International

ਸਿਰ ਫਿਰੇ ਨੂੰ ਮਾਸੂਮਾਂ ‘ਤੇ ਵੀ ਨਾ ਆਇਆ ਤਰਸ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਇੱਕ ਬਾਰ ਫਿਰ ਤੋਂ ਗੋ ਲੀ ਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਟੈਕਸਾਸ ਦੇ ਇੱਕ ਸਕੂਲ ਵਿੱਚ ਗੋ ਲੀਆਂ ਮਾ ਰ ਕੇ 19 ਵਿਦਿਆਰਥੀਆਂ ਅਤੇ ਇਕ ਅਧਿਆਪਕ ਦਾ ਕਤ ਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਟੈਕਸਾਸ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਨੌਜਵਾਨ ਨੇ ਅੰਨ੍ਹੇਵਾਹ ਗੋ ਲੀ ਬਾਰੀ ਕੀਤੀ। ਇਸ ਹਮਲੇ ਵਿੱਚ 19 ਵਿਦਿਆਰਥੀਆਂ ਅਤੇ ਇੱਕ ਅਧਿਆਪਕ ਦੀ ਮੌ ਤ ਹੋ ਗਈ ਸੀ। ਗੋ ਲੀ ਬਾਰੀ ਦੌਰਾਨ 14 ਬੱਚੇ, ਸਕੂਲ ਸਟਾਫ਼ ਮੈਂਬਰ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਮਰ ਨ ਵਾਲੇ ਬੱਚਿਆਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਸ਼ੱਕੀ ਹਮ ਲਾਵਰ ਨੂੰ ਵੀ ਮੌ ਤ ਦੇ ਘਾ ਟ ਉਤਾਰ ਦਿੱਤਾ ਗਿਆ ਹੈ। 

ਟੈਕਸਾਸ ਦੇ  ਗਵਰਨਰ ਗ੍ਰੇਗ ਅਬੋਧ ਨੇ ਦੱਸਿਆ ਕਿ 18 ਸਾਲ ਦੇ ਨੌਜਵਾਨ ਨੇ ਰੋਬ ਐਲੀਮੈਂਟਰੀ ਸਕੂਲ ਵਿਚ ਆਉਣ ਤੋਂ ਪਹਿਲਾਂ ਆਪਣੀ ਦਾਦੀ ਨੁੰ ਵੀ ਗੋ ਲੀਆਂ ਮਾ ਰ ਕੇ ਮਾ ਰ ਦਿੱਤਾ। ਫਿਰ ਰਾਈਫਲ ਲੈ ਕੇ ਸਕੂਲ ਆ ਗਿਆ ਤੇ ਉੱਥੇ ਹੱਤਿ ਆਵਾਂ ਕਰ ਦਿੱਤੀਆਂ। ਉਨ੍ਹਾਂ ਨੇ ਹਮ ਲਾਵਰ ਗੋ ਲੀਬਾਰੀ ਕਰਦਾ ਹੋਇਆ ਯੂਵਾਲਡੇ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਇਆ ਸੀ। ਜੋ ਵੀ ਉਸ ਦੇ ਸਾਹਮਣੇ ਆਇਆ, ਉਸ ‘ਤੇ ਗੋ ਲੀਆਂ ਚਲਾ ਦਿੱਤੀਆਂ। ਹਮ ਲਾਵਰ ਦਾ ਨਾਂ ਸਲਵਾਡੋਰ ਰਾਮੋਸ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹ ਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਗਵਰਨਰ ਨੇ ਕਿਹਾ ਕਿ ਮ ਰਨ ਵਾਲਿਆਂ ਵਿੱਚ ਇਕ ਸਥਾਨਕ ਵਿਅਕਤੀ ਵੀ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿੱਚ 500 ਤੋਂ ਜ਼ਿਆਦਾ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।

ਅਮਰੀਕਾ ਦੇ  ਰਾਸ਼ਟਰਪਤੀ ਜੋਅ ਬਾਈਡਨ ਨੇ ਟੈਕਸਾਸ ਹ ਮਲੇ ਤੋਂ ਬਾਅਦ ਟੈਕਸਾਸ ਦੇ ਗਵਰਨਰ ਨਾਲ ਗੱਲ ਕੀਤੀ। ਬਾਈਡਨ ਨੇ ਰਾਜਪਾਲ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ। ਟੈਕਸਾਸ ਗੋ ਲੀ ਬਾਰੀ ਵਿਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਕ ਬਿਆਨ ਵਿਚ ਕਿਹਾ ਕਿ ਬਹੁਤ ਹੋ ਗਿਆ, ਸਾਨੂੰ ਕਾਰਵਾਈ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਇਹ ਟੈਕਸਾਸ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਭਿਆ ਨਕ ਗੋ ਲੀ ਬਾਰੀ ਹੈ।