Punjab

‘ਕਿਸਾਨ ਉਪਦ੍ਰਵੀ’ ! ‘ਬਦਮਾਸ਼ਾਂ ਨੂੰ ਅਪੀਲ’ ! ਹਰਿਆਣਾ ਦੇ CM ਖਿਲਾਫ ਕਿਸਾਨਾਂ ਦਾ ਵੱਡਾ ਐਕਸ਼ਨ

ਬਿਉਰੋ ਰਿਪੋਰਟ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਕਿਸਾਨਾਂ ‘ਤੇ ਦਿੱਤੇ ਗਏ ਇਤਰਾਜ਼ਯੋਗ ਬਿਆਨ ‘ਤੇ ਕਾਂਗਰਸ ਦੇ ਨਾਲ ਕਿਸਾਨਾਂ ਨੇ ਵੀ ਉਨ੍ਹਾਂ ਨੂੰ ਘੇਰ ਰਹੀ ਹੈ । ਫਤਿਹਾਬਾਦ ਵਿੱਚ ਸੀਐੱਮ ਸੈਣੀ ਨੇ ਕਿਸਾਨਾਂ ਨੂੰ ਉਪਦ੍ਰਵੀ ਕਿਹਾ,ਇਸ ਦੇ ਬਾਅਦ ਫਰੀਦਾਬਾਦ ਵਿੱਚ ਬੀਜੇਪੀ ਦੇ ਸਥਾਪਨਾ ਦਿਹਾੜੇ ‘ਤੇ ਕਿਡਨੈਪਰਾਂ ਨੂੰ ਸੁਧਰਨ ਦੀ ਅਪੀਲ ਕਰ ਦਿੱਤੀ । ਕਾਂਗਰਸ ਦੇ ਫਰੀਦਾਬਾਦ NIT ਦੇ ਵਿਧਾਇਕ ਨੀਰਜ ਸ਼ਰਮਾ ਨੇ ਸਵਾਲ ਚੁੱਕ ਦੇ ਹੋਏ ਕਿਹਾ ਬਦਮਾਸ਼ਾਂ ਨੂੰ ਅਪੀਲ ਅਤੇ ਕਿਸਾਨਾਂ ਨੂੰ ਉਪਦ੍ਰਵੀ ਮੁੱਖ ਮੰਤਰੀ ਦੱਸ ਰਹੇ ਹਨ । ਸਿਰਫ ਇੰਨਾਂ ਹੀ ਕਿਸਾਨਾਂ ਨੇ ਵੀ ਮੁੱਖ ਮੰਤਰੀ ਸੈਣੀ ਖਿਲਾਫ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ ਹੈ ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਰਤਿਆ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਕਿਸਾਨ ਦੇ ਵਿਰੋਧ ਵਿੱਚ ਕਿਹਾ ਪਹਿਲਾਂ ਵੀ ਸਾਡੇ ਉਪਦ੍ਰਵੀ ਕਿਸਾਨ ਜੋ ਅੰਦਲਨ ਕਰ ਰਹੇ ਹਨ । ਉਨ੍ਹਾਂ ਦੇ ਨਾਲ ਸਰਕਾਰ ਦੇ ਮੰਤਰੀਆਂ ਨੇ ਗੱਲ ਕੀਤੀ ਸੀ । ਸਰਕਾਰ ਹੁਣ ਵੀ ਉਨ੍ਹਾਂ ਦੇ ਨਾਲ ਗੱਲ ਕਰ ਰਹੀ ਹੈ । ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ,ਦੁਸ਼ਮਣ ਨਹੀਂ ।

ਫਰੀਦਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਸੀਐੱਮ ਨਾਇਬ ਸੈਣੀ ਨੇ ਕਿਹਾ ‘ਹਰਿਆਣਾ ਵਿੱਚ ਜੋ ਲੋਕ ਗੁੰਡਾਗਰਦੀ ਕਰ ਰਹੇ ਹਨ,ਉਨ੍ਹਾਂ ਲੋਕਾਂ ਨੂੰ ਅਪੀਲ ਹੈ ਕਿ ਜੋ ਲੋਕ ਫੋਨ ‘ਤੇ ਧਮਕੀ ਦਿੰਦੇ ਹਨ,ਉਹ ਆਪਣੇ ਆਪ ਸੁਧਰ ਜਾਣ ਨਹੀਂ ਤਾਂ ਅਸੀਂ ਸੁਧਾਰ ਕਰਾਂਗੇ ਹੋਰ ਕੋਈ ਨਹੀਂ ਕਰੇਗਾ ।

ਕਾਂਗਰਸ ਦੇ ਵਿਧਾਇਕ ਨੀਰਜ ਸ਼ਰਮਾ ਨੇ ਕਿਹਾ ਸਾਢੇ 9 ਸਾਲ ਮਨੋਹਰ ਲਾਲ ਮੁਲਜ਼ਮਾਂ ਨੂੰ ਅਪੀਲ ਕਰਦਕੇ ਰਹੇ ਹੁਣ ਨਵੇਂ ਮੁੱਖ ਮੰਤਰੀ ਨੇ ਵੀ ਇਹ ਕੰਮ ਫੜ ਲਿਆ ਹੈ । ਰਤਿਆ ਥਾਣੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ । ਕਿਸਾਨਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਸਾਨਾਂ ਨੂੰ ਉਪਦ੍ਰਵੀ ਕਿਹਾ ਹੈ । ਰਤਿਆ ਰੈਲੀ ਵਿੱਚ ਖਾਲੀ ਕੁਰਸੀਆਂ ਵਿਖਾਉਣ ਵਾਲੇ ਪੱਤਰਕਾਰ ਖਿਲਾਫ ਕੀਤੀ ਗਈ ਸ਼ਿਕਾਇਤ ਨੂੰ ਲੈਕੇ ਵੀ ਕਿਸਾਨਾਂ ਨੇ ਗੁੱਸਾ ਜ਼ਾਹਿਰ ਕੀਤਾ ਹੈ ।