India Punjab

ਵੱਡੀ ਲਾਪਰਵਾਹੀ ! ਰੋਡਵੇਜ਼ ਦੀ ਚੱਲਦੀ ਬੱਸ ‘ਚ 4 ਵੱਡੇ ਧਮਾਕੇ ! ਮਿੰਟ ‘ਚ ਸੜ ਕੇ ਤਬਾਅ !

ਬਿਉਰੋ ਰਿਪੋਰਟ – ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਹੈ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਇੱਕ ਤੋਂ ਬਾਅਦ ਇੱਕ ਚਾਰ ਜ਼ਬਰਦਸਤ ਧਮਾਕੇ ਹੋਏ ਅਤੇ ਫਿਰ ਬੱਸ ਨੂੰ ਅੱਗ ਲੱਗ ਗਈ । ਬੱਸ ਗੁਰੂਗਰਾਮ ਡਿਪੋ ਦੀ ਦੱਸੀ ਜਾ ਰਹੀ ਹੈ । ਇਸ ਹਾਦਸੇ ਵਿੱਚ ਡਰਾਈਵਰ ਨੇ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ,ਗਨੀਮਤ ਇਹ ਰਹੀ ਕਿ ਜਿਸ ਵੇਲੇ ਧਮਾਕੇ ਹੋਏ ਬੱਸ ਖਾਲੀ ਸੀ ।

ਡਰਾਈਵਰ ਮੁਤਾਬਿਕ ਸਭ ਤੋਂ ਪਹਿਲਾ ਟਾਇਰ ਵਿੱਚ ਅੱਗ ਲੱਗੀ ਫਿਰ ਵੇਖਦੇ ਹੀ ਵੇਖਦੇ ਅੱਗ ਡੀਜ਼ਰ ਦੇ ਟੈਂਕ ਤੱਕ ਪਹੁੰਚ ਗਈ ਫਿਰ 4 ਜ਼ੋਰਦਾਰ ਧਮਾਕੇ ਹੋਏ । ਮੌਕੇ ‘ਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਕਈ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ । ਬੱਸ ਦੇ ਡਰਾਈਵਰ ਨੀਰਜ ਨੇ ਦੱਸਿਆ ਕਿ ਬੱਸ ਦੀ ਬ੍ਰੇਕ ਵਿੱਚ ਪਰੇਸ਼ਾਨੀ ਸੀ । ਇਸ ਲਈ ਗੱਡੀ ਰੁਕ ਜਾਂਦੀ ਸੀ। ਕਦੇ ਉਸ ਵਿੱਚ ਬ੍ਰੇਕ ਲੱਗ ਦੇ ਸਨ ਕਦੇ ਨਹੀਂ,ਇਸੇ ਲਈ ਗੱਡੀ ਨੂੰ ਹੋਲੀ-ਹੋਲੀ ਲੈਕੇ ਆ ਰਹੇ ਸੀ ।

ਨੀਲੋਖੇੜੀ ਵਿੱਚ 10 ਕਿਲੋਮੀਟਰ ਪਹਿਲਾ ਹੀ HM ਮਕੈਨਿਕ ਦਾ ਫੋਨ ਆਇਆ ਸੀ,ਉਸ ਨੇ ਕਿਹਾ ਸੀ ਅਰਾਮ ਨਾਲ ਗੱਡੀ ਵਰਕਸ਼ਾਪ ਲੈਕੇ ਆਉ । ਡਰਾਈਵਰ ਨੇ ਕਿਹਾ ਅਸੀਂ ਗੱਡੀ ਹੋਲੀ-ਹੋਲੀ ਲੈਕੇ ਹੀ ਪਹੁੰਚ ਰਹੇ ਸੀ ਪਰ ਅਚਾਨਕ ਟਾਇਰ ਫਟ ਗਿਆ । ਹੁਣ ਤੱਕ ਇਹ ਸਾਫ ਨਹੀਂ ਹੈ ਕਿ ਟਾਇਰ ਦੇ ਨਾਲ ਕੁਝ ਹੋਰ ਚੀਜ਼ ਵੀ ਫਟੀ ਹੈ । ਪਰ ਉਸ ਵਿੱਚ ਧਮਾਕਾ ਹੋਣ ਦੀ ਵਜ੍ਹਾ ਕਰਕੇ ਹੀ ਅੱਗ ਲੱਗੀ ਹੈ ।