India Khetibadi Punjab

ਖਨੌਰੀ ਜਾ ਰਹੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ! ਟਾਇਰਾਂ ਦੇ ਕਿਲ ਮਾਰੇ ! ਕਿਸਾਨਾਂ ਨੇ ਦਿੱਤਾ ਡਬਲ ਜਵਾਬ !

ਬਿਉਰੋ ਰਿਪੋਰਟ : ਖਨੌਰੀ ਬਾਰਡਰ ਜਾ ਰਹੇ ਹਰਿਆਣਾ ਦੇ ਕਿਸਾਨਾਂ ਅਤੇ ਪੁਲਿਸ ਵਿੱਚ ਜ਼ਬਰਦਸਤ ਟਕਰਾਅ ਹੋਇਆ । ਹਿਸਾਰ ਦੇ ਪਿੰਡ ਚੌਪਟਾ ਦੇ ਕਿਸਾਨ ਖਨੌਰੀ ਬਾਰਡਰ ‘ਤੇ ਜਾ ਰਹੇ ਸਨ ਇਸ ਦੌਰਾਨ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਉਨ੍ਹਾਂ ਨੂੰ ਰੋਕਿਆ ਅਤੇ ਲਾਠੀ ਚਾਰਜ ਵੀ ਕੀਤਾ । ਸਿਰਫ਼ ਇੰਨਾਂ ਹੀ ਨਹੀਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੇ ਲਈ ਟਰੈਕਟਰ ਦੀ ਹਵਾ ਵੀ ਕੱਢ ਦਿੱਤੀ । ਕਿਸਾਨ ਇਸ ਤੋਂ ਬਾਅਦ ਭੜਕ ਗਏ ਅਤੇ ਪਥਰਾਅ ਸ਼ੁਰੂ ਕੀਤੀ । ਪੁਲਿਸ ਦੀਆਂ ਗੱਡੀਆਂ ਤੋੜ ਦਿੱਤੀਆਂ ਗਈਆਂ । ਇਲਜ਼ਾਮਾਂ ਮੁਤਾਬਿਕ ਪੁਲਿਸ ਚੌਕੀ ‘ਤੇ ਵੀ ਪੱਥਰਾਅ ਕੀਤਾ ਗਿਆ ।

ਇਸ ਵਿਚਾਲੇ ਹਿਸਾਰ ਦੇ ਡੀਸੀ ਉਤਮ ਸਿੰਘ ਨੇ ਖੇੜੀ ਚੌਪਟਾ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ । ਕਿਸਾਨਾਂ ਨੇ ਇੱਕ ਕਮੇਟੀ ਬਣਾਈ ਹੈ,ਕਮੇਟੀ ਸਵੇਰ ਮੀਟਿੰਗ ਕਰਕੇ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕਰੇਗੀ । ਇਸ ਵਿਚਾਲੇ ਪੁਲਿਸ ਮੌਕੇ ‘ਤੇ ਅਲਰਟ ਹੈ । ਮਿਰਚਪੁਰ ਦੇ ਸਿਹਤ ਕੇਂਦਰ ਵਿੱਚ ਨਾਰਨੌਂਦ ਦੇ ਡੀਐੱਸਪੀ ਰਾਜ ਸਿੰਘ ਸਮੇਤ 30 ਦੇ ਕਰੀਬ ਪੁਲਿਸ ਮੁਲਾਜ਼ਮਾਂ ਦਾ ਮੈਡੀਕਰ ਕਰਵਾਇਆ ਗਿਆ ਹੈ । ਇੱਕ ਸਿਪਾਹੀ ਦੇ ਸਿਰ ਤੇ 4 ਟਾਂਕੇ ਲੱਗੇ ਹਨ । ਕੁਝ ਪੁਲਿਸ ਵਾਲਿਆਂ ਨੂੰ ਹਿਸਾਰ ਰੈਫਰ ਕੀਤਾ ਗਿਆ ਹੈ।

ਨਾਰਨੌਂਦ ਦੇ ਕੋਲ ਖੇੜੀ ਚੌਪਟਾ ਪਿੰਡ ਵਿੱਚ ਕਿਸਾਨ ਦਾ ਆਪਣੀ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਚੱਲ ਰਿਹਾ ਸੀ ਜਦੋਂ ਉਨ੍ਹਾਂ ਦੀ ਮੰਗਾ ਨਹੀਂ ਮੰਨਿਆ ਗਈਆਂ ਤਾਂ ਉਹ ਖਨੌਰੀ ਦੇ ਵੱਲ ਜਾਣ ਲੱਗੇ । ਇਸ ਨੂੰ ਵੇਖ ਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ । ਇੱਥੇ ਹਾਲਾਤ ਸ਼ੁਰੂ ਤੋਂ ਹੀ ਤਣਾਅ ਪੂਰਨ ਸਨ । ਕਿਸਾਨਾਂ ਦੇ ਅੱਗੇ ਵਧਣ ਦੇ ਨਾਲ ਟਕਰਾਅ ਸ਼ੁਰੂ ਹੋ ਗਿਆ । ਦੱਸਿਆ ਜਾ ਰਿਹਾ ਇਸ ਟਕਰਾਅ ਨਾਲ 24 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਜਦਕਿ 15 ਕਿਸਾਨ ਹਿਰਾਸਤ ਵਿੱਚ ਲਏ ਗਏ ਹਨ।

ਕਿਸਾਨਾਂ ਨੇ ਕਿਹਾ ਬਰਦਾਸ਼ਤ ਨਹੀਂ ਕਰਾਂਗੇ

ਕਿਸਾਨ ਸਭਾ ਦੇ ਜ਼ਿਲ੍ਹਾਂ ਪ੍ਰਧਾਨ ਸ਼ਮਸ਼ੇਰ ਨੰਬਰਦਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਹੈ । ਹੰਝੂ ਗੈਸ ਦੇ ਗੋਲੇ ਛੱਡੇ ਗਏ ਹਨ । ਉਨ੍ਹਾਂ ਦੇ ਟਰੈਕਟਰਾਂ ਵਿੱਚ ਕਿਲਾਂ ਠੋਕਿਆਂ ਗਈਆਂ ਹਨ । 20 ਦੇ ਕਰੀਬ ਕਿਸਾਨ ਪੁਲਿਸ ਦੇ ਲਾਠੀਚਾਰਜ ਦੇ ਨਾਲ ਜਖਮੀ ਹੋਏ ਹਨ ਪੁਲਿਸ ਨੇ 30 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ।