ਮਹਾਰਾਸ਼ਟਰ : ਗੋਆ-ਮੁੰਬਈ ਹਾਈਵੇਅ ‘ਤੇ ਤੜਕਸਾਰ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ, ਜਦੋਂ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 5 ਵਜੇ ਮਾਨਗਾਂਵ ਨੇੜੇ ਹਾਈਵੇਅ ‘ਤੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜਦੋਂ ਟਰੱਕ ਮੁੰਬਈ ਵੱਲ ਜਾ ਰਿਹਾ ਸੀ ਤਾਂ ਕਾਰ ਰਤਨਾਗਿਰੀ ਜ਼ਿਲ੍ਹੇ ਦੇ ਗੁਹਾਗਰ ਵੱਲ ਜਾ ਰਹੀ ਸੀ। ਇਸ ਦੌਰਾਨ ਇਹ ਟੱਕਰ ਹੋ ਗਈ।
ਮਰਨ ਵਾਲਿਆਂ ‘ਚ 5 ਪੁਰਸ਼ ਅਤੇ 4 ਔਰਤਾਂ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ ਇਕ ਬੱਚੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹੁਣ ਹਾਈਵੇਅ ‘ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਮਾਂਗਾਂਵ ਉਪਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਮੌਜੂਦ ਹੈ।
महाराष्ट्र: रायगढ़ के रेपोली में आज सुबह करीब 4:45 पर एक ट्रक और एक ईको कार में गोवा-मुंबई राजमार्ग पर टक्कर हो गई। हादसे में 5 पुरुष, 3 महिला और एक बच्ची समेत 9 लोगों की मृत्यु हो गई। दुर्घटना में एक छोटा लड़का घायल है, उसका अस्पताल में इलाज चल रहा है। pic.twitter.com/ddsgzPJFGu
— ANI_HindiNews (@AHindinews) January 19, 2023
ਦੱਸ ਦੇਈਏ ਕਿ ਅੱਜ ਤੜਕੇ ਹੋਏ ਇਸ ਹਾਦਸੇ ਕਾਰਨ ਮੁੰਬਈ-ਗੋਆ ਹਾਈਵੇਅ ‘ਤੇ ਕੁਝ ਸਮੇਂ ਲਈ ਆਵਾਜਾਈ ਠੱਪ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਵਿੱਚ ਮਰਨ ਵਾਲੇ ਲੋਕ ਕਿੱਥੇ ਸਨ। ਜਦੋਂ ਕਿ ਸਿੰਧੂਦੁਰਗ ਜ਼ਿਲ੍ਹੇ ਵਿੱਚ ਸੀ । ਫਿਲਹਾਲ ਹਾਦਸੇ ਦੀ ਸਹੀ ਵਜਾ ਸਾਹਮਣੇ ਨਹੀਂ ਹੈ। ਪਰ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸ਼ੁਰੂਆਤੀ ਅਨੁਸਾਨ ਸੰਘਣੀ ਧੁੰਦ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ।