ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਲੈਕੇ 3 ਵੱਡੀਆਂ ਖਬਰਾਂ ਸਾਹਮਣੇ ਆਇਆ ਹਨ । ਹਰਿਆਣਾ ਸਰਕਾਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਖਿਲਾਫ ਵੱਡਾ ਐਕਸ਼ਨ ਲਿਆ ਹੈ,ਉਧਰ ਕਿਸਾਨ ਨੌਜਵਾਨਾਂ ਨੇ ਇਸ ਵਾਰ ਦਿੱਲੀ ਕੂਚ ਦੌਰਾਨ ਨਵੀਂ ਰਣਨੀਤੀ ਦੇ ਨਾਲ ਅੱਗੇ ਵਧਣ ਦੀ ਤਿਆਰੀ ਕੀਤੀ ਹੈ । ਹਾਲਾਂਕਿ ਕਿਸਾਨ ਜਥੇਬੰਦੀਆਂ ਆਪਣੀ ਅਗਲੀ ਰਣਨੀਤੀ ਦਾ ਐਲਾਨ 29 ਫਰਵਰੀ ਨੂੰ ਕਰਨਗੇ । ਪਰ ਇਸ ਦੌਰਾਨ ਇੱਕ ਹੋਰ ਅਹਿਮ ਖ਼ਬਰ ਵੀ ਆ ਰਹੀ ਹੈ ਕਿ ਕਿਸਾਨਾਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਸਿੰਘੂ ਅਕੇ ਟੀਕਰੀ ਮੋਰਚੇ ਵਾਂਗ ਬਣਾ ਸਕਦੇ ਹਨ । ਦੋਵਾਂ ਮੋਰਚਿਆਂ ‘ਤੇ ਪੱਕੇ ਟੈਂਟ ਲਗਾਏ ਜਾ ਰਹੇ ਹਨ। 13 ਫਰਵਰੀ ਨੂੰ ਸ਼ੰਭੂ ਬਾਰਡਰ ‘ਤੇ 600 ਟਰੈਕਟਰ ਆਏ ਸਨ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ 1000 ਟਰੈਕਟਰ ਖੜੇ ਹਨ। ਉਧਰ ਹਰਿਆਣਾ ਪੁਲਿਸ ਦੀਆਂ ਗੋਲੀਆਂ ਤੋਂ ਬਚਣ ਦੇ ਲਈ ਕਿਸਾਨਾਂ ਨੇ ਹੁਣ ਨਵੀਂ ਰਣਨੀਤੀ ਬਣਾਈ ਹੈ ।
ਨੌਜਵਾਨਾਂ ਦੇ ਵੀਜ਼ਾ ਅਤੇ ਪਾਸਪੋਰਟ ਰੱਦ ਦੀ ਤਿਆਰੀ
ਹਰਿਆਣਾ ਪੁਲਿਸ ਨੇ ਅੰਦੋਲਨ ਨਾਲ ਜੁੜੇ ਨੌਜਵਾਨ ਕਿਸਾਨਾਂ ਦੇ ਪਾਸਪੋਰਟ ਅਤੇ ਵੀਜ਼ਾ ਰੱਦ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੇ ਕੈਮਰੇ ਅਤੇ ਡ੍ਰੋਨ ਦੇ ਜ਼ਰੀਏ ਕਿਸਾਨਾਂ ਦੀ ਪਛਾਣ ਕੀਤੀ ਹੈ। ਜਿਸ ਨੂੰ ਭਾਰਤੀ ਸਫਾਰਤਖਾਨੇ ਵਿੱਚ ਭੇਜਿਆ ਜਾਵੇਗਾ । ਇਸ ਦੇ ਬਾਅਦ ਪਾਸਪੋਰਟ ਅਤੇ ਵੀਜ਼ਾ ਰੱਦ ਕਰਨ ਦੇ ਨਾਲ ਇੰਨਾਂ ਦੀ ਪਛਾਣ ਵੀ ਕਰਵਾਈ ਕੀਤੀ ਜਾ ਰਹੀ ਹੈ । ਜਾਣਕਾਰੀ ਦੇ ਮੁਤਾਬਿਕ ਅੰਬਾਲਾ ਪੁਲਿਸ ਕਿਸਾਨਾਂ ਦੀਆਂ ਫੋਟੋਆਂ ਪਾਸਪੋਰਟ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਰਹੀ ਹੈ। ਅੰਬਾਲਾ ਦੇ DSP ਜੋਗਿੰਦਰ ਸ਼ਰਮਾ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ । ਹਰਿਆਣਾ ਪੁਲਿਸ ਦੇ ਇਸ ਫੈਸਲੇ ਤੋਂ ਬਾਅਦ ਅੰਦੋਲਨ ਵਿੱਚ ਸ਼ਾਮਲ ਨੌਜਵਾਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ।
ਇਸ ਵਾਰ ਗਊਆਂ ਨੂੰ ਅੱਗੇ ਕੀਤਾ ਜਾਵੇਗਾ
ਦੈਨਿਕ ਭਾਸਕਰ ਦੇ ਨਾਲ ਗੱਲ ਕਰਦੇ ਹੋਏ ਬਠਿੰਡਾ ਦੇ ਕਿਸਾਨ ਹਰਵਿੰਦਰ ਸਿੰਘ ਨੇ ਕਿਹਾ ਹੈ ਕਿ ਜ਼ਰੂਰਤ ਪਈ ਤਾਂ 29 ਨੂੰ ਅਸੀਂ ਪਿੰਡਾਂ ਤੋਂ ਆਪਣੀ ਗਊਆਂ ਅਤੇ ਹੋਰ ਪਸ਼ੂ ਬਾਰਡਰ ‘ਤੇ ਲੈਕੇ ਆਵਾਂਗੇ। ਇਸ ਦੇ ਬਾਅਦ ਗਊ ਰੱਖਿਆ ਦਾ ਦਮ ਭਰਨ ਵਾਲੀ ਹਰਿਆਣਾ ਦੀ BJP ਸਰਕਾਰ ਵੇਖ ਦੇ ਹਾਂ ਕਿਵੇਂ ਪਸ਼ੂਆਂ ‘ਤੇ ਗੋਲੀਆਂ ਚਲਾਏਗੀ । ਜੇਕਰ ਹਰਿਆਣਾ ਪੁਲਿਸ ਨੇ ਗਊਆਂ ‘ਤੇ ਗੋਲੀ ਚਲਾਈਆਂ ਤਾਂ ਮਨੋਹਰ ਲਾਲ ਸਰਕਾਰ ਦੀ ਗਊਆਂ ਦੀ ਰਾਖੀ ਕਰਨ ਦੀ ਸਿਆਸਤ ਬੇਨਕਾਬ ਹੋ ਜਾਵੇਗੀ । ਹਾਲਾਂਕਿ ਕਿਸਾਨ ਆਗੂ ਅਜਿਹਾ ਕਰਨ ਦੇਣਗੇ ਇਸ ਦੀ ਉਮੀਦ ਘੱਟ ਹੀ ਹੈ । ਇਸ ਤੋਂ ਪਹਿਲਾਂ ਵੀ 21 ਫਰਵਰੀ ਨੂੰ ਦਿੱਲੀ ਕੂਚ ਮੋਰਚੇ ਦਾ ਦੂਜੀ ਵਾਰ ਐਲਾਨ ਕੀਤਾ ਗਿਆ ਸੀ ਤਾਂ ਹੈਵੀ ਮਸ਼ੀਨਾਂ ਆ ਗਈਆਂ ਸਨ ਪਰ ਕਿਸਾਨ ਆਗੂਆਂ ਨੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਸੀ।