‘ਦ ਖ਼ਾਲਸ ਬਿਊਰੋ ( ਕੈਨੇਡਾ ) :- ਕੈਨੇਡਾ ਦੇ ਸ਼ਹਿਰ ਸਰੀ ਵਿਖੇ ਇੱਕ ਦਿਨਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਦੋਆਬਾ ਟੀਮ ਤੇ ਮਾਲਵਾ ਟੀਮ ਵਿਚਕਾਰ ਹੋਇਆ। ਇਹ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਫਾਈਨਲ ਮੁਕਾਬਲਾ ਬਹੁਤ ਹੀ ਫਸਵਾਂ ਅਤੇ ਦਿਲਚਸਪ ਰਿਹਾ। ਅੰਤ ਦੋਆਬਾ ਟੀਮ ਨੇ ਮਾਲਵਾ ਟੀਮ ਉਪਰ ਜਿੱਤ ਹਾਸਲ ਕੀਤੀ। ਇਹ ਮੁਕਾਬਲਾ ਖੇਡ ਪ੍ਰੇਮੀਆਂ ਦੇ ਦਿਲਾਂ ਵਿੱਚ ਦੇਰ ਤੱਕ ਵਸਦਾ ਰਹੇਗਾ। ਅੰਤ ਵਿਚ ਦੋਹਾਂ ਟੀਮਾਂ ਨੂੰ ਪ੍ਰਬੰਧਕਾਂ ਨੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ।
International
ਕੈਨੇਡਾ ‘ਚ ਕਰਵਾਇਆ ਗਿਆ ਇੱਕ ਦਿਨਾਂ ਵਾਲੀਬਾਲ ਟੂਰਨਾਮੈਂਟ, ਦੋਆਬਾ ਟੀਮ ਰਹੀ ਜੇਤੂ
- September 16, 2020
