‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਨਸ਼ਾ ਤਸਰਕੀ ਕੇਸ ਦੀ ਸੁਣਵਾਈ ਹੁਣ ਆਗਊਂ ਕਰ ਦਿੱਤੀ ਹੈ।ਇਸ ਕੇਸ ਦੀ ਪਹਿਲਾਂ ਤਰੀਕ 11 ਨਵੰਬਰ ਲਈ ਮੁਕੱਰਰ ਕੀਤੀ ਗਈ ਸੀ, ਪਰ ਹੁਣ ਇਸਦੀ ਤਰੀਕ ਲਾਇਰਸ ਫਾਰ ਹਿਊਮਨ ਰਾਇਟਸ ਇੰਟਰਨੈਸ਼ਨਲ ਦੀ ਪਟੀਸ਼ਨ ਉੱਤੇ ਗੌਰ ਕਰਦਿਆਂ 27 ਅਗਸਤ ਨੂੰ ਇਹ ਰਿਪੋਰਟ ਖੋਲ੍ਹਣ ਦੀ ਰਜਾਮੰਦੀ ਦੇ ਦਿੱਤੀ ਹੈ।
ਲਹਿਰੀ ਦੇ ਬੁਲਾਰੇ ਵਕੀਲ ਨਵਕਰਨ ਨੇ ਦੱਸਿਆ ਕਿ ਅਗਲੀ ਤਰੀਕ ਮੌਕੇ ਇਹ ਰਿਪੋਰਟ ਅਦਾਲਤ ਰਾਹੀਂ ਜਨਤਕ ਕੀਤੀ ਜਾਵੇਗੀ।ਸ਼ਿਕਾਇਤ ਦੀ ਕਾਪੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਹੋ ਰਹੇ ਨੁਕਸਾਨ ਤੋਂ ਬਚਾਉਣ ਲਈ ਇਸ ਕੇਸ ਉੱਤੇ ਜਲਦ ਸੁਣਵਾਈ ਕਰਨ ਦੀ ਅਦਾਲਤ ਤੋਂ ਮੰਗ ਕੀਤੀ ਗਈ ਹੈ।