ਮੋਹਾਲੀ : ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਪੁਲਿਸ ਨੇ ਮੋਹਾਲੀ ਏਅਰਪੋਰਟ ਤੋਂ ਨਵਦੀਪ ਜਲਵੇੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨਵਦੀਪ ਜਲਵੇੜਾ ਖਿਲਾਫ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਜਲਦ ਹੀ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਵੀ ਖਬਰ ਹੈ ਕਿ 2 ਕਿਸਾਨ ਯੂਨੀਅਨ ਦੇ ਸਾਥੀ ਵੀ ਹਿਰਾਸਤ ਵਿਚ ਲਏ ਗਏ ਹਨ। ਨਵਦੀਪ ਸਿੰਘ ਕਿਸਾਨੀ ਅੰਦੋਲਨ ‘ਚ ਕਾਫੀ ਸਰਗਰਮ ਹੈ । ਉਹ ਸ਼ੰਭੂ ਬਾਰਡਰ ‘ਤੇ ਮੰਗਾਂ ਨੂੰ ਲੈ ਕੇ ਡਟਿਆ ਹੋਇਆ ਸੀ।
ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਅਜਿਹੇ ਵਿਚ ਕਿਸਾਨ ਨਵਦੀਪ ਜਲਵੇੜਾ ਨੂੰ ਬੀਤੀ ਸ਼ਾਮ ਮੋਹਾਲੀ ਤੋਂਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਕਿਸਾਨ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਨਵਦੀਪ ਜਲਵੇੜਾ ਖਿਲਾਫ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਸਣੇ ਕਈ ਹੋਰ ਮਾਮਲੇ ਵੀ ਦਰਜ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਵੀ ਅੰਬਾਲਾ ਪੁਲਿਸ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਮੁਹਾਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਤੋਂ ਬਾਅਦ ਅੰਬਾਲਾ ਸੀਆਈਏ ਨਵਦੀਪ ਜਲਬੇੜਾ ਨੂੰ ਅੰਬਾਲਾ ਦੀ ਅਦਾਲਤ ਵਿੱਚ ਲੈ ਗਈ। ਨਵਦੀਪ ਨੂੰ ਅੱਜ ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਨਵਦੀਪ ਦਾ ਮੈਡੀਕਲ ਕਰਵਾਇਆ ਗਿਆ।
ਨਵਦੀਪ ਸਿੰਘ ਜਲਬੇੜਾ ਕਿਸਾਨ ਆਗੂ ਜੈ ਸਿੰਘ ਦਾ ਪੁੱਤਰ ਹੈ, ਜੋ ਪਹਿਲੀ ਵਾਰ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ
ਨਵਦੀਪ ਪਿਛਲੇ ਕਿਸਾਨ ਅੰਦੋਲਨ ਵਿਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ। ਪਿਛਲੀ ਵਾਰ ਜਦੋਂ ਪੰਜਾਬ ਤੋਂ ਕਿਸਾਨਾਂ ਦਾ ਇੱਕ ਜਥਾ ਸ਼ੰਭੂ ਬਾਰਡਰ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਸਨ।
ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਿਸਾਨਾਂ ‘ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਇਸ ਦੌਰਾਨ ਨਵਦੀਪ ਪੁਲਿਸ ਨੂੰ ਚਕਮਾ ਦੇ ਕੇ ਵਾਟਰ ਕੈਨਨ ਵਾਲੀ ਗੱਡੀ ‘ਤੇ ਚੜ ਗਿਆ। ਉਸ ਨੇ ਜਲ ਤੋਪ ਪੁਲਿਸ ਵੱਲ ਮੋੜ ਦਿੱਤੀ। ਇਸ ਤੋਂ ਬਾਅਦ ਉਹ ਛਾਲ ਮਾਰ ਕੇ ਟਰਾਲੀ ‘ਤੇ ਆ ਗਿਆ। ਇਸ ਮਗਰੋਂ ਪੁਲਿਸ ਨੇ ਨਵਦੀਪ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ।