India

ਹਰਿਆਣਾ ਵਿੱਚ ਤਿੰਨ ਹੋਣਗੇ ‘CM’ ! ਵਿਜ ਨੂੰ ਖੁਸ਼ ਕਰਨ ਲਈ ਫਾਰਮੂਲਾ ਤਿਆਰ,ਕੈਬਨਿਟ ‘ਚ 90% ਨਵੇਂ ਚਹਿਰੇ

ਬਿਉਰੋ ਰਿਪੋਰਟ – ਹਰਿਆਣਾ ਵਿੱਚ ਹੈਟ੍ਰਿਕ ਲਗਾਉਣ ਤੋਂ ਬਾਅਦ ਬੀਜੇਪੀ ਸੂਬੇ ਵਿੱਚ ਤਿੰਨ ਸੀਐੱਮ ਦੇ ਫਾਰਮੂਲੇ (Haryana Three cm Formula) ‘ਤੇ ਕੰਮ ਕਰ ਰਹੀ ਹੈ । ਮੱਧ ਪ੍ਰਦੇਸ਼,ਯੂਪੀ ਅਤੇ ਰਾਜਸਥਾਨ ਵਾਂਗ ਹਰਿਆਣਾ ਵਿੱਚ ਵੀ ਇੱਕ ਸੀਐੱਮ ਅਤੇ 2 ਡਿਪਟੀ ਸੀਐੱਮ ਹੋ ਸਕਦੇ ਹਨ । ਅਨਿਲ ਵਿਜ ਨੂੰ ਡਿਪਟੀ ਸੀਐੱਮ (Anil vij) ਦਾ ਅਹੁਦਾ ਦਿੱਤਾ ਜਾ ਸਕਦਾ ਹੈ । ਪਰ ਵੱਡਾ ਸਵਾਲ ਇਹ ਹੈ ਕਿ ਉਹ ਇਸ ਅਹੁਦੇ ਨੂੰ ਲੈਣਗੇ ਜਾਂ ਨਹੀਂ ਕਿਉਂਕਿ ਉਹ ਸੀਐੱਮ ਦੀ ਕੁਰਸੀ ‘ਤੇ ਅੜੇ ਹੋਏ ਹਨ । ਇਸ ਤੋਂ ਇਲਾਵਾ ਬ੍ਰਾਹਮਣ ਵਿਧਾਇਕ ਉੱਪ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਵਿੱਚ ਹੈ ।

ਬੀਜੇਪੀ ਦੇ ਵਿਧਾਇਕਾਂ ਦੀ ਬੈਠਕ ਵੀਰਵਾਰ ਨੂੰ ਹੋਵੇਗੀ,ਇਸ ਵਿੱਚ ਵਿਧਾਇਕ ਦਲ ਦਾ ਆਗੂ ਨਾਇਬ ਸਿੰਘ ਸੈਣੀ (Chief Minister Nayab Singh Saini)ਨੂੰ ਚੁਣਿਆ ਜਾਵੇਗਾ । ਇਸ ਤੋਂ ਇਲਾਵਾ ਕੈਬਨਿਟ ਦੇ ਨਾਂ ਵੀ ਤਕਰੀਬਨ ਤਕਰੀਬਨ ਤੈਅ ਕਰ ਲਏ ਗਏ ਹਨ ।ਨਵੇਂ ਚਹਿਰਿਆਂ ਨੂੰ ਮੰਤਰੀ ਅਹੁਦੇ ਵਿੱਚ ਸ਼ਾਮਲ ਕੀਤਾ ਜਾਵੇਗਾ ।

ਪੁਰਾਣੇ ਚਹਿਰਿਆਂ ਵਿੱਚ ਅਨਿਲ ਵਿਜ,ਮੂਲਚੰਦ ਸ਼ਰਮਾ ਅਤੇ ਮਹਿਪਾਲ ਟਾਂਡਾ ਦਾ ਨਾਂ ਤਕਰੀਬਨ ਤੈਅ ਹੈ । ਇਸ ਤੋਂ ਇਲਾਵਾ ਫਰੀਦਾਬਾਦ ਤੋਂ ਵਿਪੁਰ ਗੋਇਲ,ਭਿਵਾਨੀ ਤੋਂ ਧੰਨਸ਼ਾਮ ਸਰਾਫ,ਬਾਦਸ਼ਾਹਪੁਰ ਤੋਂ ਰਾਵ ਨਰਵੀਰ,ਇਸਰਾਨਾ ਤੋਂ ਕ੍ਰਿਸ਼ਣ ਲਾਲ ਪੰਵਾਰ,ਨਰਵਾਨਾ ਤੋਂ ਕ੍ਰਿਸ਼ਣ ਕੁਮਾਰ ਬੇਦੀ,ਰਾਈ ਤੋ ਕ੍ਰਿਸ਼ਣ ਗਹਲਾਵਤ,ਜੀਂਦ ਤੋਂ ਡਾਕਟਰ ਕ੍ਰਿਸ਼ਣ ਮਿੱਡਾ,ਗੋਹਾਨਾ ਤੋਂ ਡਾਕਟਰ ਅਰਵਿੰਦ ਸ਼ਰਮਾ ਅਤੇ ਯਮੁਨਾਨਗਰ ਤੋਂ ਧੰਨਸ਼ਾਮ ਅਰੋੜਾ ਦਾ ਨਾਂ ਚਰਚਾ ਵਿੱਚ ਹੈ ।

ਸਪੀਕਰ ਦੀ ਦੌੜ ਵਿੱਚ ਕਰਨਾਲ ਤੋਂ ਵਿਧਾਇਕ ਹਰਵਿੰਦਰ ਕਲਿਆਣ ਅੱਗੇ ਹਨ । ਡਿਪਟੀ ਸਪੀਕਰ ਰਣਵੀਰ ਗੰਗਵਾ ਨੂੰ ਬਣਾਇਆ ਜਾ ਸਕਦਾ ਹੈ ।