India

ਭਾਜਪਾ ਨੇ ਬਾਗੀਆਂ ਖਿਲਾਫ ਕੀਤੀ ਕਾਰਵਾਈ! ਦਿਖਾਇਆ ਬਾਹਰ ਦਾ ਰਸਤਾ

ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਵਿਚ ਭਾਜਪਾ (BJP) ਵਿਰੁੱਧ ਜਾਣ ਵਾਲੇ 8 ਬਾਗੀਆਂ ਨੂੰ ਭਾਜਪਾ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ ਵਿਚੋਂ ਇਕ ਸੰਦੀਪ ਗਰਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖਿਲਾਫ ਚੋਣ ਲੜ ਰਿਹਾ ਹੈ। ਇਸ ਤੋਂ ਇਲਾਵਾ ਹੋਰ 7 ਲੀਡਰਾਂ ਨੂੰ 6 ਸਾਲ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਦੱਸਿਆ ਕਿ ਰਣਜੀਤ ਚੌਟਾਲਾ, ਰਾਮ ਸ਼ਰਮਾ, ਬਚਨ ਸਿੰਘ ਆਰਿਆ, ਰਾਧਾ ਅਹਿਲਾਵਤ, ਨਵੀਨ ਗੋਇਲ, ਦਵਿੰਦਰ ਕਲਿਆਣ ਅਤੇ ਕੇਹਰ ਸਿੰਘ ਰਾਵਤ ਨੂੰ ਪਾਰਟੀ ਵਿਰੱਧ ਜਾਣ ਕਾਰਨ ਬਾਹਰ ਦਾ ਰਸਤਾ ਦਿਖਾਇਆ ਹੈ।

ਦੱਸ ਦੇਈਏ ਕਿ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਭਾਜਪਾ ਨੂੰ ਇਸ ਵਾਰ ਅੰਦਰੂਨੀ ਅਤੇ ਬਾਹਰੀ ਵਿਰੋਧ ਵੀ ਝੱਲਣਾ ਪੈ ਰਿਹਾ ਹੈ। ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਾਰੇ ਚੋਣ ਲੜ ਰਹੀ ਹੈ। ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਸਕਦੀ ਹੈ ਕਿ ਨਹੀਂ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਜਲਦ ਕਰਨਗੇ ਨਵੀਂ ਪਾਰਟੀ ਦੇ ਢਾਂਚੇ ਦਾ ਐਲਾਨ, ਟਵੀਟ ਕਹੀ ਵੱਡੀ ਗੱਲ