India

ਹਰਿਆਣਾ ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾਈ, ਬੁਢਾਪਾ ਪੈਨਸ਼ਨ ਵਿੱਚ 200 ਰੁਪਏ ਦਾ ਕੀਤਾ ਵਾਧਾ

ਹਰਿਆਣਾ ਸਰਕਾਰ ਨੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਕਰਨ ‘ਤੇ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਰਾਜ ਪੱਧਰੀ ਸਮਾਗਮ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਬੁਢਾਪਾ ਪੈਨਸ਼ਨ ਵਿੱਚ 200 ਰੁਪਏ ਦਾ ਵਾਧਾ ਐਲਾਨ ਕੀਤਾ। ਹੁਣ ਰਾਜ ਦੇ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਪ੍ਰਤੀ ਮਹੀਨੇ 3,200 ਰੁਪਏ ਮਿਲਣਗੇ। ਇਹ ਵਾਧਾ 1 ਨਵੰਬਰ 2025 ਤੋਂ ਲਾਗੂ ਹੋਵੇਗਾ।

ਪਹਿਲਾਂ ਜਨਵਰੀ 2024 ਵਿੱਚ ਪੈਨਸ਼ਨ 2,750 ਤੋਂ ਵਧਾ ਕੇ 3,000 ਰੁਪਏ ਕੀਤੀ ਗਈ ਸੀ ਅਤੇ ਪਿਛਲੇ ਸਾਲ ਵੀ 250 ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਸ ਨਾਲ ਲੱਖਾਂ ਬਜ਼ੁਰਗਾਂ ਨੂੰ ਰਾਹਤ ਮਿਲੇਗੀ।ਮੁੱਖ ਮੰਤਰੀ ਨਾਇਬ ਸੈਣੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿੱਚ 217 ਵਾਅਦਿਆਂ ਵਿੱਚੋਂ ਪਹਿਲੇ ਸਾਲ ਵਿੱਚ ਹੀ 46 ਪੂਰੇ ਕੀਤੇ ਗਏ ਹਨ। 158 ਵਾਅਦਿਆਂ ‘ਤੇ ਕੰਮ ਚੱਲ ਰਿਹਾ ਹੈ ਅਤੇ ਇਸ ਵਿੱਤੀ ਸਾਲ ਵਿੱਚ 90 ਤੋਂ ਵੱਧ ਵਾਅਦੇ ਪੂਰੇ ਕੀਤੇ ਜਾਣਗੇ।

ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿੱਚ ਹੋਰ ਪ੍ਰੋਗਰੈੱਸ ਵੀ ਸਾਂਝੀ ਕੀਤੀ। ਮੁੱਖ ਮੰਤਰੀ ਪੇਂਡੂ ਰਿਹਾਇਸ਼ ਯੋਜਨਾ ਦੇ ਦੂਜੇ ਪੜਾਅ ਵਿੱਚ 141 ਪਿੰਡਾਂ ਅਤੇ ਦੋ ਮਹਾਗ੍ਰਾਮ ਪੰਚਾਇਤਾਂ ਵਿੱਚ 8,028 ਪਲਾਟ ਅਲਾਟ ਕੀਤੇ ਗਏ। ਕੁੱਲ ਮਿਲਾ ਕੇ ਇਸ ਯੋਜਨਾ ਹੇਠ 12,031 ਪਲਾਟ ਵੰਡੇ ਗਏ ਹਨ। ਇਸੇ ਤਰ੍ਹਾਂ, ਮੁੱਖ ਮੰਤਰੀ ਸ਼ਹਿਰੀ ਰਿਹਾਇਸ਼ ਯੋਜਨਾ ਦੇ ਦੂਜੇ ਪੜਾਅ ਵਿੱਚ ਪਿੰਜੌਰ ਵਿੱਚ 518 ਪਲਾਟ ਅਲਾਟ ਹੋਏ ਅਤੇ ਕੁੱਲ 15,765 ਪਲਾਟ ਵੰਡੇ ਜਾ ਚੁੱਕੇ ਹਨ।

ਸਰਕਾਰ ਨੇ ਆਪਣੀ ਪ੍ਰਦਰਸ਼ਨੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਸਮਾਗਮ ਕੀਤਾ, ਜਿਸ ਨਾਲ ਵਿਕਾਸ ਅਤੇ ਭਲਾਈ ਯੋਜਨਾਵਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਹ ਫੈਸਲੇ ਗਰੀਬ ਅਤੇ ਬਜ਼ੁਰਗ ਵਰਗਾਂ ਲਈ ਵੱਡੀ ਰਾਹਤ ਹਨ।