India

ਹਰਿਆਣਾ ਨੂੰ ਲੈਕੇ ਵੱਡੀ ਖਬਰ !

ਬਿਊਰੋ ਰਿਪੋਰਟ : ਹਰਿਆਣਾ ਦੇ ਨੂੰਹ ਵਿੱਚ ਸੋਮਵਾਰ ਨੂੰ ਹਿੰਦੂ ਸੰਗਠਨਾਂ ਵੱਲੋਂ ਕੱਢੀ ਜਾ ਰਹੀ ਬ੍ਰਿਜਮੰਡਲ ਯਾਤਰਾ ਦੌਰਾਨ ਵੱਡਾ ਹੰਗਾਮਾ ਹੋ ਗਿਆ । 2 ਗੁੱਟਾਂ ਵਿੱਚ ਹੋਏ ਟਕਰਾਅ ਵਿੱਚ ਤਿੰਨ ਦਰਜਨ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ । ਪੁਲਿਸ ‘ਤੇ ਪੱਥਰਾਅ ਕੀਤਾ ਗਿਆ। ਭੀੜ ਦੇ ਵੱਲੋਂ ਚੱਲੀ ਗੋਲੀ ਵਿੱਚ ਇੱਕ ਹੋਮਗਾਰਡ ਦੀ ਮੌਤ ਹੋ ਗਈ ਹੈ ।

ਹਿੰਸਾ ਵਿੱਚ ਕਈ ਲੋਕ ਅਤੇ ਪੁਲਿਸ ਵਾਲੇ ਜਖ਼ਮੀ ਹੋਏ ਹਨ । ਮੇਵਾਤ ਦੇ DSP ਸੱਜਣ ਸਿੰਘ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ। ਗੁਰੂਗਰਾਮ ਕ੍ਰਾਇਮ ਬਰਾਂਚ ਦੇ ਇੰਸਪੈਕਟਰ ਦੇ ਢਿੱਡ ਵਿੱਚ ਗੋਲੀ ਲੱਗੀ ਹੈ । ਹਮਲਾਵਰਾਂ ਨੇ ਨੂੰਹ ਦੇ ਸਾਇਬਰ ਥਾਣੇ ‘ਤੇ ਹਮਲਾ ਕੀਤਾ । ਪੱਥਰ ਸੁੱਟੇ ਅਤੇ ਗੱਡੀਆਂ ਫੂਕ ਦਿੱਤੀਆਂ। ਹੰਗਾਮੇ ਨੂੰ ਵੇਖ ਕੇ ਪੁਲਿਸ ਮੁਲਾਜ਼ਮ ਜਾਣ ਬਚਾਉਣ ਲਈ ਭੱਜੇ। ਮੇਵਾਤ ਵਿੱਚ ਕਸਬੇ ਨਗੀਨਾ ਅਤੇ ਫਿਰੋਜ਼ਪੁਰ ਝਿਕਰਾ ਵਿੱਚ ਕਈ ਥਾਵਾਂ ‘ਤੇ ਅੱਗ ਲਗਾਈ ਗਈ ।

ਹਿੰਸਕ ਭੀੜ ਨੇ ਸਕੂਲ ਬੱਸ ਵਿੱਚ ਵੀ ਭੰਨਤੋੜ ਕੀਤੀ,ਰਾਹਤ ਦੀ ਗੱਲ ਇਹ ਹੈ ਕਿ ਬੱਸ ਵਿੱਚ ਬੱਚੇ ਨਹੀ ਸੀ । ਸਿਰਫ ਇਨ੍ਹਾਂ ਹੀ ਨਹੀਂ ਹਿੰਸਕ ਭੀੜ ਬੱਸ ਨੂੰ ਲੁੱਟ ਕੇ ਲੈ ਗਈ ਅਤੇ ਥਾਣੇ ਦੀ ਕੰਧ ਤੋੜ ਦਿੱਤੀ

ਨੂੰਹ ਜ਼ਿਲ੍ਹਾਂ ਪ੍ਰਸ਼ਾਸਨ ਨੇ ਹਾਲਾਤਾ ਨਾਲ ਨਜਿੱਠਣ ਦੇ ਲ਼ਈ ਦੂਜੇ ਜ਼ਿਲ੍ਹੇ ਤੋਂ ਫੋਰਸ ਬੁਲਾਈ ਹੈ । ਨਾਲ ਹੀ ਧਾਰਾ 144 ਲੱਗਾ ਦਿੱਤੀ ਗਈ ਹੈ । 2 ਅਗਸਤ ਤੱਕ ਯਾਨੀ 2 ਦਿਨ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੀ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ।

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੈਰਾਮਿਲਟ੍ਰੀ ਫੋਰਸ ਦੀਆਂ 3 ਕੰਪਨੀਆਂ ਨੂੰ ਨੂੰਹ ਵਿੱਚ ਭੇਜ ਰਹੀ ਹੈ । ਇੱਥੇ ਫਸੇ ਲੋਕਾਂ ਨੂੰ ਕੱਢਣ ਦੇ ਲਈ ਵਾਧੂ ਫੋਰਸ ਭੇਜੀ ਗਈ ਹੈ । ਵਿਜ ਨੇ ਦੱਸਿਆ ਕਿ ਮੇਵਾਤ ਦੇ ਐੱਸਪੀ ਛੁੱਟੀ ਤੇ ਸਨ ਉਨ੍ਹਾਂ ਦੀ ਥਾਂ ਪਲਵਲ ਦੇ ਐੱਸਪੀ ਨੂੰ ਉੱਥੇ ਭੇਜਿਆ ਗਿਆ ਹੈ ।

ਸ਼ਿਵ ਮੰਦਰ ਵਿੱਚ ਫਸੀਆਂ ਔਰਤਾਂ

ਨੂੰਹ ਦੇ ਨਲਹੜ ਸ਼ਿਵ ਮੰਦਰ ਵਿੱਚ ਹੁਣ ਵੀ ਕਾਫੀ ਲੋਕ ਫਸੇ ਹੋਣ ਦੀ ਗੱਲ ਸਾਹਮਣੇ ਆਈ ਹੈ । ਇਨ੍ਹਾਂ ਦੀ ਗਿਣਤੀ 2 ਹਜ਼ਾਰ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਹਨ। ਇਸ ਵਿੱਚ ਕਰਨਾਲ,ਅੰਬਾਲਾ,ਜੀਂਦ,ਹਿਸਾਰ,ਨਾਰਨੌਲ,ਗੁਰੂਗਰਾਮ,ਫਰੀਦਾਬਾਦ,ਸੋਨੀਪਤ,ਰੋਹਤਕ,ਰੇਵਾੜੀ ਦੇ ਲੋਕ ਸ਼ਾਮਲ ਹਨ । ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਹਨ।

ਗੁਰੂਗਰਾਮ ਵਿੱਚ ਪਹੁੰਚੀ ਹਿੰਸਕ ਭੀੜ,ਗੱਡੀਆਂ ਫੂਕੀਆਂ

ਉਧਰ ਹਿੰਸਾ ਵਿੱਚ ਸ਼ਾਮਲ ਲੋਕ ਗੁਰੂਗਰਾਮ ਪਹੁੰਚ ਗਏ ਹਨ ਉਨ੍ਹਾਂ ਨੇ ਸੋਹਨਾ ਵਿੱਚ ਇੱਕ ਗੱਡੀ ਨੂੰ ਫੂਕ ਦਿੱਤਾ ਹੈ । ਇਨ੍ਹਾਂ ਹੀ ਨਹੀਂ 2 ਗੱਡੀਆਂ ਦੀ ਛੱਤਾਂ ‘ਤੇ ਬੈਠੀਆਂ ਔਰਤਾਂ ਨੇ ਜ਼ਬਰਦਸਤ ਪੱਥਰਾਅ ਕੀਤਾ । ਹਿੰਸਾ ਸ਼ੁਰੂ ਹੁੰਦੇ ਹੀ ਵਪਾਰੀਆਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਗੁਰੂ ਗਰਾਮ ਦੇ DCP ਈਸਟ ਨੀਤੀਸ਼ ਅਗਰਵਾਲ ਨੇ ਕਿਹਾ ਹਾਲਾਤ ਕੰਟਰੋਲ ਵਿੱਚ ਹਨ । ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ । ਹਿੰਸਾ ਨੂੰ ਵੇਖ ਦੇ ਹੋਏ ਨੂੰਹ ਤੋਂ ਬਾਅਦ ਗੁਰੂਗਰਾਮ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ।

ਬ੍ਰਜ ਮੰਡਲ ਯਾਤਰਾ ਨੂੰਹ ਦੇ ਨਲਹੜ ਸ਼ਿਵ ਮੰਦਰ ਦੇ ਫਿਰੋਜ਼ਪੁਰ ਸ਼ਿਕਰਾ ਦੇ ਵੱਲ ਰਵਾਨਾ ਹੋਈ ਸੀ । ਜਿਵੇਂ ਹੀ ਯਾਤਰਾ ਤਿਰੰਗਾ ਪਾਰਕ ਦੇ ਕੋਲ ਪਹੁੰਚੀ, ਉੱਥੇ ਇੱਕ ਭਾਈਚਾਰੇ ਦੇ ਲੋਕ ਇਕੱਠੇ ਸਨ । ਆਹਮੋ-ਸਾਹਮਣੇ ਆਉਂਦੇ ਹੀ ਦੋਵੇ ਪੱਖਾਂ ਵਿੱਚ ਟਕਰਾਰ ਹੋ ਗਈ ਅਤੇ ਵੇਖ ਦੇ ਹੀ ਵੇਖ ਦੇ ਪੱਥਰਾਅ ਸ਼ੁਰੂ ਹੋ ਗਿਆ ।

40 ਤੋਂ ਵੱਧ ਗੱਡੀਆਂ ਨੂੰ ਅੱਗ ਲਗਾਈ ਗਈ।

ਸੋਮਵਾਰ ਦੁਪਹਿਰ ਨੂੰ ਸਭ ਤੋਂ ਪਹਿਲਾਂ ਤਿਰੰਗਾ ਪਾਰਕ ਦੇ ਕੋਲ ਹਿੰਸਾ ਭੜਕੀ ਵਿਖਦੇ ਹੀ ਵੇਖਦੇ ਪੂਰੇ ਨੂੰਹ ਸ਼ਹਿਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਇਸ ਦੌਰਾਨ ਪੁਰਾਣਾ ਬੱਸ ਸਟੈਂਡ,ਹੋਟਲ ਬਾਇਪਾਸ,ਮੇਨ ਬਾਜ਼ਾਰ,ਅਨਾਜ ਮੰਡੀ ਅਤੇ ਗੁਰੂਗਰਾਮ-ਅਲਵਰ ਹਾਈਵੇਅ ‘ਤੇ ਇੱਕ ਦੇ ਬਾਅਦ ਇੱਕ ਗੱਡੀਆਂ ਨੂੰ ਫੂਕ ਦਿੱਤਾ ਗਿਆ। ਨੂੰਹ ਸਥਿਤ ਗੁਰੂਗਰਾਮ-ਅਲਵਰ ਨੈਸ਼ਨਲ ਹਾਈਵੇਅ ਤੇ ਹੀਰੋ ਕੰਪਨੀ ਦੇ ਸ਼ੋਅਰੂਮ ਵਿੱਚ ਭੀੜ ਨੇ 200 ਬਾਇਕ ਲੁੱਟ ਲਈ । ਸੁਨੀਲ ਮੋਟਰਸ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦੀ ਭੀੜ ਅੰਦਰ ਵੜੀ ਬਾਇਕ ਲੈਕੇ ਫਰਾਰ ਹੋ ਗਏ । ਇਸੇ ਰਸਤੇ ‘ਤੇ ਸਵੇਰ ਸਭ ਤੋਂ ਪਹਿਲਾਂ ਹਿੰਸਾ ਹੋਈ ਸੀ । ਦੁਪਹਿਰ ਤੱਕ 40 ਤੋਂ ਜ਼ਿਆਦਾ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ । ਇਸ ਵਿੱਚ ਬੱਸ,ਕਾਰਾਂ, ਸਕੂਟਰ ਅਤੇ ਹੋਰ ਗੱਡੀਆਂ ਵੀ ਸ਼ਾਮਲ ਸਨ । ਪੂਰੇ ਨੂੰਹ ਸ਼ਹਿਰ ਵਿੱਚ ਧੂੰਆਂ ਨਜ਼ਰ ਆ ਰਿਹਾ ਸੀ ।