ਚੰਡੀਗੜ੍ਹ ਦੇ ਟੈਂਡਰ ਹਾਰਟ ਸਕੂਲ ਦੇ LKG ਵਿੱਚ ਪੜਨ ਵਾਲੇ ਬੱਚੇ ਵਿੱਚ ਵੇਖੇ ਗਏ ਲੱਛਣ
‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਦੇ ਤੀਜੇ ਸਕੂਲ ਵਿੱਚ Head Foot & Mouth ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲੇ ਹਨ। ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਸੈਕਟਰ 33 ਦੇ ਟੈਂਡਰ ਹਾਰਟ ਹਾਈ ਸਕੂਲ ਵਿੱਚ Head Foot & Mouth ਦੇ ਲੱਛਣ ਇੱਕ ਬੱਚੇ ਵਿੱਚ ਵੇਖੇ ਗਏ ਹਨ । ਜਿਸ ਤੋਂ ਬਾਅਦ LKG,ਨਰਸਰੀ, UKG, ਪਹਿਲੀ ਅਤੇ ਦੂਜੀ ਕਲਾਸ ਲਈ ਸਕੂਲ ਬੰਦ ਕਰ ਦਿੱਤਾ ਗਿਆ ਹੈ। 29 ਜੁਲਾਈ ਨੂੰ ਛੋਟੇ ਬੱਚਿਆਂ ਦੇ ਲਈ ਆਨ ਲਾਈਨ ਕਲਾਸ ਦਾ ਪ੍ਰਬੰਧ ਕੀਤਾ ਗਿਆ ਹੈ । ਉਧਰ ਸਕੂਲ ਵੱਲੋਂ ਮਾਪਿਆ ਨੂੰ ਐਡਵਾਇਜ਼ੀ ਵੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ 2 ਹੋਰ ਸਕੂਲ Head Foot & Mouth ਬਿਮਾਰੀ ਦੀ ਵਜ੍ਹਾ ਕਰਕੇ 2 ਦਿਨਾਂ ਦੇ ਲਈ ਬੰਦ ਕੀਤੇ ਗਏ ਸਨ।
ਮਾਪਿਆ ਲਈ ਐਡਵਾਇਜ਼ਰੀ
ਸਕੂਲ ਵੱਲੋਂ ਮਾਪਿਆ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਦੇ ਨਜ਼ਰ ਰੱਖਣ ਜੇਕਰ ਬਿਮਾਰੀ ਦੇ ਲੱਛਣ ਮਿਲ ਦੇ ਹਨ ਤਾਂ ਫੌਰਨ ਸਕੂਲ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ Head Foot & Mouth ਵਾਇਰਲ ਨਾਲ ਫੈਲਣ ਵਾਲੀ ਬਿਮਾਰੀ ਹੈ। ਇਸ ਲਈ ਜਿਵੇਂ ਹੀ ਇਸ ਦੇ ਲੱਛਣ ਨਜ਼ਰ ਆਉਣ ਬਾਕੀ ਲੋਕਾਂ ਨੂੰ ਵੱਖ ਕੀਤੀ ਜਾਵੇ। ਇਸ ਬਿਮਾਰੀ ਵਿੱਚ ਸਕਿਨ ਤੇ ਦਾਗ ਅਤੇ ਦਾਨੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਮੂੰਹ ਵਿੱਚ ਛਾਲੇ ਅਤੇ ਬੁਖਾਰ ਵੀ ਹੁੰਦਾ ਹੈ, ਬਿਮਾਰੀ ਦਾ ਇਲਾਜ ਹੈ ਇਸ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
2 ਹੋਰ ਸਕੂਲਾਂ ਵੀ Head Foot & Mouth ਦੇ ਲੱਛਣ ਮਿਲੇ ਸਨ
ਸੈਕਟਰ 40 ਵਿੱਚ DPS ਅਤੇ ਸੈਕਟਰ 26 ਵਿੱਚ ਸੰਤ ਕਬੀਰ ਪਬਲਿਕ ਸਕੂਲ ਵਿੱਚ ਵੀ ਛੋਟੇ ਬੱਚਿਆਂ ਵਿੱਚ Head Foot & Mouth ਦੇ ਲੱਛਣ ਵੇਖੇ ਗਏ ਸਨ । ਜਿਸ ਤੋਂ ਬਾਅਦ 2 ਦਿਨਾਂ ਦੇ ਲਈ ਸਕੂਲ ਬੰਦ ਕਰ ਦਿੱਤਾ ਗਿਆ ਸੀ ਅਤੇ ਮਾਪਿਆ ਨੂੰ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਵੀ ਬੱਚੇ ਵੀ Head Foot & Mouth ਬਿਮਾਰੀ ਲੱਛਣ ਵਿਖਾਈ ਦੇਣ ਤਾਂ ਫੌਰਨ ਸਕੂਲ ਪ੍ਰਬੰਧਨ ਨੂੰ ਇਤਲਾਹ ਕੀਤੀ ਜਾਵੇ।