The Khalas Tv Blog Punjab ਧੀਆਂ ਨਾਲ ਇਹ ਸਲੂਕ ਕਰਨ ਵਾਲਾ ਜੋੜਾ ਫੜਿਆ ਗਿਆ ! ਲੱਖਾਂ ਰੁਪਏ ਦਾ ਕੈਸ਼ ਮਿਲਿਆ !
Punjab

ਧੀਆਂ ਨਾਲ ਇਹ ਸਲੂਕ ਕਰਨ ਵਾਲਾ ਜੋੜਾ ਫੜਿਆ ਗਿਆ ! ਲੱਖਾਂ ਰੁਪਏ ਦਾ ਕੈਸ਼ ਮਿਲਿਆ !

ਬਿਊਰੋ ਰਿਪੋਰਟ : ਧੀਆਂ ਨੂੰ ਗਰਭ ਵਿੱਚ ਹੀ ਮਾਰਨ ਅਤੇ ਪੁੱਤਰਾਂ ਦਾ ਪੈਦਾ ਹੋਣ ਤੋਂ ਪਹਿਲਾ ਸੌਦਾ ਕਰਨ ਵਾਲੇ ਡਾਕਟਰ ਉਸ ਦੀ ਪਤਨੀ ਅਤੇ ਦਲਾਲ ਦਾ ਪਰਦਾਫ਼ਾਸ਼ ਹੋਇਆ ਹੈ । ਬਠਿੰਡਾ ਦੇ ਰਾਇਲ ਐਨਕਲੇਵ ਕਾਲੋਨੀ ਦੀ ਇੱਕ ਕੋਠੀ ਤੋਂ ਭਰੂਣ ਦੇ ਲਿੰਗ ਜਾਂਚ ਸੈਂਟਰ ਦਾ ਜਿਵੇਂ ਹੀ ਪਤਾ ਚੱਲਿਆ ਸਿਹਤ ਵਿਭਾਗ ਦੀ ਟੀਮ ਦੇ ਅਫਸਰਾਂ ਨੇ ਛਾਪੇਮਾਰੀ ਕੀਤੀ ਅਤੇ RMP,ਉਸ ਦੀ ਪਤਨੀ ਅਤੇ ਦਲਾਲ ਨੂੰ ਫੜ ਲਿਆ ।

ਟੀਮ ਨੇ ਕੋਠੀ ਵਿੱਚ ਬਣੇ ਅੰਡਰ ਗਰਾਉਂਡ ਕਮਰੇ ਵਿੱਚ ਤਿੰਨ ਘੰਟੇ ਤੱਕ ਸਰਚ ਕੀਤੀ ਅਤੇ 30 ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਗਰਭਪਾਤ ਕਰਵਾਉਣ ਵਾਲੀ ਦਵਾਇਆ,ਮੈਡੀਕਲ ਔਜ਼ਾਰ,ਬੱਚਿਆਂ ਦੇ ਗੋਦਨਾਮੇ ਐਫੀਡੇਵਿਟ ਵੀ ਬਰਾਮਦ ਕੀਤੇ ਹਨ । ਪੁਲਿਸ ਨੇ ਮੁਲਜ਼ਮ RMP ਗੁਰਮੇਲ ਸਿੰਘ,ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਥਾਣਾ ਕੈਂਟ ਵਿੱਚ ਕੇਸ ਦਰਜ ਕਰਵਾਇਆ ਹੈ ।

ਗੁਪਤ ਕਮਰੇ ਵਿੱਚ ਬਣਿਆ ਸੀ ਭਰੂਣ ਲਿੰਗ ਜਾਂਚ ਸੈਂਟਰ

ਸਿਹਤ ਵਿਭਾਗ ਲੁਧਿਆਣਾ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਭੁਚੋ ਮੰਡੀ ਵਿੱਚ ਲੁਧਿਆਣਾ ਦੇ ਕੁਝ ਮਰੀਜ਼ ਲਿੰਗ ਜਾਂਚ ਕਰਵਾਉਂਦੇ ਹਨ। ਇੱਕ ਗਰਭਵਤੀ ਮਹਿਲਾ ਨੂੰ ਲੈਕੇ ਟੀਮ ਰਾਇਲ ਐਨਕਲੇਵ ਪਹੁੰਚੀ। ਉੱਥੇ ਇੱਕ ਕੋਠੀ ਵਿੱਚ ਗਰਭਵਤੀ ਮਹਿਲਾ ਦੇ ਲਿੰਗ ਜਾਂਚ ਕਰਵਾਉਣ ਦਾ ਸੌਦਾ ਹੋਇਆ ਅਤੇ ਸੈਂਟਰ ਦੇ ਮਾਲਿਕ ਨੂੰ 50 ਹਜ਼ਾਰ ਰੁਪਏ ਦਿੱਤੇ ਗਏ,ਮਹਿਲਾ ਨੇ ਕੋਠੀ ਦੇ ਅੰਦਰ ਬਣੇ ਕਮਰੇ ਵਿੱਚ ਲੈ ਗਏ । ਫਿਰ ਸਿਹਤ ਵਿਭਾਗ ਦੀ ਟੀਮ ਨੇ ਰੇਡ ਕਰਕੇ ਮੈਡੀਕਲ ਟਰਮੀਨੇਸ਼ ਆਫ ਪ੍ਰੈਗਨੈਂਸੀ ਕਿਟ ਅਤੇ ਔਜ਼ਾਰ ਬਰਾਮਦ ਕੀਤੇ ।

ਮਹਿਲਾ ਦੇ ਗਰਭ ਵਿੱਚ ਹੀ ਹੁੰਦਾ ਸੀ ਸੌਦਾ

ਜਿਸ ਕੋਠੀ ਵਿੱਚ ਰੇਡ ਕੀਤੀ ਗਈ,ਉਸ ਕੋਠੀ ਵਿੱਚ ਬਾਹਰ ਕਲੀਨਿਕ ਦਾ ਬੋਰਡ ਰੱਖਿਆ ਗਿਆ ਸੀ । ਆਪਣੇ ਆਪ ਨੂੰ RMP ਦੱਸਣ ਵਾਲੇ ਗੁਰਮੇਲ ਸਿੰਘ ਲੰਮੇ ਵਕਤ ਤੋਂ ਅੰਡਰ ਗਰਾਊਂਡ ਕਮਰੇ ਵਿੱਚ ਲਿੰਗ ਜਾਂਚ ਅਤੇ ਗਰਭਪਾਤ ਕਰਦੇ ਸਨ । ਗੈਰ ਕਾਨੂੰਨੀ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ ਸੀ । ਇਹ ਵੀ ਪਤਾ ਚੱਲਿਆ ਹੈ ਕਿ ਗਰੀਬ ਪਰਿਵਾਰ ਦੀ ਮਹਿਲਾ ਦੇ ਗਰਭ ਵਿੱਚ ਹੀ ਸੌਦਾ ਹੋ ਜਾਂਦਾ ਸੀ । ਪੁੱਤਰ ਦੇ ਪਤਾ ਚੱਲਣ ਤੋਂ ਬਾਅਦ ਗੋਦ ਲੈਣ ਵਾਲੇ ਪਰਿਵਾਰ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ ।

Exit mobile version