The Khalas Tv Blog Punjab ਹਰਿਆਣਾ ਦੇ ਸੰਸਦ ਮੈਂਬਰ ਨੇ ਕਿਸਾਨਾਂ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ! ਸਰਵਨ ਸਿੰਘ ਪੰਧੇਰ ਨੇ ਜਤਾਇਆ ਇਤਰਾਜ਼
Punjab

ਹਰਿਆਣਾ ਦੇ ਸੰਸਦ ਮੈਂਬਰ ਨੇ ਕਿਸਾਨਾਂ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ! ਸਰਵਨ ਸਿੰਘ ਪੰਧੇਰ ਨੇ ਜਤਾਇਆ ਇਤਰਾਜ਼

ਬਿਉਰੋ ਰਿਪੋਰਟ – ਹਰਿਆਣਾ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮਚੰਦਰ ਜਾਂਗੜਾ (Ramchandra Jangra) ਵੱਲੋਂ ਕਿਸਾਨਾਂ ਨੂੰ ਲੈ ਕੇ ਵਿਵਦਾਤ ਬਿਆਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜਾਂਗੜਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਟਿੱਕਰੀ ਅਤੇ ਸਿੰਘੂ ਸਰਹੱਦ ਦੇ ਪਿੰਡਾਂ ਤੋਂ 700 ਲੜਕੀਆਂ ਲਾਪਤਾ ਹੋ ਚੁੱਕੀਆਂ ਹਨ ਅਤੇ ਪੰਜਾਬ ਤੋਂ ਆਏ ਨਸ਼ੇੜੀਆਂ ਨੇ ਹਰਿਆਣਾ ਵਿੱਚ ਨਸ਼ੇ ਦੀ ਲਤ ਵਧਾ ਦਿੱਤੀ ਹੈ। ਭਾਜਪਾ ਸੰਸਦ ਮੈਂਬਰ ਨੇ ਪੰਜਾਬ ‘ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 2021 ਤੋਂ ਪਹਿਲਾਂ ਹਰਿਆਣਾ ‘ਚ ਕੋਈ ਨਸ਼ਾ ਨਹੀਂ ਸੀ। ਪਰ ਹੁਣ ਸਾਡੇ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ। ਜਾਂਗੜਾ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਲੀਡਰ ਸਰਵਨ ਸਿੰਘ ਪੰਧੇਨ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹ ਕਿ ਭਾਜਪਾ ਅਤੇ ਇਸ ਦੇ ਸੰਸਦ ਮੈਂਬਰ ਫਿਰਕੂ ਦੰਗੇ ਭੜਕਾਉਣ ਦਾ ਕੰਮ ਕਰਦੇ ਹਨ। ਉਸ ਵਿਰੁੱਧ ਧਾਰਾ 295 ਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਬਰਖਾਸਤ ਕੀਤਾ ਜਾਵੇ। ਪੰਧੇਰ ਨੇ ਕਿਹਾ ਕਿ ਇਹ ਭਾਈਚਾਰਿਆਂ ਨੂੰ ਲੜਾਉਣਾ ਚਾਹੁੰਦੇ ਹਨ। ਪੰਧੇਰ ਨੇ ਕਿਹਾ ਕਿ ਉਹ ਵੀ ਕਹਿ ਰਹੇ ਹਨ ਕਿ ਇਸ ਧਰਨੇ ਦੀ ਕੋਈ ਲੋੜ ਨਹੀਂ ਪਰ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਮੋਦੀ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਪਰ ਉਹ ਜਾਣਨਾ ਚਾਹੁੰਦੇ ਹਨ ਕਿ ਇਹ ਕੀ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਉਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਲੜਨ ਜੋ ਅਜਿਹੀਆਂ ਗੱਲਾਂ ਕਰ ਰਹੇ ਹਨ ਅਤੇ ਭਾਈਚਾਰਿਆਂ ਨੂੰ ਲੜਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਸੰਸਦ ਮੈਂਬਰ ਨੂੰ ਬਰਖਾਸਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ – ਪੰਜਾਬ ਨੂੰ ਦਹਿਲਾਉਣ ਦੀ ਹੋਈ ਨਾਕਾਮ ਕੋਸ਼ਿਸ਼! ਸੁੱਟਿਆ ਹੈਂਡ ਗ੍ਰੇਨੇਡ

 

Exit mobile version