India

ਕੌਣ ਹੈ ਮੋਨੂੰ ਜਿਸ ਦੀ ਵਜ੍ਹਾ ਕਰਕੇ ਹਰਿਆਣਾ ਦਾ ਇਹ ਹਾਲ ਹੋਇਆ ! ਯਾਤਰੀਆਂ ਨੂੰ ਬੱਸ ਭਜਾਉਣੀ ਪਈ!

ਬਿਉਰਿ ਰਿਪੋਰਟ : ਹਰਿਆਣਾ ਦੇ ਮੇਵਾਤ ਵਿੱਚ ਸੋਮਵਾਰ ਨੂੰ ਭੜਕੀ ਫਿਰਕੂ ਹਿੰਸਾ ਪੂਰੀ ਤਰ੍ਹਾਂ ਨਾ ਬੇਕਾਬੂ ਨਜ਼ਰ ਆ ਰਹੀ ਹੈ । ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਧਾਰਾ 144 ਲੱਗਾ ਦਿੱਤੀ ਗਈ ਹੈ । ਉਧਰ ਖ਼ਬਰ ਆ ਰਹੀ ਹੈ ਕਿ ਗੁਰੂਗਰਾਮ ਦੇ ਸੈਕਟਰ 57 ਦੀ ਮਸਜਿਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ । ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਾਸ਼ਾ ਨੇ ਜਾਣਕਾਰੀ ਦਿੱਤੀ ਹੈ ਕਿ ਹਿੰਸਾ ਦੀ ਘਟਨਾ ਵਿੱਚ ਮਸਜਿਦ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਹੈ ਅਤੇ 2 ਲੋਕ ਜਖ਼ਮੀ ਵੀ ਹੋ ਗਏ ਹਨ ।

ਮਾਰੇ ਗਏ ਇਮਾਮ ਸਾਦ ਦੇ ਭਾਰ ਸ਼ਾਦਾਬ ਅਨਵਰ ਨੇ ਦੱਸਿਆ ਕਿ ਮੈਂ ਆਪਣੇ ਭਰਾ ਦਾ ਚਿਹਰਾ ਹੀ ਦੇਖ ਸਕਿਆ,ਅਸੀਂ FIR ਦਰਜ ਕਰਵਾਈ ਹੈ,ਮੇਰਾ ਭਰਾ ਪਿਛਲੇ 7 ਮਹੀਨੇ ਤੋਂ ਮਸਜਿਦ ਦਾ ਇਮਾਮ ਸੀ । ਉਸ ਦੀ ਉਮਰ 22 ਸਾਲ ਸੀ। ਭਰਾ ਨੇ ਦੱਸਿਆ ਕਿ ਰਾਤ ਸਾਢੇ 11 ਵਜੇ ਸਾਦ ਨਾਲ ਗੱਲ ਹੋਈ ਸੀ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਹਾਲਾਤ ਠੀਕ ਨਹੀਂ ਹਨ ਜਦੋਂ ਤੱਕ ਮਾਮਲਾ ਸ਼ਾਂਤ ਨਾ ਹੋਵੇ ਉਹ ਮਸਜਿਦ ਤੋਂ ਬਾਹਰ ਨਾ ਨਿਕਲੇ । ਉਨ੍ਹਾਂ ਦੱਸਿਆ ਕਿ ਹਿੰਸਾ ਕਰਨ ਵਾਲਿਆਂ ਨੇ ਮਸਜਿਦ ਵਿੱਚ ਲੱਗੇ ਸਾਰੇ ਕੈਮਰੇ ਤੋੜ ਦਿੱਤੇ । ਜਦੋਂ ਹਿੰਸਾ ਭੜਕੀ ਤਾਂ ਪੁਲਿਸ ਉਨ੍ਹਾਂ ਕੋਲ ਪਹੁੰਚੀ ਅਤੇ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਸੀ ।

ਅਸਲਮ ਖਾਨ ਨੇ ਦੱਸਿਆ ਕਿ ਅਸੀਂ ਮਗਰੀਬ ਦੀ ਨਮਾਜ਼ ਅਦਾ ਕਰਕੇ ਆਏ ਸੀ ਪੁਲਿਸ ਮਸਜਿਦ ਵਿੱਚ ਮੌਜੂਦ ਸੀ ਪਰ ਅਚਾਨਕ 12 ਅਤੇ ਸਾਢੇ 12 ਦੇ ਵਿੱਚ ਮਸਜਿਦ ‘ਤੇ ਹਮਲਾ ਹੋਇਆ ਅਤੇ ਫਿਰ ਕੈਮਰੇ ਤੋੜ ਦਿੱਤੇ ਅਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ।
ਹਿੰਸਾ ਉਸ ਵੇਲੇ ਸ਼ੁਰੂ ਹੋਈ ਸੀ ਜਦੋਂ ਨੂੰਹ ਜ਼ਿਲ਼੍ਹੇ ਦੇ ਮੇਵਾਤ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ । ਇਸ ਯਾਤਰਾ ਦੇ ਦੌਰਾਨ ਮੋਨੂੰ ਮਾਨੇਸਰ ਨੇ ਵੀ ਸ਼ਾਮਲ ਹੋਣ ਦੀ ਗੱਲ ਆਖੀ ਜਾ ਰਹੀ ਸੀ । ਮੋਨੂੰ ਨੇ ਇੱਕ ਵੀਡੀਓ ਦੇ ਜ਼ਰੀਏ ਇਸ ਦਾ ਐਲਾਨ ਕੀਤਾ ਸੀ। ਜਿਸ ਦੇ ਸ਼ਾਮਲ ਹੋਣ ਦਾ ਮੇਵਾਤ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ।

ਕੌਣ ਹੈ ਮੋਨੂੰ ਮਾਨੇਸਰ ?

ਮੋਨੂੰ ਮਾਨੇਸਰ ਕੁਝ ਮਹੀਨੇ ਪਹਿਲਾਂ ਜ਼ਿੰਦਾ ਸਾੜੇ ਗਏ ਨਾਸਿਰ,ਜੁਨੈਦ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ ਪਰ ਹੁਣ ਤੱਕ ਫਰਾਰ ਦੱਸਿਆ ਜਾ ਰਿਹਾ ਹੈ। ਰਿਪੋਰਟ ਦੇ ਮੁਤਾਬਿਕ ਮੋਨੂੰ ਮਾਨੇਸਰ ਨੇ ਯਾਤਰਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਮੇਵਾਤ ਦੇ ਲੋਕਾਂ ਵੱਲੋਂ ਉਸ ਦੇ ਸ਼ਾਮਲ ਹੋਣ ਦਾ ਵਿਰੋਧ ਕੀਤਾ ਜਾ ਰਿਹਾ ਸੀ । ਮੋਨੂੰ ਨੇ ਜਦੋਂ ਐਲਾਨ ਕੀਤਾ ਸੀ ਕਿ ਉਹ ਯਾਤਰਾ ਵਿੱਚ ਸ਼ਾਮਲ ਹੋਵੇਗਾ ਤਾਂ ਭਰਤਪੁਰ ਪੁਲਿਸ ਦੀਆਂ ਟੀਮਾਂ ਮੇਵਾਤ ਪਹੁੰਚ ਗਈਆਂ ਸਨ,ਕਿਉਂਕਿ ਮਾਰੇ ਗਏ ਨਾਸਿਰ ਅਤੇ ਜੁਨੈਦ ਰਾਜਸਥਾਨ ਦੇ ਸਨ । ਮਾਰਚ ਮਹੀਨੇ ਵਿੱਚ ਹਰਿਆਣ ਦੇ ਭਿਵਾਨੀ ਵਿੱਚ ਅੱਗ ਲਾ ਕੇ ਸਾੜੀ ਗਈ ਇੱਕ ਬਲੈਰੋ ਗੱਡੀ ਵਿੱਚ ਜੁਨੈਦ ਅਤੇ ਨਾਸਿਰ ਹੀ ਸਨ । ਇਸ ਪੂਰੇ ਕਤਲਕਾਂਡ ਵਿੱਚ ਮੋਨੂੰ ਦਾ ਨਾਂ ਸਾਹਮਣੇ ਆਇਆ ਸੀ। ਮੋਨੂੰ ਹਰਿਆਣਾ ਦੇ ਮਾਨੇਸਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਘਰ ਮਾਂ,ਪਤਨੀ ਅਤੇ ਪੁੱਤਰ ਹੈ ।

ਮੋਨੂੰ ਦੇ ਪਿਤਾ ਡਰਾਈਵਰ ਸਨ ਅਤੇ ਬੱਸ ਅਤੇ ਡੰਪਰ ਚਲਾਉਂਦੇ ਸਨ। 28 ਸਾਲ ਦੇ ਮੋਨੂੰ ਨੇ ਪੌਲੀਟੈਕਨਿਕ ਵਿੱਚ ਡਿਪਲੋਮਾ ਕੀਤਾ ਹੈ ਅਤੇ ਉਹ ਕਾਲਜ ਸਮੇਂ ਤੋਂ ਹੀ ਗਊ ਰੱਖਿਆ ਵਿੱਚ ਲੱਗ ਗਿਆ ਸੀ। ਮੋਨੂੰ ਆਪਣੇ ਸਾਥੀਆਂ ਨਾਲ ਮਿਲਕੇ ਗਊ ਤਸਕਰੀ ਨੂੰ ਰੋਕਣ ਲਈ ਕੰਮ ਕਰਦਾ । ਜੁਨੈਦ ਅਤੇ ਨਾਸਿਰ ਦੇ ਕਤਲ ਪਿੱਛੇ ਵੀ ਗਊ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਸੀ । ਉਧਰ ਹਰਿਆਣਾ ਵਿੱਚ ਹੋਈ ਹਿੰਸਾ ਨੂੰ ਲੈਕੇ ਖੌਫਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਹਨ । ਇੱਕ ਪਾਸੇ ਮਸਜਿਦ ਨੂੰ ਅੱਗ ਲਗਾਈ ਗਈ ਤਾਂ ਤਕਰੀਬਨ 2 ਹਜ਼ਾਰ ਲੋਕਾਂ ਨੇ ਮੰਦਰ ਵਿੱਚ 7 ਘੰਟੇ ਲੁੱਕ ਕੇ ਜਾਨ ਬਚਾਈ ਤਾਂ ਇੱਕ ਬੱਸ ਡਰਾਈਵਰ ਦੇ ਭੱਜਣ ਦੇ ਬਾਅਦ ਯਾਤਰੀ ਨੇ ਬੱਸ ਨੂੰ ਭੱਜਾ ਕੇ ਸਾਥੀ ਯਾਤਰੀਆਂ ਦੀ ਜਾਨ ਬਚਾਈ ਹੈ ।

ਸੋਮਵਾਰ ਨੂੰ ਦੁਪਹਿਰ ਤਕਰੀਬਨ ਡੇਢ ਵਜੇ ਦਾ ਸਮੇਂ ਸੀ ਨੂੰਹ ਵਿੱਚ ਬ੍ਰਿਜ ਮੰਡਲ ਯਾਤਰਾ ਵਿੱਚ ਸ਼ਾਮਲ ਹੋਣ ਦੇ ਲਈ ਗੱਡੀਆਂ ਦਾ ਕਾਫਲਾ ਆਇਆ ਹੋਇਆ ਸੀ। ਬੱਸਾਂ ਨਲਹੜ ਸ਼ਿਵ ਮੰਦਰ ਤੋਂ ਫਿਰੋਜ਼ਪੁਰ-ਝਿਰਕਾ ਵੱਲ ਰਵਾਨਾ ਹੋ ਰਹੀਆਂ ਸਨ ਕਿ ਅਚਾਨਕ ਪੂਰਾ ਕਾਫਿਲਾ ਰੁਕ ਗਿਆ । ਇੱਕ ਬੱਸ ਪਿੱਛੇ ਰਹਿ ਗਈ ਇਸ ਵਿੱਚ ਕਾਫੀ ਬੱਚੇ ਸਵਾਰ ਸਨ । ਇਸ ਤੋਂ ਪਹਿਲਾਂ ਲੋਕ ਕੁਝ ਸਮਝ ਪਾਉਂਦੇ ਬੱਸ ‘ਤੇ ਪੱਥਰ ਲੱਗਣੇ ਸ਼ੁਰੂ ਹੋ ਗਏ । ਕੁਝ ਸਕਿੰਟਾਂ ਵਿੱਚ ਚਾਰੋ ਪਾਸੇ ਤੋਂ ਪੱਥਰਾਂ ਦੀ ਬਾਰਿਸ਼ ਹੋ ਗਈ । ਹਾਲਾਤਾ ਇਹ ਬਣ ਗਏ ਕਿ ਬੱਸ ਵਿੱਚ ਸਵਾਰ ਲੋਕ ਚੀਕਾਂ ਮਾਰਨ ਲੱਗੇ । ਕੁੱਝ ਕੋਲ ਬੱਸ ਤੋਂ ਬਾਹਰ ਭੱਜ ਗਏ ਡਰਾਈਵਰ ਵੀ ਫਰਾਰ ਹੋ ਗਿਆ । 10 ਲੋਕ ਬੱਸ ਵਿੱਚ ਬੱਚੇ ਸਨ, ਕੁਝ ਲੋਕ ਬੱਸ ਵਿੱਚ ਚੜੇ ਅਤੇ ਮੋਬਾਈਲ ਖੋਹ ਕੇ ਲੈ ਗਏ । ਇੱਕ ਯਾਤਰੀ ਨੇ ਹਿੰਮਤ ਵਿਖਾਈ ਅਤੇ ਉਸ ਨੇ ਬੱਸ ਦਾ ਸਟੇਰਿੰਗ ਸੰਭਾਲਿਆ ਹਾਲਾਂਕਿ ਉਹ ਪਹਿਲੀ ਵਾਰ ਬੱਸ ਚੱਲਾ ਰਿਹਾ ਸੀ । ਯਾਤਰੀਆਂ ਦੇ ਸਿਰਾਂ ‘ਤੇ ਸੱਟਾਂ ਲੱਗੀ ਸੀ ਪਰ ਕਿਸੇ ਤਰ੍ਹਾਂ ਪਿੰਡਾਂ ਦੇ ਰਸਤੇ ਹੁੰਦੇ ਹੋਇਆ ਉਹ ਰੇਵਾੜੀ ਤੱਕ ਪਹੁੰਚ ਗਏ ।

ਲੋਕਾਂ ਨੇ ਦੱਸਿਆ ਕਿ 15 ਕਿਲੋਮੀਟਰ ਤੱਕ ਰਸਤੇ ਵਿੱਚ ਬੱਸ ‘ਤੇ ਪਥਰਾਅ ਹੁੰਦਾ ਰਿਹਾ । ਕਈ ਲੋਕਾਂ ਦੇ ਸਿਰ ‘ਤੇ ਪੱਥਰ ਲੱਗਣ ਨਾਲ ਸਿਰ ਫਟ ਗਿਆ । ਪਰ ਬੱਸ ਨਹੀਂ ਰੋਕੀ ਅਤੇ 50 ਕਿਲੋਮੀਟਰ ਦੂਰ ਰੇਵਾੜੀ ਦੇ ਟਰਾਮਾ ਸੈਂਟਰ ‘ਤੇ ਜਾਕੇ ਬੱਸ ਰੁਕੀ । ਪੂਰੇ ਸਫਰ ਵਿੱਚ ਸਾਰਿਆਂ ਦੀ ਅੱਖਾਂ ਬੰਦ ਸਨ ।

7 ਘੰਟੇ ਤੱਕ ਮੰਦਰ ਦੇ ਅੰਦਰ ਰਹੇ

ਵਿਸ਼ਵ ਹਿੰਦੂ ਪਰਿਸ਼ਦ ਨਾਲ ਜੁੜੇ ਹਿਸਾਰ ਦੇ ਸੰਦੀਪ ਬੰਸਲ ਨੇ ਦੱਸਿਆ ਕਿ ਸਵੇਰ 7 ਵਜੇ ਹਿਸਾਰ ਤੋਂ 2 ਬੱਸਾਂ ਵਿੱਚ ਤਕਰੀਬਨ 125 ਸ਼ਰਧਾਲੂਆਂ ਨੂੰ ਕੱਢਿਆ ਗਿਆ । 11 ਵਜੇ ਮੰਦਰ ਵਿੱਚ ਪਹੁੰਚ ਗਏ । ਜਦੋਂ ਹਿੰਸਾ ਸ਼ੁਰੂ ਹੋਈ ਤਾਂ ਮੰਦਰ ਵਿੱਚ ਜਲਾਭਿਸ਼ੇਕ ਕਰ ਰਹੇ ਸੀ । ਮੰਦਰ 3 ਪਾਸੇ ਤੋਂ ਪਹਾੜਾਂ ਦੇ ਨਾਲ ਘਿਰਿਆ ਹੈ । ਹਿੰਸਾ ਭੜਕਨ ਤੋਂ ਬਾਅਦ ਡਰਾਈਵਰ ਬੱਸਾਂ ਨੂੰ ਮੰਦਰ ਤੋਂ ਦੂਰ ਲੈ ਗਏ । ਪਰ ਉਨ੍ਹਾਂ ਦੀ ਇੱਕ ਬੱਸ ਨੂੰ ਸਾੜ ਦਿੱਤਾ ਗਿਆ ।

ਹਿਸਾਰ ਦੇ ਸ਼ਰਧਾਲੂਆਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਕਾਫੀ ਗਿਣਤੀ ਸੀ । ਮੰਦਰ ਵਿੱਚ ਹੀ ਸੁਰੱਖਿਆ ਘੇਰਾ ਬਣਾਇਆ,ਮੰਦਰ ਵਿੱਚ ਪਾਣੀ ਦੇ ਵੀ ਸਿਰਫ 20 ਬੋਤਲਾ ਸੀ । ਇਸ ਲਈ ਔਰਤ ਅਤੇ ਬੱਚਿਆਂ ਦਾ ਬੁਰਾ ਹਾਲ ਹੋ ਗਿਆ। 7 ਘੰਟੇ ਤੱਕ ਮੰਦਰ ਵਿੱਚ ਬੰਧਕ ਦੇ ਤੌਰ ‘ਤੇ ਰਹੇ । ਜੋ ਖੀਰ ਦਾ ਪ੍ਰਸ਼ਾਦ ਸੀ ਉਸੇ ਨੂੰ ਖਾਕੇ ਔਰਤਾਂ ਅਤੇ ਬੱਚਿਆਂ ਨੇ ਗੁਜ਼ਾਰਾ ਕੀਤਾ । ਭੁੱਖ ਅਤੇ ਪਿਆਸ ਨਾਲ ਬੱਚੇ ਤੜਪ ਰਹੇ ਸਨ ।

ਪਹਾੜਾਂ ਤੋਂ ਗੋਲਿਆਂ ਚੱਲ ਰਹੀਆਂ ਸਨ ਕਿਉਂਕਿ ਮੰਦਰ ਦੀ ਚਾਰ ਦੀਵਾਰਾਂ ਅਤੇ ਮੁੱਖ ਇਮਾਰਤ ਦੇ ਇਲਾਵਾ ਠਹਿਰਣ ਦੀ ਥਾਂ ਨਹੀਂ ਸੀ । ਸੁਰੱਖਿਆ ਚੱਕਰ ਬਣਾਉਣ ਦੇ ਲਈ ਕੋਈ ਲੋਕ ਜਖ਼ਮੀ ਹੋ ਗਏ । ਇੱਕ ਸਮੇਂ ਤਾਂ ਅਜਿਹਾ ਲੱਗਿਆ ਕਿ ਸਿਰਫ਼ 300 ਮੀਟਰ ਦੀ ਦੂਰੀ ਤੋਂ ਹੀ ਫਾਇਰਿੰਗ ਹੋ ਰਹੀ ਸੀ । ਤਕਰੀਬਨ 100 ਤੋਂ 150 ਲੋਕ ਫਾਇਰਿੰਗ ਕਰ ਰਹੇ ਸੀ । ਪੁਲਿਸ ਨੇ ਹੱਥ ਖੜੇ ਕਰ ਦਿੱਤੇ ਸਨ,ਉਨ੍ਹਾਂ ਕੋਲ ਫੋਰਸ ਨਹੀਂ ਸੀ ।