India

ਹਿਸਾਰ ਹਵਾਈ ਅੱਡੇ ਦਾ ਦੁਬਾਰਾ ਹੋਵੇਗਾ ਉਦਘਾਟਨ, ਪਹਿਲਾ ਵੀ ਪੰਜ ਵਾਰ ਹੋ ਚੁੱਕਾ ਉਦਘਾਟਨ

ਹਰਿਆਣਾ (Haryana) ਦੇ ਲੋਕਾਂ ਨੂੰ ਵੱਡੀ ਸੌਗਾਤ ਮਿਲਣ ਜਾ ਰਹੀ ਹੈ।  ਅਗਸਤ ਤੋਂ ਹਰਿਆਣਾ ਦੇ ਇਕਲੌਤੇ ਹਿਸਾਰ ਹਵਾਈ ਅੱਡੇ (Hisar Air Port) ਤੋਂ 5 ਰਾਜਾਂ ਲਈ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਹਿਸਾਰ ਤੋਂ ਚੰਡੀਗੜ੍ਹ, ਅਯੁੱਧਿਆ, ਅਹਿਮਦਾਬਾਦ, ਜੈਪੁਰ ਅਤੇ ਜੰਮੂ ਸ਼ਾਮਲ ਹਨ। ਹਾਲ ਹੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਵਾਈ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਅਤੇ ਅਲਾਇੰਸ ਏਅਰ ਏਵੀਏਸ਼ਨ ਲਿਮਟਿਡ ਵਿਚਕਾਰ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਸੀਐਮ ਸੈਣੀ 20 ਜੂਨ ਨੂੰ ਹਿਸਾਰ ਹਵਾਈ ਅੱਡੇ ਦੇ ਫੇਜ਼-2 ਦੇ ਵੱਖ-ਵੱਖ ਸਿਵਲ ਕੰਮਾਂ ਦਾ ਉਦਘਾਟਨ ਕਰਨਗੇ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਬਾਅਦ 5 ਹੋਰ ਰਾਜਾਂ ਵਿੱਚ ਵੀ ਘਰੇਲੂ ਹਵਾਈ ਅੱਡੇ ਬਣਾਏ ਜਾਣਗੇ, ਜਿਨ੍ਹਾਂ ਵਿੱਚ ਕਰਨਾਲ, ਅੰਬਾਲਾ, ਪੰਚਕੂਲਾ, ਨਾਰਨੌਲ ਅਤੇ ਭਿਵਾਨੀ ਸ਼ਾਮਲ ਹਨ। ਇਹ ਦਾਅਵਾ ਸ਼ਹਿਰੀ ਹਵਾਬਾਜ਼ੀ ਮੰਤਰੀ ਡਾ: ਕਮਲ ਗੁਪਤਾ ਨੇ ਕੀਤਾ ਹੈ। 26 ਜੁਲਾਈ 2021 ਨੂੰ ਹਿਸਾਰ ਹਵਾਈ ਅੱਡੇ ਦਾ ਨਾਮ ਮਹਾਰਾਜਾ ਅਗਰਸੇਨ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ 1 ਸਤੰਬਰ 2022 ਨੂੰ ਮਹਾਰਾਜਾ ਅਗਰਸੇਨ ਦੇ ਨਾਮ ‘ਤੇ ਹਵਾਈ ਅੱਡੇ ਦਾ ਨਾਮ ਰੱਖਣ ਦਾ ਅਧਿਕਾਰਤ ਐਲਾਨ ਵੀ ਕੀਤਾ ਗਿਆ ਸੀ। ਹੁਣ ਹਿਸਾਰ ਹਵਾਈ ਅੱਡੇ ਨੂੰ ਮਹਾਰਾਜਾ ਅਗਰਸੇਨ ਹਵਾਈ ਅੱਡੇ ਵਜੋਂ ਜਾਣਿਆ ਜਾਂਦਾ ਹੈ।

ਦੱਸ ਦੇਈਏ ਕਿ ਇਸ ਹਵਾਈ ਅੱਡੇ ਦਾ ਪਹਿਲਾਂ ਵੀ ਪੰਜ ਵਾਰ ਉਦਘਾਟਨ ਹੋ ਚੁੱਕਾ ਹੈ ਪਰ ਕੋਈ ਫਲਾਇਟ ਇੱਥੋਂ ਉਡਾਣ ਨਾ ਭਰੀ ਸਕੀ। ਹੁਣ ਬੱਸ ਏਹੀ ਦੇਖਣਾ ਬਾਕੀ ਹੈ ਕਿ ਇੱਥੋਂ ਹਵਾਈ ਜ਼ਹਾਜ ਉਡਾਣ ਭਰਦੇ ਹਨ ਕਿ ਨਹੀਂ, ਕਿਉਂਕਿ ਪਹਿਲਾਂ ਵਾਰ-ਵਾਰ ਉਦਘਾਟਨ ਹੋਣ ਦੇ ਬਾਵਜੂਦ ਕੋਈ ਨੀ ਜ਼ਹਾਜ ਇੱਥੋਂ ਉਡਾਣ ਨਹੀਂ ਭਰ ਸਕਿਆ।

ਇਹ ਵੀ ਪੜ੍ਹੋ –  ਮੁਫਤ ਆਧਾਰ ਕਾਰਡ ਅਪਡੇਟ ਕਰਵਾਉਣ ਦੀ ਤਰੀਕ ਵਿੱਚ ਹੋਇਆ ਵਾਧਾ