ਹਰਿਆਣਾ (Haryana) ਦੇ ਕੈਥਲ (Kaithal) ਦਾ ਪਿੰਡ ਮਟੌਰ ਦਾ ਨੌਜਵਾਨ ਰਵੀ ਆਪਣੇ ਬਿਹਤਰ ਭਵਿੱਖ ਲਈ ਰੂਸ (Russia) ਗਿਆ ਸੀ ਪਰ ਉਸ ਦੀ ਉੱਥੇ ਮੌਤ ਹੋ ਗਈ ਹੈ। ਉਸ ਨੂੰ ਜ਼ਬਰੀ ਰੂਸ ਯੂਕਰੇਨ ਦੀ ਚਲ ਰਹੀ ਜੰਗ ਵਿੱਚ ਭੇਜ ਦਿੱਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਾਸਕੋ ਵਿੱਚ ਭਾਰਤੀ ਦੂਤਾਵਾਸ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਰਵੀ ਦੀ ਉਮਰ 22 ਸਾਲ ਸੀ ਅਤੇ ਉਹ ਰੂਸ ਵਿੱਚ ਰਸ਼ੀਅਨ ਟਰਾਂਸਪੋਰਟ ਵਿੱਚ ਕੰਮ ਕਰਦਾ ਸੀ।
ਦੱਸ ਦੇਈਏ ਕਿ ਰਵੀ 13 ਜਨਵਰੀ 2024 ਨੂੰ ਆਪਣੇ ਬਿਹਤਰ ਭਵਿੱਖ ਲਈ ਰੂਸ ਗਿਆ ਸੀ ਅਤੇ ਉਹ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦਾ ਸੀ, ਪਰ ਉਸ ਨੂੰ ਜ਼ਬਰਦਸਤੀ ਜੰਗ ਵਿੱਚ ਭੇਜ ਦਿੱਤਾ ਗਿਆ। ਉਸ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਰੂਸੀ ਫੌਜ ਦੀ ਵਰਦੀ ਵਿੱਚ ਦੇਖਿਆ ਗਿਆ ਸੀ ਅਤੇ ਉਨ੍ਹਾਂ ਦੀ ਉਸ ਨਾਲ ਮਾਰਚ ਨੂੰ ਆਖਰੀ ਵਾਰ ਗੱਲ ਹੋਈ ਸੀ। ਉਨ੍ਹਾਂ ਦੱਸਿਆ ਕਿ ਰਵੀ ਨੂੰ ਰੂਸੀ ਫੌਜ ਨੇ ਕਿਹਾ ਸੀ ਕਿ ਜਾਂ ਤਾਂ ਜੰਗ ਲੜੋ ਨਹੀਂ ਤਾਂ 10 ਸਾਲ ਦੀ ਜੇਲ੍ਹ ਲਈ ਤਿਆਰ ਰਹੋ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਰਵੀ ਦਾ ਲਾਸ਼ ਨੂੰ ਜਲਦੀ ਭਾਰਤ ਲਿਆਂਦਾ ਜਾਵੇ ਕਿਉਂਕਿ ਅੰਬੈਸੀ ਵਾਲੇ ਰਵੀ ਦੀ ਲਾਸ਼ ਦਾ ਉਸ ਦੀ ਮਾਂ ਦੇ ਡੀਐਨਏ ਕਰਵਾਉਣ ਦੀ ਗੱਲ ਕਹਿ ਰਹੇ ਹਨ ਪਰ ਉਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਅੰਬੈਸੀ ਵਾਲੇ ਉਸ ਦੀ ਮਾਂ ਦੀ ਥਾਂ ਕਿਸੇ ਹੋਰ ਪਰਿਵਾਰਿਕ ਮੈਂਬਰ ਦਾ ਟੈਸਟ ਕਰ ਸਕਦੇ ਹਨ।
ਇਹ ਵੀ ਪੜ੍ਹੋ – ਸਿਹਤ ਵਿਭਾਗ ਨੂੰ ਮਿਲੀਆਂ 58 ਨਵੀਆਂ ਐਂਬੂਲੈਂਸ, ਮੁੱਖ ਮੰਤਰੀ ਭਗਵੰਤ ਮਾਨ ਦਿਖਾਈ ਹਰੀ ਝੰਡੀ