India

ਹਰਿਆਣਾ ਵਿਧਾਨ ਸਭਾ ਚੋਣ: ਭਾਜਪਾ ਦੀ ਦੂਜੀ ਸੂਚੀ ਜਾਰੀ, 21 ਨਾਵਾਂ ਦਾ ਐਲਾਨ, 2 ਮੰਤਰੀਆਂ ਦੀ ਟਿਕਟ ਕੱਟੀ

ਬਿਉਰੋ ਰਿਪੋਰਟ: ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਭਾਜਪਾ ਨੇ ਆਪਣੇ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਨਵੀਂ ਸੂਚੀ ਦੇ ਮੁਤਾਬਕ ਪਿਹੋਵਾ ਵਿੱਚ ਟਿਕਟ ਬਦਲੀ ਗਈ ਹੈ। ਨਵੀਂ ਲਿਸਟ ਵਿੱਚ ਹੁਣ ਜੈ ਭਗਵਾਨ ਸ਼ਰਮਾ (ਡੀ ਡੀ ਸ਼ਰਮਾ) ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੂਚੀ ਵਿੱਚ ਭਾਜਪਾ ਨੇ 2 ਮੰਤਰੀਆਂ ਅਤੇ ਇੱਕ ਵਿਧਾਇਕ ਦੀਆਂ ਟਿਕਟਾਂ ਕੱਟੀਆਂ ਹਨ। ਪਿਛਲੀਆਂ ਚੋਣਾਂ ਹਾਰਨ ਵਾਲੇ ਦੋ ਸਾਬਕਾ ਮੰਤਰੀ ਮੁੜ ਚੁਣੇ ਗਏ ਹਨ। 2 ਮੁਸਲਮਾਨ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਸੂਚੀ ਵਿੱਚ 21 ਉਮੀਦਵਾਰਾਂ ਦੇ ਨਾਂ ਹਨ। ਪਾਰਟੀ ਨੇ ਨਰਾਇਣਗੜ੍ਹ ਤੋਂ ਪਵਨ ਸੈਣੀ, ਪਿਹੋਵਾ ਤੋਂ ਜੈ ਭਗਵਾਨ, ਪੁੰਡਰੀ ਤੋਂ ਸਤਪਾਲ ਜੰਬਾ, ਅਸੰਧ ਤੋਂ ਯੋਗੇਂਦਰ ਰਾਣਾ, ਗਨੌਰ ਤੋਂ ਦੇਵੇਂਦਰ ਕੌਸ਼ਿਕ, ਰਾਈ ਤੋਂ ਕ੍ਰਿਸ਼ਨ ਗਹਿਲਾਵਤ, ਬੜੌਦਾ ਤੋਂ ਪ੍ਰਦੀਪ ਸਾਂਗਵਾਨ, ਜੁਲਾਨਾ ਤੋਂ ਕੈਪਟਨ ਯੋਗੇਸ਼ ਬੇਰਾਗੀ, ਨਰਵਾਨਾ ਤੋਂ ਕ੍ਰਿਸ਼ਨ ਕੁਮਾਰ ਬੇਦੀ ਨੂੰ ਟਿਕਟਾਂ ਦਿੱਤੀਆਂ ਹਨ। ਜੁਲਾਨਾ ਵਿੱਚ ਯੋਗੇਸ਼ ਬੈਰਾਗੀ ਦਾ ਮੁਕਾਬਲਾ ਕਾਂਗਰਸ ਦੀ ਵਿਨੇਸ਼ ਫੋਗਾਟ ਨਾਲ ਹੋਵੇਗਾ।

ਪਾਰਟੀ ਨੇ ਇਸ ਤੋਂ ਪਹਿਲਾਂ 67 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਭਾਵ ਭਾਜਪਾ ਹੁਣ ਤੱਕ 87 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਦੋ ਸੀਟਾਂ ਹੋਲਡ ਕੀਤੀਆਂ ਗਈਆਂ ਹਨ। ਅਜੇ ਤੱਕ ਇਨ੍ਹਾਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਹੁਣ ਮਹਿੰਦਰਗੜ੍ਹ, ਸਿਰਸਾ ਅਤੇ ਫਰੀਦਾਬਾਦ ਐਨਆਈਟੀ ਤੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਸੂਬੇ ਵਿੱਚ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

 

ਵੇਖੋ ਪੂਰੀ ਸੂਚੀ –

Image

Image