ਹਰਿਆਣਾ ਦੇ ਸਿਰਸਾਰ ‘ਚ ਇਕ ਈ-ਕਾਮਰਸ ਕੰਪਨੀ ਦੇ ਟੀਮ ਲੀਡਰ ਵੱਲੋਂ 17 ਦਿਨਾਂ ‘ਚ 85 ਲੱਖ ਰੁਪਏ ਦੇ ਗ਼ਬਨ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਸੁਪਰਵਾਈਜ਼ਰ ਬਲਵਾਨ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ‘ਚ ਮਾਮਲਾ ਦਰਜ ਕਰਕੇ ਦੋਸ਼ੀ ਅਮਿਤ ਕੋਲੋਂ 108 (ਆਈਫੋਨ, ਐਂਡਰਾਇਡ ਫੋਨ), 3 ਸਮਾਰਟ ਘੜੀਆਂ, ਲੈਪਟਾਪ ਅਤੇ ਬ੍ਰਾਂਡੇਡ ਕੰਪਨੀ ਦੇ ਕੱਪੜਿਆਂ ਅਤੇ ਜੁੱਤੀਆਂ ਨਾਲ ਭਰਿਆ ਬੈਗ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ।
ਪੁਲਿਸ ਦਾ ਕਹਿਣਾ ਹੈ ਕਿ ਕੁੱਲ 85 ਲੱਖ ਰੁਪਏ ਦੀ ਗ਼ਬਨ ਕੀਤੀ ਗਈ ਹੈ, ਜਿਸ ਵਿਚੋਂ ਪੁਲਿਸ ਨੇ 70 ਲੱਖ ਰੁਪਏ ਦਾ ਸਮਾਨ ਬਰਾਮਦ ਕੀਤਾ ਹੈ। ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਲਜ਼ਾਮ ਹੈ ਕਿ ਅਮਿਤ ਕੁਮਾਰ ਸਿਰਸਾ ਦੇ ਜਨਤਾ ਭਵਨ ਰੋਡ ਸਥਿਤ ਇੱਕ ਆਨਲਾਈਨ ਮਾਲ ਡਿਲੀਵਰੀ ਕੰਪਨੀ ਵਿੱਚ ਟੀਮ ਲੀਡਰ ਵਜੋਂ ਕੰਮ ਕਰਦਾ ਸੀ। ਪਾਰਸਲ ਭੇਜਣ ਦੀ ਜ਼ਿੰਮੇਵਾਰੀ ਅਮਿਤ ਕੁਮਾਰ ਦੀ ਸੀ। ਦੋਸ਼ ਹੈ ਕਿ ਅਮਿਤ ਬਹੁਤ ਹੀ ਚਲਾਕੀ ਨਾਲ ਪਾਰਸਲ ਗਿਣਦਾ ਸੀ। ਇਸ ਤੋਂ ਬਾਅਦ ਉਹ ਲੋਡ ਕਰਨ ਤੋਂ ਪਹਿਲਾਂ ਮਹਿੰਗੇ ਪਾਰਸਲ ਚੋਰੀ ਕਰ ਲੈਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਅਮਿਤ ਨੇ ਸਿਰਫ਼ 17 ਦਿਨਾਂ ‘ਚ ਹੀ 85 ਲੱਖ ਰੁਪਏ ਦਾ ਸਾਮਾਨ ਗ਼ਬਨ ਕਰ ਲਿਆ ਅਤੇ ਉਨ੍ਹਾਂ ਨੂੰ ਵੇਚਣ ਦੀ ਤਿਆਰੀ ‘ਚ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਮਰੇ ਵਿੱਚੋਂ 70 ਲੱਖ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ।
ਡੀਐਸਪੀ ਜਗਤ ਸਿੰਘ ਨੇ ਦੱਸਿਆ ਕਿ ਏਕਾਰਟ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀ ਬਲਵੰਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਕੰਪਨੀ ਵੱਲੋਂ ਆ ਰਿਹਾ ਮਾਲ ਮਾਲਕਾਂ ਤੱਕ ਨਹੀਂ ਪਹੁੰਚ ਰਿਹਾ। ਇਸ ਦਾ ਗ਼ਬਨ ਕੀਤਾ ਜਾ ਰਿਹਾ ਹੈ।
ਡੀਐਸਪੀ ਜਗਤ ਸਿੰਘ ਨੇ ਦੱਸਿਆ ਕਿ ਬਲਵਾਨ ਸਿੰਘ ਨੇ ਟੀਮ ਲੀਡਰ ਅਮਿਤ ’ਤੇ ਸਾਮਾਨ ਦਾ ਗ਼ਬਨ ਕਰਨ ਦਾ ਦੋਸ਼ ਲਾਇਆ ਸੀ। ਦੋਸ਼ੀ ਅਮਿਤ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 108 ਸਮਾਰਟ ਫ਼ੋਨ, ਤਿੰਨ ਸਮਾਰਟ ਘੜੀਆਂ ਅਤੇ ਲੈਪਟਾਪ ਸਮੇਤ 70 ਲੱਖ ਰੁਪਏ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।