India

ਹਰਿਆਣਾ ਦੇ ਕਿਸਾਨਾ ਨੇ ਦਿੱਲੀ ਵੱਲ ਕੀਤਾ ਕੂਚ, ਪੁਲਿਸ ਨੇ ਰਾਹ ਵਿੱਚ ਰੋਕਿਆ

‘ਦ ਖ਼ਾਲਸ ਬਿਊਰੋ :- ਭਾਰਤੀ ਕਿਸਾਨ ਯੂਨੀਅਨ (BKU) ਵੱਲੋਂ ਅੱਜ 25 ਨਵੰਬਰ ਨੂੰ ਮੋੜਾ ਅਨਾਜ ਮੰਡੀ ਤੋਂ ਹਰਿਆਣਾ ਤੋਂ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ ਸੀ। ਬੀਕੇਯੂ ਦੇ ਮੁਖੀ ਗੁਰਨਾਮ ਸਿੰਘ ਚਰੁਨੀ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਭਾਈਆ ਵੱਲੋਂ ਦਿੱਲੀ ਨੂੰ ਕੂਚ ਕਰ ਦਿੱਤਾ ਹੈ।

ਗੁਰਨਾਮ ਸਿੰਘ ਚਰੁਨੀ ਨੇ ਸਾਰੇ ਪਰਦੇਸ ਵਾਸੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਪੁਲਿਸ ਨੇ ਜਿੱਥੇ ਵੀ ਬੈਰੀਕੇਡ ਅਤੇ ਨਾਕੇ ਲਾਏ ਹਨ, ਉਨ੍ਹਾਂ ਸਾਰਿਆਂ ਬੈਰੀਕੇਡ ਤੋੜ ਕੇ ਅਸੀਂ ਦਿੱਲੀ ਵੱਲ ਨੂੰ ਵੱਧਨਾ ਹੈ। ਉਨ੍ਹਾਂ ਕਿਹਾ ਜਿੱਥੇ-ਜਿੱਥੇ ਵੀ ਸਾਡੇ ਕਿਸਾਨ ਭਰਾਵਾਂ ਨੂੰ ਪੁਲਿਸ ਨੇ ਰੋਕਿਆ ਹੋਇਆ ਹੈ, ਅਤੇ ਜੋ ਕੱਲ੍ਹ ਆਉਣ ਵਾਲੇ ਹਨ ਉਹ ਵੀ ਸਾਰੇ ਨਾਕੇ ਤੋੜ ਕੇ ਦਿੱਲੀ ਕੂਚ ਕਰਨ ਅਤੇ ਜੇਕਰ ਕਿਸਾਨ ਮਜਦੂਰ ਸਾਡੇ ਨਾਲ ਚੱਲ ਸਕਦਾ ਹੈ ਤਾਂ ਉਹ ਕਰਨਾਲ ਤੋਂ ਸਾਡੇ ਜਥੇ ਤੋਂ ਸ਼ਾਮਲ ਹੋ ਸਕਦੇ ਹਨ ਅਤੇ ਬਾਕੀ ਕਿਸਾਨ ਭਰਾ ਕੱਲ੍ਹ ਸਾਰੇ ਬੈਰੀਕੇਡ ਤੋੜ ਕੇ ਸਿੱਧਾ ਐਜੂਕੇਸ਼ਨ ਸਿਟੀ ਪਹੁਚਣ।