India Punjab

ਅਗਨੀਵੀਰਾਂ ਲਈ ਪੰਜਾਬ ਦੇ ਗੁਆਂਢੀ ਸੂਬੇ ਦਾ ਵੱਡਾ ਐਲਾਨ ! ਸਰਕਾਰੀ ਨੌਕਰੀਆਂ ‘ਚ ਇੰਨੇ ਫੀਸਦੀ ਰਾਖਵਾਂਕਰਨ

ਬਿਉਰੋ ਰਿਪੋਰਟ – ਹਰਿਆਣਾ ਸਰਕਾਰ ਨੇ ਅਗਨੀਵੀਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ 10 ਫੀਸਦੀ ਦਾ ਰਾਖਵਾਂ ਦੇਣ ਦਾਾ ਐਲਾਨ ਕੀਤਾ ਹੈ । ਇੰਨਾਂ ਲਈ ਮਾਇਨਿੰਗ ਗਾਰਡ,ਫੋਰੈਸਟ ਗਾਰਡ,ਜੇਲ੍ਹ ਵਾਰਡਨ ਲਈ ਰਿਜ਼ਰਵੇਸ਼ਨ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਅਗਨੀਵੀਰਾਂ ਨੂੰ 5 ਲੱਖ ਤੱਕ ਦਾ ਲੋਨ ਬਿਨਾਂ ਵਿਆਜ ਦੇ ਮਿਲੇਗਾ । ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ CISF ਵਿੱਚ 10 ਫੀਸਦੀ ਦਾ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਸੀ । ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ‘ਤੇ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਵਾਰ-ਵਾਾਰ ਸਵਾਲ ਚੁੱਕ ਰਹੇ ਸਨ । ਸਿਰਫ ਇੰਨਾਂ ਹੀ ਨਹੀਂ NDA ਵਿੱਚ ਭਾਈਵਾਲ ਪਾਰਟੀਆਂ ਅਤੇ ਬੀਜੇਪੀ ਦੇ ਅੰਦਰੋਂ ਵੀ ਲੋਕਸਭਾ ਦੀਆਂ ਸੀਟਾਂ ਘੱਟ ਹੋਣ ਦੇ ਪਿੱਛੇ ਅਗਨੀਵੀਰ ਯੋਜਨਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ । ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਫੌਜ ਵਿੱਚ ਭਰਤੀ ਹੁੰਦੇ ਹਨ । ਲੋਕਸਭਾ ਚੋਣਾਂ ਵਿੱਚ ਬੀਜੇਪੀ ਨੂੰ ਹਰਿਆਣਾ ਤੋਂ 5 ਸੀਟਾਂ ਦਾ ਨੁਕਸਾਨ ਹੋਇਆਾ ਹੈ । ਅਕਤੂਬਰ ਵਿੱਚ ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਹੋਣੀਆਂ ਹਨ ਇਸੇ ਲਈ ਨਾਇਬ ਸੈਣੀ ਸਰਕਾਰ ਹਰ ਵਰਗ ਨੂੰ ਖੁਸ਼ ਕਰਨ ਵਿੱਚ ਲੱਗੀ ਹੈ

ਅਗਨੀਪਥ ਯੋਜਨਾ ਨੂੰ ਪ੍ਰਧਾਨ ਮੰਤਰੀ ਮੋਦੀ ਨੇ 14 ਜੂਨ, 2022 ਨੂੰ ਲਾਗੂ ਕੀਤਾ ਹੈ। ਇਸ ਸਕੀਮ ਤਹਿਤ ਅਗਨੀਵੀਰ ਭਾਰਤੀ ਫੌਜ ਵਿੱਚ 4 ਸਾਲਾਂ ਲਈ ਤੈਨਾਤ ਹੁੰਦੇ ਹਨ। ਇਸ ਤੋਂ ਬਾਅਦ ਸਿਰਫ਼ 25 ਫੀਸਦੀ ਨੂੰ ਹੀ ਫੌਜ ਵਿੱਚ ਨੌਕਰੀ ਵਿੱਚ ਜਾਰੀ ਰੱਖਿਆ ਜਾਂਦਾ ਹੈ ਬਾਕੀ 75 ਫੀਸਦੀ ਜਵਾਨਾਂ ਦੀਆਂ ਸੇਵਾਂ ਖਤਮ ਕਰ ਦਿੱਤੀਆਂ ਜਾਂਦੀਆਂ ਹਨ । ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਗਰੁੱਪ ਸੀ ਅਤੇ ਡੀ ਦੀ ਭਰਤੀ ਵਿੱਚ ਅਗਨੀਵੀਰ ਨੂੰ ਵੀ 3 ਸਾਲ ਦੀ ਉਮਰ ਵਿੱਚ ਛੋਟ ਦਿੱਤੀ ਜਾਵੇਗੀ।