ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਲੋਹੜੀ ਮਨਾਉਣ ਲ਼ਈ ਆ ਰਹੇ ਹਰਿਆਣਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਨੌਜਵਾਨ ਦੁਪਹਿਰ ਵੇਲੇ ਰੇਲਵੇ ਸਟੇਸ਼ਨ ‘ਤੇ ਪਹੁੰਚਿਆ ਅਤੇ ਉਤਰ ਕੇ ਤਕਰੀਬਨ 100 ਮੀਟਰ ਹੀ ਚੱਲਿਆ ਸੀ ਕਿ ਉਸ ਦੀ ਛਾਤੀ ਵਿੱਚ ਤੇਜ਼ ਦਰਜ ਹੋਣ ਲੱਗਿਆ । ਉਸ ਨੇ ਦੋਸਤਾਂ ਨੂੰ ਇਸ ਦੀ ਜਾਣਕਾਰੀ ਦਿੱਤੀ । ਥੋੜੀ ਦੇਰ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਗਿਆ । ਇਸ ਦੇ ਫੌਰਨ ਬਾਅਦ ਨਿੱਜੀ ਕਲੀਨਿਕ ਵਿੱਚ ਨੌਜਵਾਨ ਨੂੰ ਲਿਜਾਇਆ ਗਿਆ ਜਿੱਥੇ ਨੌਜਵਾਨ ਨੂੰ ਮ੍ਰਿਤਕ ਐਲਾਨਿਆ ਗਿਆ ।
ਮ੍ਰਿਤਕ ਦੀ ਪਹਿਚਾਣ ਹਰਿਆਣਾ ਦੇ ਹਾਂਸੀ ਦੇ ਰਹਿਣ ਵਾਲੇ 24 ਸਾਲਾ ਚਿਰਾਗ ਦੇ ਰੂਪ ਵਿੱਚ ਹੋਈ ਹੈ । ਹਰਿਆਣਾ ਵਿੱਚ ਰਹਿੰਦੇ ਮ੍ਰਿਤਕ ਦੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਗਈ ਹੈ।
ਮ੍ਰਿਤਕ ਚਿਰਾਗ ਦੇ ਦੋਸਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਧੁਰੀ ਦੇ ਰਹਿਣ ਵਾਲੇ ਹਨ । ਚਿਰਾਗ ਹਾਂਸੀ ਤੋਂ ਮੇਰੀ ਭੁਆ ਦੇ ਪੁੱਤਰਾਂ ਦੇ ਨਾਲ ਧੁਰੀ ਆਇਆ ਸੀ । ਚਿਰਾਗ ਲੁਧਿਆਣਾ ਵਿੱਚ ਲੋਹੜੀ ਮਨਾਉਣ ਦੇ ਲਈ ਆਇਆ ਸੀ। ਇਸੇ ਵਜ੍ਹਾ ਕਰਕੇ ਉਹ ਬੀਤੀ ਰਾਤ ਇੱਥੇ ਹੀ ਰੁਕ ਗਿਆ । ਜਦੋਂ ਚਿਰਾਗ ਨਾਲ ਇਕੱਠੇ ਹੋ ਕੇ ਸਾਰੇ ਦੋਸਤ ਲੁਧਿਆਣਾ ਪਹੁੰਚੇ ਤਾਂ ਸਟੇਸ਼ਨ ‘ਤੇ ਥੋੜੀ ਦੂਰ ਹੀ ਚਿਰਾਗ ਨੂੰ ਛਾਤੀ ਵਿੱਚ ਦਰਦ ਹੋਇਆ ।
ਚਿਰਾਗ ਨੂੰ ਦਵਾਈ ਦਿੱਤੀ ਪਰ ਇਸ ਦੇ ਬਾਵਜੂਦ ਉਸ ਦਾ ਦਰਦ ਤੇਜ਼ ਹੋ ਗਿਆ ਇਸੇ ਕਾਰਨ ਬੇਸੁੱਦ ਹੋ ਕੇ ਉਹ ਜ਼ਮੀਨ ‘ਤੇ ਡਿੱਗ ਗਿਆ । ਸਿਵਿਲ ਹਸਪਤਾਲ ਵਿੱਚ ਜਦੋਂ ਦੋਸਤ ਚਿਰਾਗ ਨੂੰ ਲੈ ਕੇ ਪਹੁੰਚੇ ਤਾਂ ਉਸ ਦੀ ਹਾਲਤ ਖਰਾਬ ਹੋ ਗਈ । ਪਤਾ ਚੱਲਿਆ ਹੈ ਕਿ 2 ਵਾਰ ਪਹਿਲਾਂ ਵੀ ਚਿਰਾਗ ਨੂੰ ਅਟੈਕ ਆ ਚੁੱਕਿਆ ਹੈ।