Punjab

ਹਰਿਆਣਾ ਪੁਲਿਸ ਨੇ ਅੱਗੇ ਨਹੀਂ ਵਧਣ ਦਿੱਤੇ ਕਿਸਾਨ! ਅੱਥਰੂ ਗੈਸ ਹਮਲੇ ‘ਚ ਕਿਸਾਨ ਹੋਇਆ ਜਖਮੀ

ਬਿਉਰੋ ਰਿਪਰੋਟ – ਪੰਜਾਬ-ਹਰਿਆਣਾ ਸਰਹੱਦ ‘ਤੇ ਪਿਛਲੇ 9 ਮਹੀਨਿਆਂ ਤੋਂ ਡੇਰੇ ਲਾਏ ਹੋਏ ਕਿਸਾਨਾਂ ਦਾ ਦਿੱਲੀ ਵੱਲ ਮਾਰਚ 1 ਵਜੇ ਸ਼ੁਰੂ ਹੋਇਆ। 101 ਕਿਸਾਨ ਪੈਦਲ ਅੰਬਾਲਾ ਵੱਲ ਵਧ ਰਹੇ ਸਨ ਤਾਂ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਬੈਰੀਕੇਡ ਲਗਾ ਕੇ ਰੋਕ ਲਗਾ ਦਿੱਤੀ ਤੇ ਅੱਗੇ ਵਧ ਰਹੇ ਕਿਸਾਨਾਂ ਉਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਤੇ 5-6 ਕਿਸਾਨ ਜ਼ਖਮੀ ਹੋ ਗਏ। ਹਰਿਆਣਾ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਦਿੱਲੀ ਪੁਲਿਸ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ ਅਤੇ ਫਿਰ ਅੱਗੇ ਵਧਣਾ ਚਾਹੀਦਾ ਹੈ। ਕਿਸਾਨਾਂ ਵਲੋਂ ਅੱਗੇ ਵਧਣ ਲਈ ਪਹਿਲਾਂ ਬੈਰੀਕੇਡਿਗ ਤੋੜੀ ਗਈ ਅਤੇ ਫਿਰ ਜਾਲੀਆਂ ਨੂੰ ਹਟਾਇਆ ਗਿਆ। ਇਸ ਤੋਂ ਬਾਅਦ ਲੰਬਾ ਸਮਾਂ ਤੱਕ ਹਰਿਆਣਾ ਪ੍ਰਸਾਸ਼ਨ ਅਤੇ ਕਿਸਾਨ ਆਹਮਣੇ ਸਾਹਮਣੇ ਰਹੇ ਅਤੇ ਫਿਰ ਜਦੋਂ ਕਿਸਾਨ ਪਿੱਛੇ ਨਹੀਂ ਹਟੇ ਤਾਂ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲਿਆ ਦਾ ਇਸਤਮਾਲ ਕੀਤਾ ਗਿਆ, ਜਿਸ ਵਿਚ ਇਕ ਮਰਜਿਵੜੇ ਕਿਸਾਨ ਸੁਰਜੀਤ ਸਿੰਘ ਫੂਲ ਜਖਮੀ ਹੋ ਗਏ। ਇਸ ਤੋਂ ਬਾਅਦ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਬਿਆਨ ਵੀ ਸਾਹਮਣੇ ਆਇਆ ਹੈ। ਕਿਸਾਨ ਲੀਡਰ ਸਵਰਨ ਸਿੰਘ ਪੰਧੇਰ ਨੇ ਇਸ ਮੌਕੇ ਕਿਹਾ ਕਿ ਨਿਹੱਥੇ ਕਿਸਾਨਾਂ ਉਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 5-6 ਕਿਸਾਨ ਜ਼ਖਮੀ ਹੋਣ ਦੀ ਖ਼ਬਰ ਹੈ, ਇਹ ਕਿਸਾਨਾਂ ਉਤੇ ਜਬਰ ਹੋ ਰਿਹਾ ਹੈ। ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਗੱਲਬਾਤ ਕਰਨ ਅਤੇ ਸਾਨੂੰ ਅੱਗੇ ਜਾਣ ਦੇਣ। ਪੰਧੇਰ ਨੇ ਅੱਗੇ ਕਿਹਾ ਕਿ ਅਸੀ ਅੱਗੇ ਵਿਚਾਰ ਕਰ ਰਹੇ ਹਾਂ ਕਿ ਅੱਗੇ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਦਾਤਾ ਉਤੇ ਜੁਲਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅਪੀਲ ਹੈ ਕਿ ਸਾਨੂੰ ਸ਼ਾਂਤੀਪੂਰਨ ਅੱਗੇ ਜਾਣ ਦੇਣ। ਸਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਅਸੀ ਪੰਜਾਬੀਆਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅਤੇ ਹੁਣ ਸਾਡੇ ਉਤੇ ਹੀ ਜੁਲਮ ਹੋ ਰਿਹਾ ਹੈ। ਫਿਲਹਾਲ ਕਿਸਾਨਾਂ ਦੇ ਜੱਥੇ ਨੂੰ ਵਾਪਸ ਬੁਲਾ ਲਿਆ ਹੈ ਤੇ ਅਗਲੀ ਰਣਨੀਤੀ ਪੀਸੀ ਕਰਕੇ ਦੱਸੀ ਜਾਵੇਗੀ।

ਇਹ ਵੀ ਪੜ੍ਹੋ – ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਕਤਲ! ਤਰਨ ਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ