ਬਿਉਰੋ ਰਿਪੋਰਟ – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਜਨਰਲ ਚੋਣਾਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਹੋਣੀਆਂ ਸਨ ਪਰ ਲੋਕਸਭਾ ਚੋਣਾਂ ਅਤੇ ਸਕੂਲਾਂ ਦੀ ਪ੍ਰੀਖਿਆ ਦੀ ਵਜ੍ਹਾ ਕਰਕੇ ਇਸ ਨੂੰ ਟਾਲ਼ ਦਿੱਤਾ ਗਿਆ। ਪਰ ਹੁਣ ਸਰਕਾਰ ਦੇ ਨਵੇਂ ਫੈਸਲੇ ਤੋਂ ਲੱਗਦਾ ਹੈ ਕਿ ਉਹ ਇਹ ਅਗਲੇ ਡੇਢ ਸਾਲ ਦੇ ਲਈ ਟਲ਼ ਗਈਆਂ ਹਨ। ਹਰਿਆਣਾ ਦੀ ਨਾਇਬ ਸੈਣੀ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ 18 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।
ਹਰਿਆਣਾ ਸਰਕਾਰ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਵਲੋਂ, ਹਰਿਆਣਾ ਸਿੱਖ ਗੁਰਦੁਆਰਾ (ਐਮ) ਐਕਟ, 2014 (2014 ਦਾ ਐਕਟ 22) ਦੀ ਧਾਰਾ 16 ਦੀ ਉਪ ਧਾਰਾ (8) ਅਤੇ ਹਰਿਆਣਾ ਸਿੱਖ ਗੁਰਦੁਆਰਾ (ਐਮ) ਦੀ ਵਰਤੋਂ ਵਿੱਚ ਹੈ।ਐਕਟ ਦੀ ਧਾਰਾ 11 ਤਹਿਤ ਪ੍ਰਬੰਧਕੀ ਕਮੇਟੀ ਦੇ ਗਠਨ ਤੱਕ 18 ਮਹੀਨਿਆਂ ਦੇ ਸਮੇਂ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਚਲਾਉਣ ਲਈ 41 ਵਿਅਕਤੀਆਂ ਨੂੰ ਐਡਹਾਕ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ।