ਬਿਉਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਜਾਰੀ ਸ਼ੈਡੀਊਲ ਵਾਪਸ ਲੈ ਲਿਆ ਗਿਆ ਹੈ । ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਮਿਸ਼ਨਰ ਐੱਚਐੱਸ ਭੱਲਾ ਨੇ ਦੱਸਿਆ ਕਿ ਹਰਿਆਣਾ ਸਕੂਲ ਵਿਭਾਗ ਨੇ ਸੈਕੰਡਰੀ ਐਜੂਕੇਸ਼ਨ ਦੇ ਡਾਇਰੈਕਟਰ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਚੋਣਾਂ ਦਾ ਸ਼ੈਡੀਊਲ ਵਾਪਸ ਲੈਣ ਦੀ ਬੇਨਤੀ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ CBSE ਅਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆ ਹਨ,ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਿਲਹਾਲ ਟਾਲ ਦਿੱਤੀਆਂ ਜਾਣ।
ਜਸਟਿਸ ਭੱਲ਼ਾ ਨੇ ਦੱਸਿਆ ਕਿ ਡਾਇਰੈਕਟਰ ਦੀ ਅਪੀਲ ਨੂੰ ਮਨਜ਼ੂਰ ਕਰਦੇ ਹੋਏ ਅਤੇ ਵਿਦਿਆਰਥੀਆਂ ਦੇ ਹਿੱਤਾਂ ਦਾ ਧਿਆਨ ਰੱਖ ਦੇ ਹੋਏ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸ਼ੈਡੀਊਲ ਵਾਪਸ ਲਿਆ ਗਿਆ ਹੈ । ਨਵਾਂ ਸ਼ੈਡੀਊਲ ਬਾਅਦ ਵਿੱਚੋਂ ਜਾਰੀ ਕੀਤਾ ਜਾਵੇਗਾ ।
40 ਵਾਰਡਾਂ ਦੇ ਲਈ ਜਾਰੀ ਕੀਤਾ ਗਿਆ ਸੀ ਸ਼ੈਡੀਊਲ
ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲ਼ਈ ਬੀਤੇ ਦਿਨੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ 40 ਵਾਰਡਾਂ ਦੇ ਲਈ ਸ਼ੈਡੀਊਲ ਜਾਰੀ ਕੀਤਾ ਸੀ। ਜਿਸ ਦੇ ਤਹਿਤ 10 ਫਰਵਰੀ ਤੋਂ 16 ਫਰਵਰੀ ਦੇ ਵਿਚਾਲੇ ਨਾਮਜ਼ਦਗੀਆਂ ਭਰੀਆਂ ਜਾਣੀਆਂ ਸਨ ਅਤੇ 17 ਫਰਵਰੀ ਨੂੰ ਨਾਜ਼ਦਗੀਆਂ ਦੀ ਜਾਂਚ ਹੋਣੀ ਸੀ, 6 ਮਾਰਚ ਨੂੰ ਸਵੇਰ 8 ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਅਤੇ ਉਸੇ ਦਿਨ ਹੀ ਨਤੀਜਿਆਂ ਦਾ ਐਲਾਨ ਹੋਣਾ ਸੀ ।