ਬਿਉਰੋ ਰਿਪੋਰਟ – ਪੰਜਾਬ-ਹਰਿਆਣਾ ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjeet Singh Dhallawal) ਦੇ ਮਰਨ ਵਰਤ ਦਾ 74ਵਾਂ ਦਿਨ ਹੈ । ਇਸ ਦੌਰਾਨ ਇੱਕ ਨੌਜਵਾਨ ਕਿਸਾਨ ਦਾ ਡੱਲੇਵਾਲ ਦੇ ਲਈ ਅਨੌਖਾ ਪਿਆਰ ਵੇਖਣ ਨੂੰ ਮਿਲਿਆ । ਕੈਥਲ ਦੇ ਰਹਿਣ ਵਾਲੇ ਵਿਕਰਮ ਨੇ 16 ਫਰਵਰੀ ਨੂੰ ਹੋਣ ਵਾਲੇ ਆਪਣੇ ਵਿਆਹ ਦੇ ਕਾਰਡ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਤਸਵੀਰ ਲਗਾਈ ਹੈ । ਮੋਰਚੇ ਵਿੱਚ ਪਹੁੰਚ ਕੇ ਉਸ ਨੇ ਆਪ ਡੱਲੇਵਾਲ ਨੂੰ ਕਾਰਡ ਦਿੱਤਾ ਅਤੇ ਵਿਆਹ ਦਾ ਸੱਦਾ ਦਿੱਤਾ ।
ਕਿਸਾਨ ਆਗੂ ਅਭਿਮਨਿਉ ਕੋਹਾੜ ਨੇ ਦੱਸਿਆ ਕਿ ਵਿਕਰਮ ਕਿਸਾਨ ਅੰਦੋਲਨ ਨਾਲ ਜੁੜਿਆ ਹੈ । 13 ਫਰਵਰੀ ਤੋਂ ਲਗਾਤਾਰ ਮੋਰਚੇ ਵਿੱਚ ਆ ਰਿਹਾ ਹੈ ਪਿਛਲੇ ਸਾਲ ਪੁਲਿਸ ਝੜਪ ਦੌਰਾਨ ਉਸ ਦੇ ਪਿੰਡ ਦੇ ਕਿਸਾਨਾਂ ਦੇ ਟਰੈਕਟਰ ਤੱਕ ਤੋੜ ਭੰਨ ਦਿੱਤੇ ਗਏ ਸਨ ਪਰ ਉਸ ਨੇ ਹਾਰ ਨਹੀਂ ਮੰਨੀ । ਉਧਰ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦਾ ਪਾਣੀ ਅਤੇ ਗੰਗਾ ਜਲ ਲੈ ਕੇ ਮੋਰਚੇ ਵਿੱਚ ਪਹੁੰਚ ਰਹੇ ਹਨ । ਕਿਸਾਨਾਂ ਦੀ ਮੰਨਣਾ ਹੈ ਇਸ ਨਾਲ ਡੱਲੇਵਾਲ ਦੇ ਸਰੀਰ ਨੂੰ ਤਾਕਤ ਮਿਲੇਗੀ ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਤਰੇ ਨਾਲ ਫੋਟੋ ਸ਼ੇਅਰ ਹੋਈ ਅਤੇ 11 ਫਰਵਰੀ ਨੂੰ ਹੋਣ ਵਾਲੀ ਮਹਾਪੰਚਾਇਤ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਤਾਂਕੀ ਸੰਘਰਸ਼ ਨੂੰ ਸਫਲ ਬਣਾਇਆ ਜਾ ਸਕੇ । ਕਿਸਾਨਾਂ ਦੀ 14 ਫਰਵਰੀ ਨੂੰ ਕੇਂਦਰ ਦੇ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਹੋਣੀ ਹੈ,ਡੱਲੇਵਾਲ ਨੇ ਤਬੀਅਤ ਦਾ ਹਵਾਲਾ ਦਿੰਦੇ ਹੋਏ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਉਨ੍ਹਾਂ ਦੀ ਥਾਂ ਹੋਰ ਆਗੂ ਸ਼ਾਮਲ ਹੋਣਗੇ ।