਨ ਉਸਦੇ ਭਰਾ ਦੇ ਢਿੱਡ ਵਿਚ ਲੱਤਾਂ ਮਾਰੀਆਂ ਤੇ ਹੋਰ ਕੁੱਟਮਾਰ ਕੀਤੀ।
ਇਸ ਮਾਮਲੇ ਵਿਚ ਸਹਾਇਕ ਸਿਵਲ ਸਰਜਨ ਦਫਤਰ ਪਟਿਆਲਾ ਵਿਚ ਸੁਣਵਾਈ ਹੋ ਰਹੀ ਹੈ। ਮਾਮਲੇ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਵੀ ਇਲਾਜ ਤਲਬ ਕੀਤਾ ਗਿਆ ਹੈ।

Related Post
India, International, Punjab, Video
VIDEO-15 March ਨੂੰ SKM ਵੱਲੋਂ ਮੁੜ Chandigarh ਕੂਚ ਦਾ
March 6, 2025