India Khetibadi Punjab

‘ਸ਼ੰਭੂ ਤੇ ਖਨੌਰੀ ‘ਤੇ ਕਿਸਾਨਾਂ ਦੇ ਜਖ਼ਮ ਪੈਲੇਟ ਗੰਨ ਨਾਲ ਹੋਏ’ ! ਮਾਹਿਰਾਂ ਨੇ ਹਰਿਆਣਾ ਦੇ ਦਾਅਵੇ ਨੂੰ ਦੱਸਿਆ ਝੂਠ ! ਜਾਣੋ ਕਿੰਨੀ ਖਤਰਨਾਰ ਹੈ ?

ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਦੇ ਲਈ ਹਵਾ ਵਿੱਚ ਕੀ ਰਬੜ ਦੀ ਗੋਲੀਆਂ ਦੀ ਵਰਤੋਂ ਹੋਈ ਜਾਂ ਫਿਰ ਪੈਲੇਟ ਗੰਨ ਦੀ ਵਰਤੋਂ ਹੋਈ । ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਸਿੰਘ ਪੈਲੇਟ ਗੰਨ ਤੋਂ ਸਾਫ ਇਨਕਾਰ ਕਰ ਰਹੇ ਹਨ ਜਦਕਿ ADGP ਲਾਅ ਐਂਡ ਆਰਡਰ ਮਮਤਾ ਸਿੰਘ ਦਾ ਦਾਅਵਾ ਹੈ ਕਿ ਅਸੀਂ ਇੱਕ ਜਾਂ ਫਿਰ 2 ਮੌਕਿਆਂ ‘ਤੇ ਰੱਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਹੈ । ਪਰ ਕਿਸਾਨਾਂ ਦੇ ਸਰੀਰ ‘ਤੇ ਜਖਮ ਹਨ ਉਸ ਨੂੰ ਵੇਖ ਕੇ ਡਾਕਟਰ ਅਤੇ ਸਾਬਕਾ ਪੁਲਿਸ ਅਫਸਰ ਹਰਿਆਣਾ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਨਜ਼ਰ ਵਿੱਚ ਪੈਲੇਟ ਗੰਨ ਦੇ ਨਿਸ਼ਾਨ ਹਨ ।

ਡਾਕਟਰਾਂ ਦਾ ਦਾਅਵਾ

ਦਿੱਲੀ ਦੇ ਪ੍ਰੋਗੇਸਿਵ ਮੈਡੀਕੋਜ ਐਂਡ ਸਾਇੰਟਿਸਟ ਫੋਰਨ ਦੇ ਚੇਅਰਮੈਨ ਡਾਕਟਰ ਸਿਧਾਰਥ ਨੇ ਖਨੌਰੀ ਬਾਰਡਰ ‘ਤੇ ਜਖਮੀ ਹੋਏ ਬਲਵਿੰਦਰ ਸਿੰਘ ਦੀ ਫੋਟੋ ਵੇਖਣ ਤੋਂ ਬਾਅਦਾ ਦਾਅਵਾ ਕੀਤਾ ਕਿ ਇਹ ਪੈਲੇਟ ਗੰਨ ਫਾਇਰਿੰਗ ਦੇ ਸਾਫ ਸਬੂਤ ਹਨ । ਬਤੌਰ ਡਾਕਟਰ ਮੈਂ ਕਹਿ ਸਕਦਾ ਹਾਂ ਕਿ ਸਰੀਰ ਵਿੱਚ ਜਿਸ ਤਰ੍ਹਾਂ ਦੇ ਨਿਸ਼ਾਨ ਹਨ ਉਹ ਪੈਲੇਟ ਗੰਨ ਦੇ ਜਖਮ ਹਨ । ਪੈਲੇਟ ਲੱਗਣ ਨਾਲ ਅੱਖਾਂ ਵਿੱਚ ਜਖਮ ਹੋਏ ਹਨ । । ਜੇਕਰ ਉਹ ਪੈਲੇਟ ਵਕਤ ਰਹਿੰਦੇ ਨਾ ਨਿਕਲੇ ਤਾਂ ਇਨਫੈਕਸ਼ਨ ਜਾਂ ਐਲਰਜੀ ਵੀ ਹੋ ਸਕਦੀ ਹੈ । ਇਨਫੈਕਸ਼ਨ ਵਧਣ ਨਾਲ ਜਾਨ ਵੀ ਜਾ ਸਕਦੀ ਹੈ । ਇਸ ਤੋਂ ਬਾਅਦ ਫਾਰੈਂਸਿਸ ਮਾਹਿਰ ਦਿੱਲੀ ਦੇ ਸੀਨੀਅਰ ਡਾਕਟਰ ਰਿਸ਼ੀ ਨੇ ਵੀ ਦੱਸਿਆ ਬਲਵਿੰਦਰ ਸਿੰਘ ਦੀ ਫੋਟੋ ਨੂੰ ਵੇਖ ਕੇ ਲੱਗ ਦਾ ਹੈ ਇਹ ਜਖ਼ਮ ਪੈਲੇਟ ਗੰਨ ਦੀ ਵਜ੍ਹਾ ਕਰਕੇ ਹੀ ਹੋਏ ਹਨ ।

ਪੈਲੇਟ ਗੰਨ ਦੇ ਇੱਕ ਕਾਰਤੂਸ ਵਿੱਚ 100 ਪੈਸੇਟਸ ਹੁੰਦੇ ਹਨ

ਪੈਲੇਟ ਗੰਨ ਦੇ ਇੱਕ ਕਾਰਤੂਸ ਵਿੱਚ ਤਕਰੀਬਨ 100 ਪੈਲੇਟਸ ਹੁੰਦੇ ਹਨ । ਇੰਨਾਂ ਨੂੰ ਫਾਇਰ ਕੀਤਾ ਜਾਂਦਾ ਹੈ ਤਾਂ ਤਕਰੀਬਨ 100 ਮੀਟਰ ਦੂਰ ਇੱਕ ਪੈਲੇਟ ਵਿਖਰ ਜਾਂਦਾ ਹੈ । ਇਹ ਸਰੀਰ ਵਿੱਚ ਵੜ੍ਹ ਜਾਂਦਾ ਹੈ । ਜਿਸ ਨਾਲ ਤੇਜ਼ ਦਰਦ ਹੁੰਦਾ ਹੈ। ਜੇਕਰ ਪੈਲੇਟਸ ਅੱਖਾਂ ਵਿੱਚ ਲੱਗ ਜਾਣ ਤਾਂ ਅੱਖਾਂ ਫੱਟ ਸਕਦੀਆਂ ਹਨ । ਰੇਟਿਨਾ ਵੱਖ ਹੋ ਸਕਦਾ ਹੈ। ਰੋਸ਼ਨੀ ਪੂਰੀ ਤਰ੍ਹਾਂ ਨਾਲ ਖਤਮ ਹੋ ਸਕਦੀ ਹੈ ।

ਪੈਲੇਟ ਗੰਨ ਵਿੱਚ ਅੱਖਾਂ ਵਿੱਚ ਸੱਟਾਂ ਦੀ ਵਜ੍ਹਾ ਕਰਕੇ ਕਸ਼ਮੀਰ ਵਿੱਚ ਵੱਡੀ ਗਿਣਤੀ ਵਿੱ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ । ਇਸ ਦੇ ਬਾਅਦ ਪੈਲੇਟ ਗੰਨ ਦੀ ਵਰਤੋਂ ‘ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਚਿੰਤਾ ਜਤਾਈ ਸੀ । ਨਾਲ ਹੀ ਭੀੜ ਨੂੰ ਕਾਬੂ ਕਰਨ ਦੇ ਲਈ ਜ਼ਿਆਦਾ ਮਨੁੱਖੀ ਤਰੀਕੇ ਅਪਨਾਉਣ ਦੀ ਵਕਾਲਤ ਕੀਤੀ ਗਈ ਸੀ ।

ਪੈਲੇਟ ਗੰਨ ਦੀ ਵਰਤੋਂ ਗਲਤ ਹੈ

ਪ੍ਰਦਰਸ਼ਨ ਦੇ ਦੌਰਾਨ ਪੈਲੇਟ ਗੰਨ ਦੀ ਵਰਤੋਂ ਕਰਨ ਦੇ ਦਾਅਵੇ ‘ਤੇ ਰਿਟਾਇਡ IPS ਅਫਸਰ SR ਦਾਰਾਪੁਰੀ ਨੇ ਬਲਵਿੰਦਰ ਸਿੰਘ ਦੀ ਫੋਟੋ ਵੇਖ ਦੱਸਿਆ ਕਿ ਇਹ ਪੈਲੇਟ ਗੰਨ ਦੇ ਜਖਮ ਦੇ ਨਿਸ਼ਾਨ ਹਨ । ਇਹ ਪੈਲੇਟ ਗੰਨ ਦੇ ਹੀ ਛਰੇ ਹਨ। ਕਿਸਾਨਾਂ ‘ਤੇ ਚਲਾਏ ਗਏ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੁਲਿਸ ਕਿਸ ਹਾਲਾਤ ਵਿੱਚ ਪੈਲੇਟ ਗੰਨ ਚੱਲਾ ਸਕਦੀ ਹੈ ਤਾਂ ਸਾਬਕਾ IPS ਅਫਸਰ ਨੇ ਕਿਹਾ ਭਾਰਤ ਵਿੱਚ ਪੁਲਿਸ ਨੂੰ ਪੈਲੇਟ ਗੰਨ ਦੀ ਵਰਤੋਂ ਕਰਨ ਦੀ ਮਨਾਹੀ ਹੈ,ਕਿਸੇ ਵੀ ਹਾਲਾਤ ਵਿੱਚ ਇਸ ਦੀ ਵਰਤੋਂ ਨਹੀਂ ਹੋ ਸਕਦੀ ਹੈ। ਜੇਕਰ ਇਸ ਦੀ ਵਰਤੋਂ ਵੀ ਕਰਨੀ ਪਏ ਤਾਂ ਇਹ ਅਖੀਰਲਾ ਬਦਲ ਹੁੰਦਾ ਹੈ । ਯਾਨੀ ਬਹੁਤ ਹੀ ਗੰਭੀਰ ਹਾਲਤ ਵਿੱਚ ਤੁਸੀਂ ਇਜਾਜ਼ਤ ਦੇ ਨਾਲ ਇਸ ਦੀ ਵਰਤੋਂ ਹੁੰਦੀ ਹੈ ।

ਸਾਬਕਾ IPS ਅਫਸਰ SR ਦਾਰਾਪੁਰੀ ਨੇ ਦੱਸਿਆ ਕਿ ਪਹਿਲਾਂ ਕਸ਼ਮੀਰ ਵਿੱਚ ਹੀ ਪੈਲੇਟ ਗੰਨ ਦੀ ਵਰਤੋਂ ਭਾਰਤ ਸਰਕਾਰ ਵੱਲੋਂ ਹੁੰਦੀ ਸੀ ਇਸ ਤੋਂ ਇਲਾਵਾ ਕਿਸੇ ਵੀ ਸੂਬੇ ਵਿੱਚ ਨਹੀਂ ਹੋਈ। ਸਾਬਕਾ IPS ਅਫਸਰ ਨੂੰ ਜਦੋਂ ਪੁੱਛਿਆ ਗਿਆ ਕੀ ਕਿਸਾਨਾਂ ‘ਤੇ ਪੈਲੇਟ ਗੰਨ ਦੀ ਵਰਤੋਂ ਹੋਣੀ ਚਾਹੀਦੀ ਸੀ ਤਾਂ ਉਨ੍ਹਾਂ ਨੇ ਕਿਹਾ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਸੀ,ਕਿਉਂਕਿ ਛਰੇ ਇਨਸਾਨੀ ਸਰੀਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਦੇ ਹਨ। ਜੇਕਰ ਅੱਖ ਵਿੱਚ ਚੱਲੇ ਜਾਣ ਤਾਂ ਇਨਸਾਨ ਅੰਨਾ ਹੋ ਸਕਦਾ ਹੈ ।

ਸਾਬਕਾ IPS ਅਫਸਰ SR ਦਾਰਾਪੁਰੀ ਨੇ ਦੱਸਿਆ ਕਿ ਪਹਿਲਾਂ ਪੈਲੇਟ ਗੰਨ ਦੀ ਵਰਤੋਂ ਦੀ ਇਜਾਜ਼ਤ ਸੂਬਾ ਸਰਕਾਰ ਦਿੰਦੀ ਸੀ । ਸੂਬਾ ਸਰਕਾਰ ਦਾ ਮਤਲਬ ਹੈ ਮੌਕੇ ‘ਤੇ ਮੌਜੂਦ ਅਧਿਕਾਰੀ ਹੀ ਇਸ ਨੂੰ ਚਲਾਉਣ ਦਾ ਆਰਡਰ ਦਿੰਦੇ ਸਨ। ਕਸ਼ਮੀਰ ਦੀ ਘਟਨਾਵਾਂ ਦੇ ਬਾਅਦ ਇਸ ਦੀ ਵਰਤੋਂ ਹੁਣ ਤੱਕ ਨਹੀਂ ਹੋਈ ।

ਸਾਬਕਾ IPS ਅਫਸਰ ਮੁਤਾਬਿਕ ਪੈਲੇਟ ਗੰਨ ਦੀ ਵਰਤੋਂ ਭੀੜ ਨੂੰ ਕੰਟਰੋਲ ਕਰਨ ਦੇ ਲਈ ਹੁੰਦਾ ਹੈ । ਇਸ ਗੰਨ ਵਿੱਚ ਸ਼ਾਰਟ ਨਿਕਲ ਦੇ ਹਨ ਤਾਂ ਹਜ਼ਾਰਾਂ ਪੈਲੇਟ ਨਿਕਲ ਦੇ ਹਨ । ਇਸ ਦਾ ਯੂਜ਼ ਕਿਸੇ ਇੱਕ ਵਿਅਕਤੀ ਵੱਲੋਂ ਨਹੀਂ ਹੁੰਦਾ ਹੈ । ਬਲਕਿ ਭੀੜ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਹੁਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਤੁਸੀਂ ਭੀੜ ਵਿੱਚ ਹੋ ਜਾਂ ਨਹੀਂ । ਜੇਕਰ ਤੁਸੀਂ ਮੌਜੂਦ ਹੋ ਤਾਂ ਤੁਹਾਨੂੰ ਵੀ ਪੈਲੇਟ ਲੱਗ ਸਕਦਾ ਹੈ । ਇਹ ਸਕਿਨ,ਸਿਰ ਅਤੇ ਅੱਖਾਂ ਦੇ ਅੰਦਰ ਚੱਲਾ ਜਾਂਦਾ ਹੈ ।

ਬੁਲੇਟ 5 ਤੋਂ 12 ਰੇਂਜ ਤੱਕ ਦੀ ਹੁੰਦੀ ਹੈ,5 ਨੂੰ ਸਭ ਤੋ ਖਤਰਨਾਕ ਮੰਨਿਆ ਜਾਂਦਾ ਹੈ । ਪੈਲੇਟ ਗੰਨ ਤੋਂ ਛੋਟੀਆਂ-ਛੋਟੀਆਂ ਬਾਲ ਫਾਇਰ ਕੀਤੀਆਂ ਜਾਂਦੀਆਂ ਹਨ। ਇੱਕ ਬੁਲੇਟ ਤੋਂ 100 ਤੋਂ 600 ਬਾਲ ਹੁੰਦੇ ਹਨ । ਫਾਇਰ ਹੋਣ ਤੋਂ ਬਾਅਦ ਬੁਲੇਟ ਹਵਾ ਵਿੱਚ ਫੱਟ ਦੀ ਹੈ ਅਤੇ ਫਿਰ ਬਾਲ 100 ਮੀਟਰ ਦੂਰ ਜਾਕੇ ਫੱਟ ਦੀ ਹੈ।

ਕਾਨੂੰਨ ਦੇ ਜਾਣਕਾਰਾ ਦੇ ਮੁਤਾਬਿਕ ਪੈਲੇਟ ਗੰਨ ਨੂੰ ਲੈਕੇ ਕੋਈ ਕਾਨੂੰਨ ਨਹੀਂ ਹੈ । ਆਰਮਸ ਐਕਟ ਵਿੱਚ ਏਅਰ ਗੰਨ ਦੇ ਲਈ ਨਿਯਮ ਹਨ । ਮੁਆਵਜ਼ੇ ‘ਤੇ ਕੋਈ ਕਾਨੂੰਨ ਨਹੀਂ ਹੈ । ਹੁਣ ਤੱਕ ਕੋਰਟ ਨੂੰ ਅਜਿਹਾ ਕਾਨੂੰਨ ਬਣਾਉਣ ਦਾ ਮੌਕਾ ਨਹੀਂ ਮਿਲਿਆ । ਪੈਲੇਟ ਗੰਨ ਦੀ ਵਜ੍ਹਾ ਕਰਕੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਮੁਆਵਜ਼ਾ ਨਹੀਂ ਮਿਲ ਦਾ ਹੈ ।