India Punjab

ਤਜਿੰਦਰਪਾਲ ਬੱਗਾ ਨੂੰ ਪੰਜਾਬ ਲਿਆ ਰਹੀ ਪੰਜਾਬ ਪੁਲਿਸ ਨੂੰ ਕੁਰੂਕਸ਼ੇਤਰ ਰੋਕਿਆ

ਦ ਖ਼ਾਲਸ ਬਿਊਰੋ : ਅੱਜ ਸਵੇਰੇ ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨੂੰ ਜਨਕਪੁਰੀ, ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਘਰੋਂ ਗ੍ਰਿ ਫ਼ਤਾ ਰ ਕਰ ਲਿਆ ਗਿਆ ਹੈ। ਉਹਨਾਂ ਤੇ ਇਹ ਇਲਜ਼ਾਮ ਹੈ ਕਿ ਉਹਨਾਂ ਨੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀਆਂ ਦਿੱਤੀਆਂ ਸੀ। ਉਸ ਨੂੰ ਇੱਥੇ ਲਿਆਂਦਾ ਜਾ ਰਿਹਾ ਅਦਾਲਤ ਵਿੱਚ ਪੇਸ਼ ਕਰਨ ਲਈ ਪੰਜਾਬ ਲਿਜਾਇਆ ਜਾ ਰਿਹਾ ਸੀ ਕਿ ਹਰਿਆਣਾ ਵਿੱਚ ਕੁਰੂਕਸ਼ੇਤਰ ਲਾਗੇ ਪੰਜਾਬ ਪੁਲਿਸ ਨੂੰ ਰੋਕ ਲਿਆ ਗਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਨੇ ਅਗਵਾ ਦੇ ਕੇਸ ਦਰਜ ਕੀਤਾ ਹੈ।ਇਹ ਕੇਸ ਤਜਿੰਦਰ ਪਾਲ ਸਿੰਘ ਬੱਗਾ ਦੇ ਪਿਤਾ ਨੇ ਕਰਵਾਈ ਹੈ ।

ਇਸ ਕੇਸ ਨੂੰ ਲੈ ਕੇ ਹਰਿਆਣਾ ਸੂਬੇ ਦੇ ਤਿੰਨ ਜਿਲ੍ਹਿਆਂ ਕੁਰੂਕਸ਼ੇਤਰ,ਕਰਨਾਲ ਤੇ ਅੰਬਾਲਾ ਦੇ ਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਬੱਗਾ ਨੂੰ 5 ਵਾਰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਸ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ,ਸੋ ਇਸ ਲਈ ਇਹ ਕਾਰਵਾਈ ਕੀਤੀ ਗਈ ਹੈ।ਇਸ ਤੋਂ ਬਾਅਦ ਪਿੱਪਲੀ ਪੁਲਿਸ ਥਾਣੇ ਵਿੱਚ ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨੂੰ ਲਿਜਾਇਆ ਗਿਆ ਹੈ।ਪੰਜਾਬ ਪੁਲਿਸ ਤੋਂ ਇਲਾਵਾ ਉਥੇ ਹਰਿਆਣਾ ਪੁਲਿਸ ਵੀ ਮੋਜੂਦ ਹੈ ਤੇ ਦਿੱਲੀ ਪੁਲਿਸ ਵੀ ਜਲਦੀ ਹੀ ਕੁਰੂਕਸ਼ੇਤਰ ਪਹੁੰਚ ਰਹੀ ਹੈ ।